ਬੁਢਲਾਡਾ ’ਚ ਬਣੇਗਾ “ਸ਼੍ਰੀ ਨਵ ਦੁਰਗਾ ਨੇਕੀ ਚੈਰੀਟੇਬਲ ਹਸਪਤਾਲ”
ਬੁਢਲਾਡਾ ਸ਼ਹਿਰ ਲਈ ਇੱਕ ਇਤਿਹਾਸਕ
Publish Date: Sun, 12 Apr 2026 07:48 PM (IST)
Updated Date: Mon, 13 Apr 2026 04:16 AM (IST)

-ਲੋਕਾਂ ਲਈ ਖ਼ੁਸ਼ਖ਼ਬਰੀ, ਜ਼ਮੀਨ ਦਾਨ ਕਰਕੇ ਜ਼ਿੰਮੇਵਾਰੀ ਨੇਕੀ ਫਾਉਂਡੇਸ਼ਨ ਨੂੰ ਸੌਂਪੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੁਢਲਾਡਾ : ਸਥਾਨਕ ਸ਼ਹਿਰ ਲਈ ਇੱਕ ਇਤਿਹਾਸਕ ਪਲ ਦੇ ਤੌਰ ’ਤੇ ਅੱਜ ਇੱਕ ਵੱਡੀ ਸਿਹਤ ਸੇਵਾ ਪ੍ਰੋਜੈਕਟ ਦੀ ਨੀਂਹ ਰੱਖੀ ਗਈ। ਸ਼ਹਿਰ ਵਿੱਚ ਰੇਲਵੇ ਸਟੇਸ਼ਨ ਦੇ ਸਾਹਮਣੇ ਜਲਦੀ ਹੀ “ਸ਼੍ਰੀ ਨਵ ਦੁਰਗਾ ਨੇਕੀ ਚੈਰੀਟੇਬਲ ਹਸਪਤਾਲ” ਦਾ ਨਿਰਮਾਣ ਕੀਤਾ ਜਾਣਾ ਹੈ, ਜੋ ਇਲਾਕੇ ਦੇ ਲੋਕਾਂ ਨੂੰ ਮੁਫ਼ਤ ਅਤੇ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰੇਗਾ। ਅੱਜ ਕਰਵਾਏ ਗਏ ਜ਼ਿੰਮੇਵਾਰੀ ਸੰਭਾਲ ਸਮਾਰੋਹ ਦੌਰਾਨ ਸ਼੍ਰੀ ਨਵ ਦੁਰਗਾ ਚੈਰੀਟੇਬਲ ਸੋਸਾਇਟੀ ਬੁਢਲਾਡਾ ਵੱਲੋਂ ਇਸ ਮਹੱਤਵਪੂਰਨ ਪ੍ਰੋਜੈਕਟ ਲਈ ਜ਼ਮੀਨ ਨੇਕੀ ਫਾਉਂਡੇਸ਼ਨ ਬੁਢਲਾਡਾ ਨੂੰ ਦਾਨ ਕੀਤੀ ਗਈ। ਸਮਾਰੋਹ ਵਿੱਚ ਸ਼ਹਿਰ ਦੇ ਕਈ ਪ੍ਰਮੁੱਖ ਵਿਅਕਤੀ, ਸਮਾਜ ਸੇਵੀ ਅਤੇ ਸੰਸਥਾਵਾਂ ਦੇ ਮੈਂਬਰ ਮੌਜੂਦ ਸਨ। ਇਸ ਮੌਕੇ ਸੋਸਾਇਟੀ ਦੇ ਸਰਪ੍ਰਸਤ ਸ਼੍ਰੀ ਲਕਸ਼ਮੀ ਨਾਰਾਇਣ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਇਹ ਹਸਪਤਾਲ ਸਮਾਜ ਦੀ ਸੇਵਾ ਲਈ ਸਮੱਰਪਿਤ ਹੋਵੇਗਾ ਅਤੇ ਹਰ ਵਰਗ ਦੇ ਲੋਕਾਂ ਨੂੰ ਉੱਚ ਕੋਟਿ ਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਏਗਾ। ਉਨ੍ਹਾਂ ਨੇ ਨੇਕੀ ਫ਼ਾਉਂਡੇਸ਼ਨ ‘ਤੇ ਪੂਰਾ ਭਰੋਸਾ ਜਤਾਉਂਦਿਆਂ ਕਿਹਾ ਕਿ ਸੰਸਥਾ ਇਸ ਜ਼ਿੰਮੇਵਾਰੀ ਨੂੰ ਇਮਾਨਦਾਰੀ ਅਤੇ ਨਿਸ਼ਠਾ ਨਾਲ ਨਿਭਾਏਗੀ। ਸਮਾਰੋਹ ਦੌਰਾਨ ਜਗ੍ਹਾ ਦੀਆਂ ਚਾਬੀਆਂ ਅਤੇ ਸੰਬੰਧਿਤ ਕਾਗਜ਼ਾਤ ਨੇਕੀ ਫਾਉਂਡੇਸ਼ਨ ਦੀ ਟੀਮ ਨੂੰ ਸੌਂਪੇ ਗਏ। ਇਸ ਮੌਕੇ ਨੇਕੀ ਫ਼ਾਉਂਡੇਸ਼ਨ ਦੇ ਪ੍ਰਤੀਨਿਧੀਆਂ ਨੇ ਭਰੋਸਾ ਦਿਵਾਇਆ ਕਿ ਹਸਪਤਾਲ ਦਾ ਨਿਰਮਾਣ ਜਲਦੀ ਪੂਰਾ ਕਰਕੇ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਸਪਤਾਲ ਬਣਨ ਤੱਕ, ਇਸ ਜਗ੍ਹਾ ਉੱਤੇ ਹਰ ਮਹੀਨੇ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪ੍ਰੇਸ਼ਨ ਕੈਂਪ ਲਗਾਇਆ ਜਾਵੇਗਾ। ਇਸ ਸ਼ੁਭ ਮੌਕੇ ਦੀ ਸ਼ੁਰੂਆਤ ਅੱਖਾਂ ਦੇ ਮੁਫ਼ਤ ਚੈੱਕਅਪ ਅਤੇ ਅਪ੍ਰੇਸ਼ਨ ਕੈਂਪ ਨਾਲ ਕੀਤੀ ਗਈ। ਕੈਂਪ ਦੌਰਾਨ ਲਗਭਗ 400 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਤੋਂ ਇਲਾਵਾ 80 ਮਰੀਜ਼ਾਂ ਨੂੰ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਲਈ ਚੁਣਿਆ ਗਿਆ ਅਤੇ ਸੰਤ ਤ੍ਰਿਵੈਣੀ ਗਿਰੀ ਪੁਨਰਜੋਤੀ ਆਈ ਹਸਪਤਾਲ ਰਾਮਪੁਰਾ ਫੂਲ ਵਿਖੇ ਭੇਜਿਆ ਗਿਆ। ਡਾ. ਰਮੇਸ਼ ਚੰਦਰ ਜੈਨ ਨੇ ਇਸ ਉਪਰਾਲੇ ਨੂੰ ਇਲਾਕੇ ਲਈ ਬਹੁਤ ਲਾਭਦਾਇਕ ਦੱਸਦਿਆਂ ਕਿਹਾ ਕਿ ਇਸ ਹਸਪਤਾਲ ਨਾਲ ਗਰੀਬ ਅਤੇ ਜਰੂਰਤਮੰਦ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਬੁਢਲਾਡਾ ਦੇ ਉਦਯੋਗਪਤੀ ਰਾਜੇਸ਼ ਕੁਮਾਰ ਟਾਹਲੀਆਂ ਵਾਲੇ ਨੇ ਇਸ ਹਸਪਤਾਲ ਲਈ ਆਪਣੀ ਨੇਕ ਕਮਾਈ ਦਾ ਇੱਕ ਹਿੱਸਾ ਦਸਵੰਧ ਹਰ ਮਹੀਨੇ ਕੱਢਣ ਦਾ ਐਲਾਨ ਕੀਤਾ। ਅੰਤ ਵਿੱਚ ਨੇਕੀ ਫਾਉਂਡੇਸ਼ਨ ਵੱਲੋਂ ਸ਼੍ਰੀ ਨਵ ਦੁਰਗਾ ਚੈਰੀਟੇਬਲ ਸੋਸਾਇਟੀ ਦੇ ਸਮੂਹ ਮੈਂਬਰਾਂ ਨੂੰ ਸਨਮਾਨਿਤ ਕਰਦਿਆਂ, ਉਨ੍ਹਾਂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਇਸ ਮਹਾਨ ਕਾਰਜ ਲਈ ਜ਼ਮੀਨ ਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਵੱਡਾ ਯੋਗਦਾਨ ਪਾਇਆ। ਇਹ ਪ੍ਰੋਜੈਕਟ ਬੁਢਲਾਡਾ ਅਤੇ ਆਸ-ਪਾਸ ਦੇ ਇਲਾਕਿਆਂ ਲਈ ਸਿਹਤ ਖੇਤਰ ਵਿੱਚ ਇੱਕ ਨਵੀਂ ਕਿਰਨ ਸਾਬਤ ਹੋਵੇਗਾ ਅਤੇ ਭਵਿੱਖ ਵਿੱਚ ਹਜ਼ਾਰਾਂ ਲੋਕਾਂ ਨੂੰ ਲਾਭ ਪਹੁੰਚਾਏਗਾ। ਇਸ ਮੌਕੇ ਸੁਸਾਇਟੀ ਮੈਂਬਰ ਸਵ: ਮੇਘ ਰਾਜ ਗੋਇਲ, ਸਵ: ਸ਼ਾਮ ਲਾਲ ਬਾਂਸਲ, ਸਵ: ਸਤਪਾਲ ਪਟਵਾਰੀ, ਸਵ: ਰਾਧੇ ਸ਼ਿਆਮ, ਸਵ: ਗਿਆਨ ਚੰਦ ਗਰਗ, ਸਵ: ਜਗਦੀਸ਼ ਗੋਗਨਾ ਅਤੇ ਸਵ: ਗੰਗਾ ਬਿਸ਼ਨ ਕਾਠ ਦੇ ਪਰਿਵਾਰਿਕ ਮੈਂਬਰਾਂ ਵਿੱਚੋਂ ਨਰਿੰਦਰ ਗੋਇਲ, ਸ਼ੁਭਮ ਗੋਇਲ, ਸੰਧਿਆ, ਜੈਨੀ ਕਾਠ ਤੋਂ ਇਲਾਵਾ ਗਿਆਨ ਚੰਦ ਵਰਮਾ, ਰਿਟ: ਲੈਕ: ਜਸਪਾਲ ਮਹਿਤਾ ਬਠਿੰਡਾ, ਬਾਬਾ ਰਘਵੀਰ ਵਧਵਾ, ਘਣਸ਼ਿਆਮ ਦਾਸ ਪੱਪੂ, ਸ਼ਾਮ ਲਾਲ ਧਲੇਵਾਂ, ਐਡਵੋਕੇਟ ਵਿਜੈ ਗੋਇਲ, ਪ੍ਰਿੰਸੀਪਲ ਸਤੀਸ਼ ਸਿੰਗਲਾ, ਡਾਕਟਰ ਕਪਲਾਸ਼ ਗਰਗ, ਵਿਨੋਦ ਕਾਠ, ਚੰਦਰ ਪ੍ਰਕਾਸ਼ ਸਿੰਗਲਾ, ਰਾਜੂ ਜੁਡੇਜਾ, ਜੋਨੀ ਜੁਡੇਜਾ, ਨੀਸ਼ੀ ਜੁਡੇਜਾ, ਦੀਪਕ ਜੁਡੇਜਾ ਆਦਿ ਪਤਿਵੰਤੇ ਸੱਜਣ ਮੌਜੂਦ ਹਨ।