ਸ਼ਿਆਮ ਬਾਬਾ ਦਾ ਜਯਾ ਇਕਾਦਸ਼ੀ ’ਤੇ ਕਰਵਾਇਆ ਕੀਰਤਨ
ਸ੍ਰੀ ਸਿਆਮ ਪਰਿਵਾਰ ਸੰਘ{ਰਜਿ} ਮਾਨਸਾ ਵੱਲੋਂ
Publish Date: Fri, 30 Jan 2026 06:12 PM (IST)
Updated Date: Sat, 31 Jan 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ
ਸ੍ਰੀ ਸ਼ਿਆਮ ਪਰਿਵਾਰ ਸੰਘ ਰਜਿ. ਮਾਨਸਾ ਵੱਲੋਂ ਜੈ ਮਾਂ ਮੰਦਿਰ ਕਮੇਟੀ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਸ਼ਿਆਮ ਬਾਬਾ ਜੀ ਦਾ ਜਯਾ ਇਕਾਦਸ਼ੀ ਸੰਕੀਰਤਨ ਜੈ ਮਾਂ ਮੰਦਰ ਵਿਖੇ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ। ਪੂਜਨ ਅਤੇ ਜੋਤੀ ਦੀ ਰਸਮ ਨਰੇਸ਼ ਸ਼ਰਮਾ ਤੇ ਅਭਿਸ਼ੇਕ ਸ਼ਰਮਾ ਵੱਲੋਂ ਪਰਿਵਾਰ ਸਮੇਤ ਕੀਤੀ ਗਈ। ਸੰਘ ਵੱਲੋਂ ਇੰਨ੍ਹਾਂ ਨੂੁੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਸੰਕੀਰਤਨ ਦੀ ਸ਼ੁਰੂਆਤ ਸੰਘ ਵਲੋਂ ਜੋਤੀ ਬੰਦਨਾ ਗਾ ਕੇ ਕੀਤੀ। ਸ਼ਿਆਮ ਬਾਬਾ ਜੀ ਦਾ ਸ਼ਿੰਗਾਰ ਬਹੁਤ ਹੀ ਸੁੰਦਰ ਕੀਤਾ ਗਿਆ ਸੀ ਅਤੇ ਹਰੇਕ ਪ੍ਰੇਮੀ ਦੇ ਮਨ ਨੂੰ ਮੋਹ ਰਿਹਾ ਸੀ। ਇਸ ਤੋਂ ਬਾਅਦ ਮਸ਼ਹੂਰ ਗਾਇਕ ਲੋਕੇਸ਼ ਸ਼ਰਮਾ ਲੱਡੂ ਨੇ ਆਪਣੀ ਮਧੁਰ ਆਵਾਜ਼ ਵਿੱਚ ਸ਼ਿਆਮ ਬਾਬਾ ਜੀ ਦੇ ਮਿੱਠੇ ਮਿੱਠੇ ਭਜਨ ਗਾ ਸਾਰੇ ਪ੍ਰੇਮੀਆਂ ਨੂੰ ਨੱਚਣ ਲਈ ਮਜ਼ਬੂਰ ਕਰ ਦਿੱਤਾ। ਇਸ ਸੰਕੀਰਤਨ ਵਿੱਚ ਭਾਰੀ ਗਿਣਤੀ ਵਿੱਚ ਸ਼ਿਆਮ ਭਗਤ ਹਾਜ਼ਰ ਸਨ। ਭਗਤਾਂ ਲਈ ਕੜ੍ਹੀ ਕਚੋਰੀ ਦਾ ਲੰਗਰ ਲਗਾਇਆ ਗਿਆ।
ਅੰਤ ’ਚ ਆਰਤੀ ਬਾਅਦ ਭਗਤਾਂ ਵਿੱਚ ਪ੍ਰਸ਼ਾਦ ਵੰਡਿਆ ਗਿਆ। ਸ਼ਿਆਮ ਬਾਬਾ ਜੀ ਦਾ ਬਸੰਤੀ ਵਸਤਰ ਵੀ ਸਾਰੇ ਭਗਤਾਂ ਨੂੰ ਪ੍ਰਸ਼ਾਦ ਰੂਪ ਵਿੱਚ ਦਿਤਾ ਗਿਆ। ਇਸ ਮੌਕੇ ਸਰਜੀਵਨ ਸ਼ਰਮਾ, ਭਗਵਾਨ ਦਾਸ, ਮੁਨੀਸ਼ ਜਿੰਦਲ, ਮਨੀ ਸ਼ਰਮਾ, ਰਜਨੀਸ਼ ਆਰ.ਕੇ, ਜੀਵਨ ਕੁਸਲਾ, ਭੂਸ਼ਨ, ਅਜੈ ਗਰਗ, ਧਰੂਵ ਜਿੰਦਲ, ਗਿਤੇਸ਼ ਮੋਂਗਾ, ਵਿਸ਼ਾਲ ਵਿੱਕੀ, ਰੋਹਿਤ ਰਾਜਪੂਤ, ਲਵ ਗੋਇਲ, ਕਾਲਾ ਮਾਨਸਾ, ਤੇ ਸਮੂਹ ਮੈਂਬਰ ਅਤੇ ਜੈ ਮਾਂ ਮੰਦਿਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ, ਬਿੰਦਰਪਾਲ, ਕ੍ਰਿਸ਼ਨ ਮਦਾਨ, ਤੇ ਸਮੂਹ ਮੈਂਬਰ, ਮਹਿਲਾ ਸਤਿਸੰਗ ਦੇ ਮੈਂਬਰ ਅਤੇ ਸ਼ਹਿਰ ਦੀ ਸਮੂਹ ਧਾਰਮਿਕ ਸੰਸਥਾਵਾ ਦੇ ਆਹੁਦੇਦਾਰ ਤੇ ਭਾਰੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਸਨ।