ਸਵੇਰ ਤੋਂ ਰਾਤ ਤਕ ਲੋਕਾਂ ਨੇ ਮੇਲੇ ਦਾ ਮਾਣਿਆ ਅਨੰਦ
ਅਨਾਜ ਮੰਡੀ ਵਿੱਚ ਚੱਲ ਰਹੇ ਸਰਸ ਮੇਲੇ ਦੌਰਾਨ
Publish Date: Tue, 17 Mar 2026 07:20 PM (IST)
Updated Date: Wed, 18 Mar 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਦਾਣਾ ਮੰਡੀ ’ਚ ਚੱਲ ਰਹੇ ਸਰਸ ਮੇਲੇ ਦੌਰਾਨ ‘ਸਟਾਰ ਨਾਈਟ’ ਵਿੱਚ ਗਾਇਕ ਕੋਰ ਆਲਾ ਮਾਨ ਦੇ ਗੀਤਾਂ ਦੀ ਖੂਬ ਧੂਮ ਰਹੀ। ਬੱਚਿਆਂ, ਨੌਜਵਾਨਾਂ ਸਮੇਤ ਸਮੂਹ ਦਰਸ਼ਕਾਂ ਨੇ ਆਪਣੇ ਪਸੰਦੀਦਾ ਗਾਇਕ ਦੇ ਗੀਤਾਂ ਨੂੰ ਸਦੀਵੀ ਯਾਦ ਦਾ ਹਿੱਸਾ ਬਣਾਉਣ ਲਈ ਆਪਣੇ ਮੋਬਾਇਲਾਂ ਵਿੱਚ ਕੈਦ ਕੀਤਾ ਤੇ ਰਾਤ ਤੱਕ ਗੀਤ ਸੰਗੀਤ ਦਾ ਪੂਰ੍ਹੇ ਉਤਸ਼ਾਹ ਨਾਲ ਅਨੰਦ ਮਾਣਿਆ। ਜ਼ਿਕਰਯੋਗ ਹੈ ਕਿ ਸਰਸ ਮੇਲੇ ਵਿੱਚ ਦਿਨ ਭਰ ਹਜ਼ਾਰਾਂ ਲੋਕ ਵਧ ਚੜ੍ਹ ਕੇ ਆਨੰਦ ਮਾਣ ਰਹੇ ਹਨ। ਕਲਾ ਪ੍ਰੇਮੀ ਮੇਲੇ ਵਿਚ ਸਟਾਲਾਂ ’ਤੇ ਪ੍ਰਦਰਸ਼ਿਤ ਦਿਲਖਿਚਵੇਂ ਸਮਾਨ ਦੀ ਖ਼ਰੀਦਦਾਰੀ ਕਰ ਰਹੇ ਹਨ ਤੇ ਫੂਡ ਸਟਾਲਾਂ ’ਤੇ ਵੱਖ ਵੱਖ ਸੂਬਿਆਂ ਦੇ ਪਕਵਾਨਾਂ ਦਾ ਸਵਾਦ ਮਾਨਣ ਵਾਲਿਆਂ ਦੀ ਵੀ ਕਮੀ ਨਹੀਂ ਹੈ। ਕੋਰ ਆਲਾ ਮਾਨ ਨੇ ਆਪਣੀ ਸੰਗੀਤਕ ਸ਼ਾਮ ਦੀ ਸ਼ੁਰੂਆਤ ਆਪਣੇ ਚਰਚਿਤ ਗੀਤਾਂ ਕਹਾਣੀ ਪਿਆਰ ਦੀ, ਡਿਸਮਿਸ, ਮਿੱਠੇ ਮਿੱਠੇ ਖਵਾਬ, ਦਿਲ ਵਾਲੀ ਗੱਲ ਆਦਿ ਨਾਲ ਕੀਤੀ ਅਤੇ ਸੰਗੀਤਕ ਧੁਨਾਂ ਦੇ ਸੁਮੇਲ ਨਾਲ ਦਰਸ਼ਕਾਂ ਦੇ ਮਨਾਂ ’ਤੇ ਡੂੰਘਾ ਪ੍ਰਭਾਵ ਪਾਇਆ। ਸੰਗੀਤਕ ਪੇਸ਼ਕਾਰੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋ ਵਧੀਕ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ, ਮੁੱਖ ਮੰਤਰੀ ਫੀਲਡ ਅਫਸਰ ਡਾ. ਗੁਰਲੀਨ ਕੌਰ ਸਿੱਧੂ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਉਪ ਮੰਡਲ ਮੈਜਿਸਟ੍ਰੇਟ ਸਰਦੂਲਗੜ੍ਹ ਹਰਜਿੰਦਰ ਸਿੰਘ ਜੱਸਲ ਤੇ ਉਪ ਮੰਡਲ ਮੈਜਿਸਟਰੇਟ ਬੁਢਲਾਡਾ ਗਗਨਦੀਪ ਸਿੰਘ ਅਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਜਸਵਿੰਦਰ ਕੌਰ ਵੱਲੋ ਗਾਇਕ ਕੋਰ ਆਲਾ ਮਾਨ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।