ਮੱਛਰ ਦੀ ਰੋਕਥਾਮ ਲਈ ਮਸ਼ੀਨਾਂ ਰਾਹੀਂ ਫ਼ੌਗਿੰਗ ਸ਼ੁਰੂ
ਸ੍ਰੀ ਸਨਾਤਨ ਧਰਮ ਮਾਨਸਾ ਵੱਲੋਂ ਪਿਛਲੇ
Publish Date: Sat, 11 Apr 2026 06:48 PM (IST)
Updated Date: Sun, 12 Apr 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸਨਾਤਨ ਧਰਮ ਮਾਨਸਾ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਵਿੱਚ ਵਧਦੇ ਮੱਛਰ ਦੀ ਰੋਕਥਾਮ ਲਈ ਫ਼ੋਗਿੰਗ ਮਸ਼ੀਨਾਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਇਸ ਲਈ ਸਭਾ ਵੱਲੋਂ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਜਾਂਦੀ ਹੈ। 10 ਅਪ੍ਰੈਲ 2026 ਤੋਂ ਸ਼ਾਮ 6 ਵਜੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਤੋਂ ਇਸਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ। ਇਸਦੀ ਜਾਣਕਾਰੀ ਗੁਰਪ੍ਰੀਤ ਸਿੰਘ ਤੇ ਅਮਨਦੀਪ ਸਿੰਘ ਨੇ ਦਿੱਤੀ।