ਜੈ ਮਾਂ ਮੰਦਰ ’ਚ 6 ਤੋਂ 12 ਤਕ ਹੋਵੇਗੀ ਕਥਾ
ਸ਼੍ਰੀ ਸ਼ਕਤੀ ਕੀਰਤਨ ਮੰਡਲ
Publish Date: Sat, 04 Apr 2026 07:08 PM (IST)
Updated Date: Sun, 05 Apr 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸ਼ਕਤੀ ਕੀਰਤਨ ਮੰਡਲ ਤੇ ਇਸਤਰੀ ਸਤਿਸੰਗ ਮਾਨਸਾ ਜੈ ਮਾਂ ਮੰਦਰ ਵਾਲਿਆਂ ਵੱਲੋਂ ਸ਼੍ਰੀ ਭਗਤਮਾਲ ਕਥਾ ਜੈ ਮਾਂ ਮੰਦਰ ਰਮਨ ਸਿਨੇਮਾ ਰੋਡ ਮਾਨਸਾ ਵਿਖੇ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਮੰਦਰ ਦੇ ਸਕੱਤਰ ਬਿੰਦਰਪਾਲ ਗਰਗ ਨੇ ਦੱਸਿਆ ਕਿ ਪਹਿਲੀ ਵਾਰ ਹੋ ਰਹੀ ਇਸ ਕਥਾ ਸਮੇਂ ਮੀਰਾਂ ਬਾਈ, ਧਰੂਵ, ਭਵੀਸ਼ਣ, ਸ਼੍ਰੀ ਰਾਮ ਚੰਦਰ, ਸ਼੍ਰੀ ਕ੍ਰਿਸ਼ਨ ਤੇ ਸੁਦਾਮਾ ਦੀਆਂ ਲੀਲ੍ਹਾਵਾਂ ਬਾਰੇ ਵਿਸਥਾਰ ਵਿੱਚ ਦੱਸਦਿਆਂ ਜਾਵੇਗਾ। ਇਹ ਕਥਾ ਕਰਨ ਲਈ ਪ੍ਰਸਿੱਧ ਕਥਾਵਾਚਕ ਸੁਧੀਰ ਰਾਜਪੁਰਾ ਤੋਂ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ। ਇਹ ਕਥਾ ਅਪ੍ਰੈਲ 6 ਤੋਂ ਅਪ੍ਰੈਲ 12 ਤੱਕ ਸ਼ਾਮ ਦੇ 4 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਹੋਵੇਗੀ ਉਨ੍ਹਾਂ ਪ੍ਰਭੂ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਇਸ ਕਥਾ ਸਮੇਂ ਪਹੁੰਚ ਕੇ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਾਵੇ।