ਬਸੰਤ ਵਸਤਰ ਦਾ ਦੱਸਿਆ ਮਹੱਤਵ
ਸ਼੍ਰੀ ਸ਼ਿਆਮ ਪਰਿਵਾਰ ਸੰਘ ਵਲੋਂ ਬਸੰਤ
Publish Date: Fri, 23 Jan 2026 06:02 PM (IST)
Updated Date: Sat, 24 Jan 2026 04:10 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ ਸ਼੍ਰੀ ਸ਼ਿਆਮ ਪਰਿਵਾਰ ਸੰਘ ਵਲੋਂ ਬਸੰਤ ਪੰਚਮੀ ਦੇ ਸ਼ੁਭ ਅਵਸਰ ਤੇ ਜੈ ਮਾਂ ਮੰਦਿਰ ਵਿਖੇ ਸ਼ਿਆਮ ਬਾਬਾ ਜੀ ਦਾ ਬਸੰਤੀ ਵਸਤਰ ਬਦਲਿਆ ਗਿਆ। ਮਨੀ ਸ਼ਰਮਾ ਨੇ ਦੱਸਿਆ ਕਿ ਬਾਬਾ ਜੀ ਦੇ ਇਸ ਬਸੰਤੀ ਵਸਤਰ ਦਾ ਬਹੁਤ ਮਹੱਤਵ ਹੁੰਦਾ ਹੈ, ਸੰਘ ਵੱਲੋਂ 29 ਜਨਵਰੀ ਨੂੰ ਸੰਕੀਰਤਨ ਵਾਲੇ ਦਿਨ ਸਭ ਭਗਤਾ ਨੂੰ ਪ੍ਰਸ਼ਾਦ ਦੇ ਰੂਪ ਵਿੱਚ ਦਿੱਤਾ ਜਾਵੇਗਾ। ਅੱਜ ਦੇ ਦਿਨ ਸ਼ਿਆਮ ਬਾਬਾ ਜੀ ਦਾ ਸ਼ਿੰਗਾਰ ਕੀਤਾ ਗਿਆ, ਅਖੀਰ ਵਿੱਚ ਬਾਬਾ ਜੀ ਦੀ ਆਰਤੀ ਕੀਤੀ ਗਈ ਤੇ ਸਭ ਭਗਤਾਂ ਨੂੰ ਪ੍ਰਸ਼ਾਦ ਦਿੱਤਾ ਗਿਆ। ਇਸ ਮੌਕੇ ਪੰਡਿਤ ਨਵਰਾਜ ਸ਼ਾਸ਼ਤਰੀ, ਸਰਜੀਵਨ ਸ਼ਰਮਾ, ਹੈਪੀ ਜੀ, ਅਜੈ ਗਰਗ, ਮਨੀ ਸ਼ਰਮਾ, ਮੁਨੀਸ਼ ਜਿੰਦਲ, ਰੋਹਿਤ ਰਾਜਪੂਤ, ਧਰੂਵ, ਰਵੀ ਗਰਗ ਤੇ ਸਮੂਹ ਮੈਂਬਰ ਮੌਜੂਦ ਸਨ।