ਸ਼੍ਰੀ ਸਨਾਤਨ ਧਰਮ ਸਭਾ ਵੱਲੋਂ ਅਤੁੱਟ ਲੰਗਰ ਲਾਇਆ
ਸ਼੍ਰੀ ਸਨਾਤਨ ਧਰਮ ਸਭਾ ਰਜਿ
Publish Date: Thu, 15 Jan 2026 04:34 PM (IST)
Updated Date: Thu, 15 Jan 2026 04:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸਨਾਤਨ ਧਰਮ ਸਭਾ (ਮਾਨਸਾ) ਵੱਲੋਂ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਮਾਨਸਾ ਵਿਖੇ ਮਾਘੀ ਦੀ ਪਵਿੱਤਰ ਸੰਗਰਾਂਦ ਦੇ ਮੌਕੇ ਪੂਰੀ, ਛੋਲੇ ਦਾ ਅਟੁੱਟ ਲੰਗਰ ਲਗਾਇਆ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਸ਼ਮੀਰ ਛਾਬੜਾ, ਵਾਈਸ ਪ੍ਰਧਾਨ ਰਾਜੇਸ਼ ਪੰਧੇਰ, ਜਨਰਲ ਸੈਕਟਰੀ ਰਮੇਸ਼ ਟੋਨੀ, ਕੈਸ਼ੀਅਰ ਰਕੇਸ਼ ਗੁਪਤਾ, ਸਕੱਤਰ ਰਕੇਸ਼ ਬਿੱਟੂ ਅਤੇ ਸਭਾ ਦੇ ਹੋਰ ਸਾਰੇ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਭਾ ਦੇ ਪ੍ਰਧਾਨ ਸ਼ਮੀਰ ਛਾਬੜਾ ਅਤੇ ਜਨਰਲ ਸਕੱਤਰ ਨੇ ਦੱਸਿਆ ਕਿ ਮਕਰ ਸੰਕਰਾਂਤੀ ਹਿੰਦੂ ਧਰਮ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ, ਜੋ ਸੂਰਜ ਦੇ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਨ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਇਹ ਤਿਉਹਾਰ ਦਾਨ ਪੁੰਨ, ਸੇਵਾ ਅਤੇ ਧਾਰਮਿਕ ਕਰਮਾਂ ਲਈ ਵੀ ਵਿਸ਼ੇਸ਼ ਮੰਨਿਆ ਜਾਂਦਾ ਹੈ। ਇਸ ਤਿਉਹਾਰ ਮੌਕੇ ਭੰਡਾਰਾ ਲਗਾਉਣ ਨਾਲ ਜਿੱਥੇ ਪੁੰਨ ਪ੍ਰਾਪਤ ਹੁੰਦਾ ਹੈ, ਉੱਥੇ ਆਤਮਿਕ ਸ਼ਾਤੀ ਅਤੇ ਧਾਰਮਿਕ ਤੇ ਸਮਾਜਿਕ ਸੁੱਖ ਸਮਰਿਧੀ ਵੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਪੀੜ੍ਹੀ ਨੂੰ ਇਸ ਤਿਉਹਾਰ ਦੀ ਮਹੱਤਤਾ ਬਾਰੇ ਸਿੱਖਿਆ ਦਿੱਤੀ ਜਾਣੀ ਜ਼ਰੂਰੀ ਹੈ ਅਤੇ ਅੱਜ ਦੀ ਪੀੜ੍ਹੀ ਨੂੰ ਵੀ ਇਸ ਰਵਾਇਤ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ। ਲੋੜਵੰਦਾਂ ਲਈ ਭੰਡਾਰਾ ਲਗਾਉਣ ਨਾਲ ਮਨ ਨੂੰ ਅਲੌਕਿਕ ਸ਼ਾਤੀ ਮਿਲਦੀ ਹੈ ਅਤੇ ਸਾਡੇ ਸੰਸਕਾਰਾਂ ਨੂੰ ਮਜ਼ਬੂਤ ਕਰਦੀ ਹੈ। ਉਨ੍ਹਾਂ ਸ਼ਹਿਰ ਨਿਵਾਸੀਆਂ ਅਤੇ ਸਮਾਜ ਦੇ ਹਰ ਵਰਗ ਨੂੰ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਅਜਿਹੇ ਤਿਉਹਾਰਾਂ ਦੇ ਮੌਕੇ ਆਪਣਾ ਭਰਪੂਰ ਯੋਗਦਾਨ ਪਾ ਕੇ ਸਮਾਜ ਵਿੱਚ ਧਾਰਮਿਕ ਅਤੇ ਨੈਤਿਕ ਮੁੱਲਾਂ ਦੀ ਮਜਬੂਤੀ ਹਾਸਿਲ ਕਰਨ । ਉਨ੍ਹਾਂ ਇਹ ਵੀ ਕਿਹਾ ਕਿ ਮਕਰ ਸੰਕਰਾਂਤੀ ਵਰਗੇ ਪਵਿੱਤਰ ਤਿਉਹਾਰ ਸਾਨੂੰ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੋੜਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂਲਦੂ ਰਾਮ ਨੰਦਗੜ੍ਹ ਸਾਬਕਾ ਪ੍ਰਧਾਨ, ਤਰਸੇਮ ਚੰਦ ਮਿੱਢਾ ਪ੍ਰਧਾਨ ਪੈਸਟੀਸਾਈਡ ਯੂਨੀਅਨ, ਅਸ਼ੋਕ ਕੁਮਾਰ ਗਰਗ ਸੀਨੀਅਰ ਵਾਈਸ ਪ੍ਰਧਾਨ ਅਗਰਵਾਲ ਸਭਾ ਪੰਜਾਬ, ਸੂਰਜ ਛਾਬੜਾ ਐਡਵੋਕੇਟ, ਪ੍ਰਵੀਨ ਟੋਨੀ ਸ਼ਰਮਾ, ਭੂਸ਼ਣ ਮੱਤੀ, ਬਲਜੀਤ ਸ਼ਰਮਾਂ, ਰੋਹਿਤ ਮਾਖਾ, ਹਰੀ ਰਾਮ ਡਿੰਪਾ, ਵਿਨੈਪਾਲ ਭੰਡਾਰਾ ਇੰਚਾਰਜ, ਰਮੇਸ਼ ਫੋਟੋਗ੍ਰਾਫਰ, ਓਮ ਪ੍ਰਕਾਸ਼ ਰਿਟਾਇਰਡ ਨਾਇਬ ਤਹਿਸੀਲਦਾਰ, ਰਮੇਸ਼ ਕੁਮਾਰ ਅੰਕੁਸ਼ ਲੈਬ, ਕੱਦੂ ਫਰੂਟ ਆੜਤੀਆ, ਪ੍ਰੇਮ ਨਾਥ, ਗੋਰਾ ਲਾਲ, ਅੰਗਰੇਜ ਬਾਂਸਲ, ਅਸ਼ੋਕ ਗੋਗੀ ਅਤੇ ਹੋਰ ਸਾਰੇ ਮੈਂਬਰ ਹਾਜ਼ਰ ਸਨ।