ਸ਼ਿਆਮ ਸੇਵਾ ਮੰਡਲ ਨੇ ਸ਼ਿਆਮ ਬਾਬਾ ਜੀ ਦਾ ਸੰਕੀਰਤਨ ਕਰਵਾਇਆ
ਸ੍ਰੀ ਸਿਆਮ ਸੇਵਾ ਮੰਡਲ ਮਾਨਸਾ ਵੱਲੋਂ
Publish Date: Sat, 28 Feb 2026 06:54 PM (IST)
Updated Date: Sun, 01 Mar 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ
ਸ੍ਰੀ ਸ਼ਿਆਮ ਸੇਵਾ ਮੰਡਲ ਮਾਨਸਾ ਵੱਲੋਂ ਗੀਤਾ ਭਵਨ ਵਿਖੇ ਫ਼ਾਗੁਨੀ ਇਕਾਦਸ਼ੀ ਦੇ ਸ਼ੁਭ ਮੌਕੇ ਤੇ ਖ਼ਾਟੂ ਸ਼ਿਆਮ ਜੀ ਦਾ ਵਿਸ਼ਾਲ ਸੰਕੀਰਤਨ ਬਹੁਤ ਹੀ ਧੂਮਧਾਮ ਤੇ ਸ਼ਰਧਾ ਨਾਲ ਪ੍ਰਧਾਂਨ ਮੁਨੀਸ਼ ਚੌਧਰੀ ਤੇ ਮੁਨੀਸ਼ ਪਿੰਟੂ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਮੌਕੇ ਪੂਜਾ ਤੇ ਜੋਤੀ ਪ੍ਰਚੰਡ ਦੀ ਰਸਮ ਮਨੀਸ਼ ਬਾਂਸਲ, ਵਨੀਤ ਬਾਂਸਲ ਨੇ ਆਪਣੇ ਪਰਿਵਾਰ ਸਮੇਤ ਕੀਤੀ। ਪੁਜਨ ਅੰਮ੍ਰਿਤ ਸ਼ਾਸਤਰੀ ਵੱਲੋਂ ਵਿਧੀ ਪੂਰਵਕ ਕਰਵਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਅਮਨ ਸਿੰਗਲਾ ਢੈਪਈ ਵਾਲੇ ਨੇ ਕੀਤੀ। ਇਸ ਮੌਕੇ ਸ਼੍ਰੀ ਸ਼ਿਆਮ ਸ਼ਿੰਗਾਰ ਸੇਵਾ ਡਾ. ਨੀਤਿਨ ਵੱਲੋਂ ਕੀਤੀ ਗਈ ਅਤੇ ਰਵੀ ਬਾਂਸਲ, ਮਨੋਜ ਸੈਲੂਨ ਤੇ ਅਜੈ ਬਾਂਸਲ ਵੱਲੋ ਸ਼੍ਰੀ ਸ਼ਿਆਮ ਬਾਬਾ ਜੀ ਦੇ ਦਰਬਾਰ ਨੂੰ ਬਹੁਤ ਸੁੰਦਰ ਢੰਗ ਨਾਲ ਸਜਾਇਆ ਹੋਇਆ ਸੀ, ਜੋ ਕਿ ਭਗਤਾਂ ਦੇ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਮੌਕੇ ਵਾਇਸ ਪ੍ਰਧਾਨ ਪ੍ਰਦੀਪ ਬਾਂਸਲ ਤੇ ਸੈਕਟਰੀ ਅਜੈ ਬਾਂਸਲ ਨੇ ਦੱਸਿਆ ਕਿ ਸੰਕੀਰਤਨ ਦੀ ਸ਼ੁਰੂਆਤ ਮੁਕੇਸ਼ ਬਾਂਸਲ ਨੇ ਗਣੇਸ਼ ਬੰਧਨਾਂ ਨਾਲ ਕੀਤੀ। ਇਸ ਮੌਕੇ ਇਤੀ ਵਰਮਾ ਬਠਿੰਡਾ ਵਾਲਿਆਂ ਨੇ ਆਪਣੇ ਸੁੰਦਰ ਸੁੰਦਰ ਭਜਨਾਂ ਰਾਹੀਂ ਭਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਭਗਤਾਂ ਦੀਆਂ ਮੱਥਾ ਟੇਕਣ ਦੀਆਂ ਲੰਬੀਆਂ ਲਾਇਨਾਂ ਲੱਗੀਆਂ ਰਹੀਆਂ। ਨਵੇਂ ਬਣੇ ਟਰੱਸਟ ਅਜੈ ਬਾਂਸਲ ਐਡਵੋਕੇਟ ਤੇ ਪਵਨ ਗੋਇਲ ਬਰੇਟਾ ਗੈਸ ਏਜੰਸੀ ਵਾਲਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਮੁਨੀਸ਼ ਬੱਬੀ ਦਾਨੇਵਾਲੀਆ ਪ੍ਰਧਾਂਨ ਆੜ੍ਹਤ ਐਸੋਸੀਏਸ਼ਨ ਮਾਨਸਾ, ਮਨੋਜ ਬਾਂਸਲ ਟਾਇਰਾਂ ਵਾਲੇ, ਰਵੀ ਚਾਂਦੀ ਵਾਲੇ, ਰੋਕੀ ਫ਼ਰੂਟ ਵਾਲੇ ਚਿਮਨ ਲਾਲ ਠੇਕੇਦਾਰ, ਸੁਨੀਲ਼ ਸਾਈ ਪੰਪ ਵਾਲੇ, ਡਾ. ਜਨਕ ਰਾਜ, ਦੀਪਕ ਕੁਮਾਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਛੱਪਣ ਭੋਗ ਦੀ ਸੇਵਾ ਵਿਕਾਸ ਵਿੱਕੀ ਤੇ ਮਹੇਸ਼ ਕੁਮਾਰ ਵੱਲੋਂ ਕੀਤੀ ਗਈ। ਇਸ ਮੌਕੇ ਸੋਨੂੰ ਜੈਨ, ਦੀਪਕ ਜੈਨ, ਰੋਹਿਤ, ਭੂਸਨ ਗਰਗ ਅਮਨ ਜਵੈਲਰ ਵਾਲੇ ਵੱਲੋਂ ਭੰਡਾਰੇ ਦੀ ਸੇਵਾ ਨਿਭਾਈ। ਰਾਜੇਸ਼ ਪੰਧੇਰ ਵੱਲੋਂ ਭੰਡਾਰੇ ਨੁੂੰ ਸੁਚਾਰੁੂ ਢੰਗ ਨਾਲ ਚਲਾਇਆਂ ਗਿਆ। ਮੰਡਲ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰੰਨ੍ਹ ਦੇ ਕੇ ਸਨਮਾਨਿਤ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਤਰਸੇਮ ਜੋਗਾ ਵੱਲੋਂ ਨਿਭਾਈ ਗਈ। ਅੰਤ ਵਿੱਚ ਆਰਤੀ ਕਰਕੇ ਭਗਤਾਂ ਵਿੱਚ ਪ੍ਰਸ਼ਾਦ ਵੰਡਿਆ ਗਿਆ। ਅਖੀਰ ਵਿੱਚ ਸਰਪ੍ਰਸਤ ਸਤੀਸ਼ ਕਿੱਟੀ, ਸਜੀਵ ਕਾਕਾ ਤੇ ਨਰੇਸ਼ ਗੋਇਲ ਸ਼ਿਆਮ ਸੇਵਾ ਮੰਡਲ ਦੇ ਮੁੱਖ ਸਲਾਹਾਕਾਰ ਰਾਜੇਸ਼ ਲੀਲਾ ਵੱਲੋਂ ਆਏ ਹੋਏ ਭਗਤਾਂ ਦਾ ਧੰਨਵਾਦ ਕੀਤਾ ਤੇ ਅੰਤ ਵਿੱਚ ਫੁੱਲਾਂ ਦੀ ਹੌਲੀ ਖੇਡੀ ਗਈ।