ਬਲਵਿੰਦਰ ਨੇ ''ਮਾਨਸਾ ਆਨ ਬਿੱਲਬੋਰਡ'’ ਗੀਤ ਨਾਲ ਸ਼ੁਰੂਆਤ
ਮਾਨਸਾ ਦੇ ਉੱਭਰਦੇ ਗਾਇਕ ਬਲਵਿੰਦਰ ਸਿੰਘ
Publish Date: Fri, 23 Jan 2026 06:13 PM (IST)
Updated Date: Sat, 24 Jan 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਇੱਥੋਂ ਦੇ ਉੱਭਰਦੇ ਗਾਇਕ ਬਲਵਿੰਦਰ ਸਿੰਘ ਸੈਂਡੀ ਦਾ ਪਹਿਲਾ ਗੀਤ ਮਾਨਸਾ ਆਨ ਬਿੱਲਬੋਰਡ ਯੂਟਿਊਬ ਚੈਨਲ ਰੀਲ ਰਿਕਾਰਡਜ਼ ਸਟੂਡੀਓ ਤੇ ਲੰਘੇ ਦਿਨ ਜਾਰੀ ਕੀਤਾ ਗਿਆ। ਗੀਤ ਦੇ ਬੋਲ ਗੀਤਕਾਰ ਤੇ ਸ਼ਾਇਰ ਸੁਖਵਿੰਦਰ ਰਾਜ ਨੇ ਲਿਖੇ ਹਨ ਤੇ ਗੀਤ ਦਾ ਸੰਗੀਤ ਵੀ ਉਸੇ ਨੇ ਬਣਾਇਆ ਹੈ। ਗੀਤ ਬਾਰੇ ਗੱਲਬਾਤ ਕਰਦਿਆਂ ਸੁਖਵਿੰਦਰ ਰਾਜ ਨੇ ਦੱਸਿਆ ਕਿ ਉਸ ਦੀ ਤੇ ਬਲਵਿੰਦਰ ਦੀ ਪੁਰਾਣੀ ਸਾਂਝ ਵੀ ਹੈ ਤੇ ਉਹ ਗੁਆਂਢੀ ਵੀ ਰਹੇ ਹਨ। ਸੰਗੀਤ ਪ੍ਰੇਮੀ ਹੋਣ ਕਰਕੇ ਕੋਈ ਨਾ ਕੋਈ ਸੰਗੀਤਕ ਸਿਰਜਣਾ ਕਰਨ ਦਾ ਜਨੂੰਨ ਹਮੇਸ਼ਾ ਸਿਰ ਤੇ ਸਵਾਰ ਸੀ, ਜਿਸ ਦੇ ਨਤੀਜੇ ਵਜੋਂ ਇਹ ਗੀਤ ਲਿਖਿਆ ਤੇ ਤਿਆਰ ਕੀਤਾ ਹੈ, ਜਿਸ ਨੂੰ ਸਰੋਤਿਆਂ ਦਾ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਹ ਗੀਤ ਇਕ ਤਜ਼ੁਰਬੇ ਵਜੋਂ ਹੀ ਬਣਾਇਆ ਗਿਆ ਹੈ ਜੋ ਕਿ ਮਾਨਸਾ ਦੀ ਧਰਤੀ ਦੀ ਤਾਸੀਰ ਦੀ ਬਾਤ ਪਾਉਂਦਾ ਹੈ। ਦੱਸ ਦਈਏ ਕਿ ਸ਼ਾਇਰ ਤੇ ਗੀਤਕਾਰ ਸੁਖਵਿੰਦਰ ਰਾਜ ਦੇ ਪਹਿਲਾਂ ਵੀ ਕਾਫੀ ਗੀਤ ਆ ਚੁੱਕੇ ਹਨ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਦੀਆਂ ਦੋ ਕਿਤਾਬਾਂ ਵੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਗਾਇਕ ਬਲਵਿੰਦਰ ਸਿੰਘ ਸੈਂਡੀ ਇਕ ਮਿਸਟਰ ਮਾਲਵਾ ਮਲਵਈ ਗਿੱਧੇ ਦਾ ਗਰੁੱਪ ਚਲਾ ਰਿਹਾ ਹੈ। ਸੁਖਵਿੰਦਰ ਰਾਜ ਨੇ ਦੱਸਿਆ ਕਿ ਉਸ ਕੋਲ ਬਹੁਤ ਸਾਰੇ ਗੀਤ ਤਿਆਰ ਕੀਤੇ ਪਏ ਹਨ ਜੋ ਆਉਣ ਵਾਲੇ ਦਿਨਾਂ ਵਿਚ ਜਾਰੀ ਕੀਤੇ ਜਾਣਗੇ।