ਸ੍ਰੀ ਸ਼ਿਆਮ ਖਾਟੂ ਦਾ ਕੀਰਤਨ ਅੱਜ
ਸ੍ਰੀ ਸਿਆਮ ਸੇਵਾ ਮੰਡਲ ਮਾਨਸਾ ਵੱਲੋ
Publish Date: Wed, 28 Jan 2026 07:03 PM (IST)
Updated Date: Thu, 29 Jan 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ੍ਰੀ ਸ਼ਿਆਮ ਸੇਵਾ ਮੰਡਲ ਮਾਨਸਾ ਵੱਲੋਂ ਇਕਾਦਸ਼ੀ ਦੇ ਸ਼ੁਭ ਮੌਕੇ ਸ੍ਰੀ ਸ਼ਿਆਮ ਖਾਟੁੂ ਦਾ ਵਿਸ਼ਾਲ ਸੰਕੀਰਤਨ 29 ਜਨਵਰੀ ਦਿਨ ਵੀਰਵਾਰ ਨੂੰ ਗੀਤਾ ਭਵਨ ਵਿਖੇ ਸਾਮ 8 ਵਜੇ ਤੋਂ ਪ੍ਰਭੂ ਇੱਛਾ ਤੱਕ ਕਰਵਾਇਆ ਜਾਵੇਗਾ। ਇਸ ਦੀ ਜਾਣਕਾਰੀ ਦਿੰਦਿਆਂ ਮੰਡਲ ਦੇ ਪ੍ਰਧਾਨ ਮੁਨੀਸ਼ ਮੀਨੂੰ ਤੇ ਖਜ਼ਾਨਚੀ ਮਨੀਸ਼ ਪਿੰਟੂ ਨੇ ਦੱਸਿਆ ਕਿ ਇਸ ਮੌਕੇ ਮਸ਼ਹੂਰ ਭਜਨ ਗਾਇਕਾ ਨੀਰਜ ਸਿੰਗਲਾ ਆਪਣੀ ਸੁਰੀਲੀ ਆਵਾਜ਼ ਸ਼ਿਆਮ ਖਾਟੂ ਜੀ ਦਾ ਗੁਣਗਾਨ ਕਰਨਗੇ। ਇਸ ਮੌਕੇ ਮੰਡਲ ਦੇ ਮੁੱਖ ਸਲਾਹਾਕਾਰ ਰਾਜੇਸ਼ ਲੀਲਾ ਨੇ ਦੱਸਿਆ ਕਿ ਇਸ ਮੌਕੇ ਬਾਬਾ ਜੀ ਦਾ ਸੁੰਦਰ ਸ਼ਿੰਗਾਰ ਹੋਵੇਗਾ। ਇਹ ਦੇਖਣਯੋਗ ਹੋਵੇਗਾ ਅਤੇ ਵਿਸ਼ਾਲ ਭੰਡਾਰਾ ਵੀ ਵਰਤਾਇਆ ਜਾਵੇਗਾ। ਪ੍ਰੈਸ ਸਕੱਤਰ ਰਮੇਸ਼ ਜ਼ਿੰਦਲ ਨੇ ਦੱਸਿਆ ਕਿ ਇਸ ਦੌਰਾਨ ਕੀਰਤਨ ਵੀ ਕੀਤਾ ਜਾਵੇਗਾ।