ਸ੍ਰੀ ਦਮਦਮਾ ਸਾਹਿਬ ਲਈ ਰੇਲ ਮਾਰਗ ਬਣਾਉਣਾ ਕੇਂਦਰ ਵੱਲੋਂ ਸਿੱਖਾਂ ਨੂੰ ਤੋਹਫ਼ਾ
ਆਜ਼ਾਦੀ ਤੋਂ ਬਾਅਦ
Publish Date: Sat, 21 Mar 2026 06:02 PM (IST)
Updated Date: Sun, 22 Mar 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਆਜ਼ਾਦੀ ਤੋਂ ਬਾਅਦ ਦੀ ਤਖ਼ਤ ਸ੍ਰੀ ਦਮਦਮਾ ਸਹਿਬ ਨੂੰ ਰੇਲ ਮਾਰਗ ਨਾਲ ਜੋੜਣ ਦੀ ਮੰਗ ਨੂੰ ਕੇਂਦਰ ਸਰਕਾਰ ਨੇ ਪੂਰਾ ਕਰਕੇ ਸਿੱਖ ਸੰਗਤ ਨੂੰ ਤੌਹਫ਼ਾ ਦਿੱਤਾ ਹੈ। ਕੇਂਦਰ ਨੇ ਸਿੱਖ ਧਾਰਮਿਕ ਸਥਾਨਾਂ ਤੇ ਸਿੱਖ ਗੂਰੁਆਂ ਪ੍ਰਤੀ ਹਮੇਸ਼ਾ ਲਈ ਸ਼ਰਧਾ ਭਾਵਨਾ ਦਿਖਾਈ ਹੈ ਤੇ ਸ੍ਰੀ ਦਮਦਮਾ ਸਾਹਿਬ ਨੂੰ ਰੇਲ ਮਾਰਗ ਨਾਲ ਜੋੜ ਕੇ ਲੰਮੇ ਸਮੇਂ ਤੋਂ ਸਿੱਖ ਸੰਗਤ ਦੀ ਚੱਲੀ ਆ ਰਹੀ ਮੰਗ ਨੂੰ ਕੇਂਦਰ ਨੇ ਪੂਰਾ ਕੀਤਾ ਹੈ। ਭਾਜਪਾ ਦੇ ਜ਼ਿਲ੍ਹਾ ਜਰਨਲ ਸਕੱਤਰ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਸਮੇਂ ਸਮੇਂ ਤੇ ਦੇਸ਼ ’ਚ ਕਈ ਸਰਕਾਰਾਂ ਆ ਕੇ ਚਲੀਆਂ ਗਈਆਂ,ਪਰ ਕਿਸੇ ਨੇ ਇਸ ਮੰਗ ਨੂੰ ਸ਼ਰਧਾ ਸਤਿਕਾਰ ਵਜੋਂ ਲੈਣਾ ਤਾਂ ਦੂਰ, ਇਸ ਤੇ ਵਿਚਾਰ ਤੱਕ ਨਹੀਂ ਕੀਤਾ,ਜੋ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਐਲਾਨ ਕਰਕੇ ਪੂਰਾ ਕਰ ਦਿੱਤਾ ਹੈ। ਕੇਂਦਰ ਵਲੋਂ ਸਿੱਖ ਸੰਗਤ ਨੂੰ ਦਿੱਤਾ। ਇਹ ਵਿਸਾਖੀ ਤਿਉਹਾਰ ਦਾ ਤੌਹਫਾ ਹੈ। ਛੇਤੀ ਹੀ 11000 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰੋਜੈਕਟ ਬਣਕੇ ਤਿਆਰ ਹੋ ਜਾਵੇਗਾ। ਦਾਨੇਵਾਲੀਆ ਨੇ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਹਿਬ ਤੇ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤ ਆਉਂਦੀਆਂ ਤੇ ਨਤਮਸਤਕ ਹੁੰਦੀਆਂ ਹਨ,ਪਰ ਰੇਲ ਸਫ਼ਰ ਸਹੂਲਤ ਇਥੇ ਉਪਲਬਧ ਨਹੀਂ ਸੀ। ਇਸ ਦੌਰਾਨ ਕੌਂਸਲਰ ਤੇ ਭਾਜਪਾ ਆਗੂ ਪ੍ਰੇਮ ਸਾਗਰ ਭੋਲਾ, ਬਿੰਦਰਪਾਲ ਗਰਗ ਨੇ ਕਿਹਾ ਕਿ ਕੇਂਦਰ ਨੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਿਵਸ ਦੇਸ਼ ਪੱਧਰ ਤੇ ਮਨਾਇਆ ਤੇ ਉਨ੍ਹਾਂ ਨੂੰ ਨਮਨ ਕੀਤਾ। ਉਨ੍ਹਾਂ ਦੱਸਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਲੀਦਾਨ ਕੀ ਸੀ। ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਹਿਬ ਜੀ ਨੂੰ ਰੇਲ ਮਾਰਗ ਨਾਲ ਜੋੜਣ ਦੀ ਤਜਵੀਜ਼ ਨੂੰ ਕੇਂਦਰ ਨੇ ਘੋਸ਼ਿਤ ਕਰਕੇ ਸਿੱਖ ਸੰਗਤ ਨੂੰ ਸ਼ਰਧਾ ਭਾਵਨਾ ਤੇ ਸਿੱਖ ਧਾਰਮਿਕ ਸਥਾਨਾਂ ਲਈ ਆਪਣਾ ਸਨਮਾਨ ਦਿਖਾਇਆ ਹੈ। ਕਿਉਂਕਿ ਇਸ ਰੇਲ ਪ੍ਰੋਜੈਕਟ ਲਈ ਮੰਗ ਤਾਂ ਲੰਮੇ ਸਮੇਂ ਤੋਂ ਹੋ ਰਹੀ ਸੀ,ਪਰ ਕਿਸੇ ਸਰਕਾਰ ਨੇ ਇਸਨੂੰ ਗੰਭੀਰਤਾ ਤੇ ਸ਼ਰਧਾ ਵਜੋਂ ਨਹੀਂ ਲਿਆ। ਇਹ ਤੌਹਫਾ ਬਠਿੰਡਾ ਮਾਨਸਾ ਖੇਤਰ ਤੇ ਸਿੱਖ ਸੰਗਤ ਲਈ ਅਨਮੁੱਲਾ ਹੈ। ਇਸ ਦਾ ਚਾਅ ਨਹੀਂ ਚੁੱਕਿਆ ਜਾ ਰਿਹਾ। ਉਨ੍ਹਾਂ ਕੇਂਦਰ ਦੀ ਇਸ ਘੋਸ਼ਣਾ ਦਾ ਸਵਾਗਤ ਕਰਦਿਆਂ ਕਿਹਾ ਕਿ ਸਿਰਫ਼ ਤੇ ਸਿਰਫ਼ ਮੋਦੀ ਸਰਕਾਰ ਹੀ ਅਜਿਹਾ ਕਰ ਸਕੀ ਹੈ। ਭਾਜਪਾ ਆਗੂ ਮੁਨੀਸ਼ ਬੱਬੀ ਦਾਨੇਵਾਲੀਆ, ਪ੍ਰੇਮ ਸਾਗਰ ਭੋਲਾ ਅਤੇ ਬਿੰਦਰਪਾਲ ਗਰਗ ਨੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਵੀ ਧੰਨਵਾਦ ਕੀਤਾ।