ਜੋਨੀ ਜ਼ਿੰਦਲ ਨੂੰ ਵਧੀਆ ਸੇਵਾਵਾਂ ਬਦਲੇ ਕੀਤਾ ਸਨਮਾਨਿਤ
ਸ਼੍ਰੀ ਬਾਲਾ ਜੀ ਪਰਿਵਾਰ ਸੰਘ ਟਰੱਸਟ ਮਾਨਸਾ
Publish Date: Sat, 31 Jan 2026 06:47 PM (IST)
Updated Date: Sun, 01 Feb 2026 04:11 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਬਾਲਾ ਜੀ ਪਰਿਵਾਰ ਸੰਘ ਟਰੱਸਟ ਮਾਨਸਾ ਵੱਲੋਂ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਗਊਸ਼ਾਲਾ ਭਵਨ ਵਾਟਰ ਵਰਕਸ ਰੋੜ ਮਾਨਸਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਸ੍ਰੀ ਸਾਲਾਸਰ ਧਾਮ ਵਿਖੇ ਬਣ ਰਹੇ ਸ੍ਰੀ ਮਾਨਸਾ ਭਵਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਟਰੱਸਟੀ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਘ ਪ੍ਰਤੀ ਵਧੀਆ ਸੇਵਾਵਾਂ ਲਈ ਜੋਨੀ ਜ਼ਿੰਦਲ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਟਰੱਸਟ ਦੇ ਚੇਅਰਮੇੇਨ ਸੁਰਿੰਦਰ ਪਿੰਟਾ, ਪ੍ਰਧਾਨ ਵਿਨੈ ਮਿੱਤਲ, ਬਾਬਾ ਹਰਪ੍ਰੀਤ ਸ਼ਰਮਾ ਨੰਗਲ, ਐਗਜੇਕਟਿਵ ਮੈੰਬਰ ਅਨਿੱਲ ਪੱਪੂ, ਰਮੇਸ ਮੇੈਸ਼ੀ, ਸੀਤਲ ਗਰਗ, ਬਿੱਟੁੂ ਜੋਗਾ ਅਤੇ ਗੋਲਡੀ ਨੰਗਲ ਹਾਜ਼ਰ ਸਨ।