ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ, ਰੋਸ਼ਨਦੀਪ ਕੌਰ ਰਹੀ ਟਾਪਰ
ਸ਼੍ਰੀ ਨਰਾਇਣ ਸਰਵਹਿੱਤਕਾਰੀ ਵਿੱਦਿਆ
Publish Date: Thu, 16 Apr 2026 07:51 PM (IST)
Updated Date: Thu, 16 Apr 2026 07:54 PM (IST)

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਨਾਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ ਮਾਨਸਾ ਦਾ ਦਸਵੀਂ ਜਮਾਤ (ਸੈਸ਼ਨ 2025-26) ਦਾ ਨਤੀਜਾ ਬਹੁਤ ਹੀ ਸ਼ਾਨਦਾਰ ਅਤੇ ਸ਼ਲਾਘਾਯੋਗ ਰਿਹਾ। ਇਸ ਸਾਲ ਵਿਦਿਆਰਥੀਆਂ ਨੇ ਮਿਹਨਤ ਅਤੇ ਲਗਨ ਨਾਲ ਸਕੂਲ ਦੀ ਸ਼ਾਨ ਨੂੰ ਚਾਰ ਚੰਨ੍ਹ ਲਾਏ। ਕੁੱਲ੍ਹ 43 ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ, ਜਿਸ ਵਿੱਚੋਂ 43 ਦੇ 43 ਵਿਦਿਆਰਥੀ ਪਾਸ ਰਹੇ, ਇਸ ਨਾਲ ਸਕੂਲ ਦਾ ਕੁੱਲ ਨਤੀਜਾ ਲਗਪਗ 100 ਫ਼ੀਸਦੀ ਰਿਹਾ। ਨਤੀਜੇ ਵਿੱਚ ਰੋਸ਼ਨਦੀਪ ਕੌਰ ਨੇ (95.2 ਫ਼ੀਸਦੀ) ਨੰਬਰ ਪ੍ਰਾਪਤ ਕਰ ਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਹਰਕੀਰਤ ਗਰਗ, ਨਵਜੋਤ ਸਿੰਘ ਅਤੇ ਭਾਵਿਕਾ ਨੇ (95 ਫ਼ੀਸਦੀ) ਨੰਬਰ ਪ੍ਰਾਪਤ ਕਰ ਕੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਟਵਿਸ਼ੀ (94.2 ਫ਼ੀਸਦੀ) ਨੇ ਤੀਜਾ ਅਤੇ ਮਨਜੋਤ ਕੌਰ (94 ਫ਼ੀਸਦੀ) ਨੇ ਚੌਥਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਬਾਕੀ ਵਿਦਿਆਰਥੀਆਂ ਵਿੱਚ ਗੁਰਪ੍ਰੀਤ ਕੌਰ (93.2 ਫ਼ੀਸਦੀ), ਤਨੀਸ਼ਾ (92.8 ਫ਼ੀਸਦੀ), ਹਰਸ਼ਪ੍ਰੀਤ (92.6 ਫ਼ੀਸਦੀ), ਜਸਨੂਰ ਸਿੰਘ (92.4 ਫ਼ੀਸਦੀ), ਪ੍ਰਿੰਸ ਸਿੰਗਲਾ (91.6 ਫ਼ੀਸਦੀ), ਲਕਸ਼ (89.8 ਫ਼ੀਸਦੀ) , ਦਿਵਜੋਤ ਕੌਰ (89.2 ਫ਼ੀਸਦੀ), ਡੀਕੋਨਾ ਸ਼ੇਰਗਿੱਲ (89.2 ਫ਼ੀਸਦੀ), ਜੈਸਮੀਨ ਕੌਰ (89 ਫ਼ੀਸਦੀ), ਗਰੀਮਾ (89 ਫ਼ੀਸਦੀ), ਕੋਮਲਪ੍ਰੀਤ ਕੌਰ (87.4 ਫ਼ੀਸਦੀ), ਗੁਰਪ੍ਰਤਾਪ ਸਿੰਘ ਔਲਖ (86.2 ਫ਼ੀਸਦੀ) ਅਤੇ ਹੋਰ ਕਈ ਵਿਦਿਆਰਥੀਆਂ ਨੇ ਵੀ ਚੰਗੇ ਨੰਬਰ ਪ੍ਰਾਪਤ ਕਰ ਕੇ ਵਧੀਆ ਨਤੀਜੇ ਹਾਸਿਲ ਕੀਤੇ। 11 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵੱਧ ਅਤੇ 11 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਨੰਬਰ ਹਾਸਲ ਕਰ ਕੇ ਵਿਸ਼ੇਸ਼ ਯੋਗਤਾ ਦਾ ਸਥਾਨ ਪ੍ਰਾਪਤ ਕੀਤਾ, ਜੋ ਸਕੂਲ ਲਈ ਮਾਣ ਗੱਲ ਹੈ। ਇਸ ਮੌਕੇ ਸਕੂਲ ਦੀ ਮੈਨੇਜ਼ਮੈਂਟ ਕਮੇਟੀ ਦੇ ਪ੍ਰਧਾਨ ਪ੍ਰਮੋਦ ਕੁਮਾਰ, ਮੈਨੇਜਰ ਜਤਿੰਦਰਵੀਰ ਗੁਪਤਾ, ਪ੍ਰਿੰਸੀਪਲ ਰਾਜੇਸ਼ ਕੁਮਾਰ, ਸਾਰੇ ਅਧਿਆਪਕਾਂ ਅਤੇ ਮਾਪਿਆਂ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ ’ਤੇ ਖੁਸ਼ੀ ਅਤੇ ਮਾਣ ਪ੍ਰਗਟਾਇਆ। ਪ੍ਰਿੰਸੀਪਲ ਰਜੇਸ਼ ਕੁਮਾਰ ਨੇ ਕਿਹਾ ਕਿ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਵਿਦਿਆਰਥੀਆਂ ਦੀ ਲਗਨ ਅਤੇ ਮਿਹਨਤ, ਅਧਿਆਪਕਾਂ ਦੀ ਨਿਰੰਤਰ ਰਹਿਨੁਮਾਈ ਅਤੇ ਮਾਪਿਆਂ ਦੇ ਪੂਰੇ ਸਹਿਯੋਗ ਨੂੰ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਹਮੇਸ਼ਾਂ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਉੱਤਮ ਨਤੀਜੇ ਦੀ ਉਮੀਦ ਕਰਦੇ ਹਾਂ । ਅੰਤ ਵਿੱਚ ਸਾਰੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।