ਸਤਿਕਾਰ ਐਕਟ 2026 ਲਾਗੂ ਹੋਣ ’ਤੇ ਵਿਧਾਇਕ ਵੱਲੋਂ ਵਧਾਈਆਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
Publish Date: Sun, 19 Apr 2026 07:30 PM (IST)
Updated Date: Mon, 20 Apr 2026 04:10 AM (IST)

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਜਾਗਤਿ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਤੇ ਰਾਜਪਾਲ ਪੰਜਾਬ ਵੱਲੋਂ ਮਨਜ਼ੂਰੀ ਮਿਲ ਜਾਣ ਕਾਰਨ ਇਹ ਕਾਨੂੰਨ ਪੰਜਾਬ ਵਿੱਚ ਲਾਗੂ ਹੋ ਗਿਆ ਹੈ। ਇਹ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਕੀਤਾ। ਇਸ ਲਈ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਾ ਹਾਂ, ਉੱਥੇ ਹੀ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਦਾ ਵੀ ਧੰਨਵਾਦ ਕਰਦਾ ਹਾਂ। ਇਹ ਕਾਨੂੰਨ ‘ਆਪ’ ਦੀ ਸਰਕਾਰ ਵੱਲੋਂ ਸਿੱਖ ਜਗਤ ਸਮੇਤ ਸਾਰੇ ਨਾਨਕ ਨਾਮ ਲੇਵਾ ਦੀਆਂ ਭਾਵਨਾਵਾਂ ਦੀ ਤਰਜਨਾਮੀ ਕਰਦਾ ਹੈ। ਕਿਉਂਕਿ 1986 ਅਤੇ 2015 ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਾਰਨ ਸਾਰੇ ਸਿੱਖ ਜਗਤ ਵਿੱਚ ਵੱਡਾ ਰੋਸ ਪੈਦਾ ਹੋ ਗਿਆ ਸੀ ਅਤੇ ਉਸੇ ਵੇਲੇ ਪੰਜਾਬ ਵਿੱਚ ਆਕਾਲੀ ਦਲ ਬਾਦਲ ਦੀ ਸਰਕਾਰ ਸੀ। ਉਨ੍ਹਾਂ ਨੇ ਇਸ ਵੱਲ ਕੋਈ ਧਿਆਨ ਨਾ ਦਿੱਤਾ। 2015 ਦੀਆਂ ਘਟਨਾਵਾਂ ਨੇ ਤਾਂ ਅਕਾਲੀ ਦਲ ਬਾਦਲ ਨੂੰ ਲੋਕਾਂ ਨੇ ਲਾਹਨਤਾਂ ਪਾਈਆਂ ਤਾਂ ਅਕਾਲੀਆਂ ਵੱਲੋਂ ਅਤੇ ਉਸ ਪਿੱਛੋਂ ਕਾਂਗਰਸ( 2017-22) ਨੇ ਵੀ ਕੋਈ ਅਜਿਹਾ ਉਪਰਾਲਾ ਨਹੀਂ ਕੀਤਾ। ਕਿ ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਹੋਈ ਬੇਅਦਬੀ ਕਰਨ ਵਾਲਿਆਂ ਨੂੰ ਸਖਤ ਕਾਨੂੰਨ ਦੇ ਦਾਇਰੇ ਵਿੱਚ ਬੰਨਿਆ ਜਾਵੇ ਤਾਂ ਜੋ ਅੱਗੇ ਤੋਂ ਕੋਈ ਸ਼ੈਤਾਨ ਦਿਮਾਗ ਦਾ ਬੰਦਾ ਅਜਿਹੀ ਭੁੱਲ ਨਾ ਕਰੇ, ਪਰ ਹੁਣ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ। ਜਿਸ ਨੇ ਵਿਧਾਨ ਸਭਾ ਵਿੱਚ ਇਹ ਐਕਟ ਲਿਆਂਦਾ ਅਤੇ ਸਰਬ ਸੰਮਤੀ ਨਾਲ ਪਾਸ ਕਰਵਾਇਆ। ਇਹ ਲਈ ਮਾਨਯੋਗ ਰਾਜਪਾਲ ਪੰਜਾਬ ਦਾ ਧੰਨਵਾਦ ਕੀਤਾ ਜਾਂਦਾ ਹੈ। ਪਰ ਇਸ ਵਾਰ ਫ਼ਿਰ ਅਕਾਲੀ ਦਲ ਬਾਦਲ ਦੀ ਇੱਕੋ ਇੱਕ ਮੈਂਬਰ ਗਨੀਵ ਕੌਰ ਦੀ ਵਿਧਾਨ ਸਭਾ ਵਿੱਚ ਗੈਰ ਹਾਜ਼ਰੀ ਨਾਲ ਸਿੱਖ ਜਗਤ ਸਾਹਮਣੇ ਬਾਦਲਾਂ ਦਾ ਚਿਹਰਾ ਹੋਰ ਨੰਗਾ ਹੋ ਗਿਆ ਹੈ।