ਸ਼ਿਆਮ ਭਗਤਾਂ ਨੇ ਨੇ ਲਾਇਆ ਭੰਡਾਰਾ
ਨਵੇਂ ਸਾਲ ਦੇ ਸ਼ੁਭ ਮੌਕੇ ਤੇ ਸ਼ਿਆਮ ਭਗਤਾਂ ਵੱਲੋਂ
Publish Date: Thu, 01 Jan 2026 04:51 PM (IST)
Updated Date: Thu, 01 Jan 2026 04:53 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਨਵੇਂ ਸਾਲ ਦੇ ਸ਼ੁੱਭ ਮੌਕੇ ਤੇ ਸ਼ਿਆਮ ਭਗਤਾਂ ਵੱਲੋਂ ਦੇਸੀ ਘਿਓ ਦਾ ਕੜਾਹ ਪ੍ਰਸ਼ਾਦ ਤੇ ਗਰਮਾ ਗਰਮ ਚਾਹ ਦੇ ਨਾਲ ਨਮਕੀਨ ਮਟਰ ਦਾ ਭੰਡਾਰਾ ਲਾਇਆ ਗਿਆ। ਇਸ ਮੌਕੇ ਸ਼੍ਰੀ ਬਾਲਾ ਜੀ ਸੇਵਾ ਸੰਘ ਦੇ ਖਜ਼ਾਨਚੀ ਜਤਿਨ ਗਰਗ ਅਤੇ ਪ੍ਰੈੱਸ ਸਕੱਤਰ ਲਕਸ਼ ਬਾਂਸਲ ਨੇ ਦੱਸਿਆ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਅਤੇ ਭੰਡਾਰਾ ਦੁਪਹਿਰ ਤਕ ਚੱਲਦਾ ਰਿਹਾ। ਜਿਸਦਾ ਰਾਹਗੀਰਾਂ ਨੇ ਭੰਡਾਰੇ ਦਾ ਅਨੰਦ ਮਾਣਿਆ। ਇਸ ਮੌਕੇ ਠਾਕੁਰ ਦਾਸ ਗਰਗ, ਜਤਿਨ ਗਰਗ, ਅਨਮੋਲ ਗਰਗ, ਲਕਸ਼ ਬਾਂਸਲ, ਅਭਿਸ਼ੇਕ ਜੈਨ, ਮੋਹਿਤ ਗੋਇਲ, ਵਿਸ਼ਾਲ ਗੁਪਤਾ, ਅੰਗਰੇਜ਼ ਸਿੰਘ, ਬੰਟੀ ਸਿੰਗਲਾ, ਬੰਟੀ ਗਰਗ, ਸੰਜੀਵ ਗਰਗ ਅਤੇ ਹੋਰ ਭਗਤ ਆਏ।