ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਕਰੇਗਾ 17 ਤੋਂ 25 ਤਕ ਮੀਟਿੰਗ
ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਵੱਲੋਂ
Publish Date: Mon, 12 Jan 2026 06:35 PM (IST)
Updated Date: Tue, 13 Jan 2026 04:09 AM (IST)

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਵੱਲੋਂ ਜ਼ਿਲ੍ਹਾ ਮਾਨਸਾ ’ਚ ਮੀਟਿੰਗਾਂ ਦਾ ਸਿਲਸਿਲਾ 17 ਜਨਵਰੀ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਜ਼ਿਲ੍ਹਾ ਪੱਧਰੀ ਵੱਡੀ ਮੀਟਿੰਗ 25 ਜਨਵਰੀ ਦਿਨ ਐਤਵਾਰ ਨੂੰ ਗੁਰੂਦੁਆਰਾ ਸਾਹਿਬ ਭਾਈ ਬਹਿਲੋ ਜੀ ਸਭ ਤੋ ਪਹਿਲੋ ਫਫੜੇ ਭਾਈਕੇ ਵਿਖੇ ਸਵੇਰੇ 11 ਵਜੇ ਤੋ ਦੁਪਹਿਰ 3 ਵਜੇ ਤੱਕ ਕੀਤੀ ਜਾਵੇਗੀ। ਮੀਟਿੰਗ ਨੂੰ ਪਾਰਟੀ ਦੇ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਉਨ੍ਹਾਂ ਦੇ ਨਾਲ ਹੋਰ ਆ ਰਹੀ ਸੀਨੀਅਰ ਲੀਡਰਸ਼ਿਪ ਵੀ ਸੰਬੋਧਨ ਕਰੇਗੀ। ਮੀਟਿੰਗ ਦੀ ਤਿਆਰੀ ਲਈ ਸ਼ੇਰੇ ਪੰਜਾਬ ਢਾਬਾ ਖਿਆਲਾ ਕਲਾਂ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ’ਚ ਤੈਅ ਕੀਤਾ ਕਿ ਪ੍ਰੋਗਰਾਮ ਦੀ ਤਿਆਰੀ ਵਜੋ ਤਿੰਨੋਂ ਹਲਕਿਆਂ ’ਚ ਮੀਟਿੰਗਾਂ ਕੀਤੀਆਂ ਜਾਣਗੀਆਂ ਜਿਸ ਤਹਿਤ ਹਲਕਾ ਬੁਢਲਾਡਾ ਦੇ ਚਾਰੇ ਸਰਕਲ (ਸਿਟੀ ਬੁਢਲਾਡਾ; ਦਿਹਾਤੀ ਬੁਢਲਾਡਾ; ਬੋਹਾ ਅਤੇ ਬਰੇਟਾ) ਦੀ ਮੀਟਿੰਗ 17 ਨੂੰ ਸਵੇਰੇ 11ਵਜੇ ਗੁਰੂਦੁਆਰਾ ਸਾਹਿਬ ਪਾਤਸ਼ਾਹੀ ਨੌਵੀ ਨੇੜੇ ਬੱਸ ਅੱਡਾ ਬੁਢਲਾਡਾ ਵਿਖੇ ਕੀਤੀ ਜਾਵੇਗੀ। ਇਸੇ ਦਿਨ ਬਾਅਦ ਦੁਪਹਿਰ 2 ਵਜੇ ਹਲਕਾ ਸਰਦੂਲਗੜ੍ਹ ਦੇ ਤਿੰਨੋ ਸਰਕਲਾਂ (ਸਰਦੂਲਗੜ੍ਹ; ਜੌੜਕੀਆਂ ਤੇ ਝੁਨੀਰ ) ਮੀਟਿੰਗ ਕੀਤੀ ਜਾਵੇਗੀ। 19 ਨੂੰ ਹਲਕਾ ਮਾਨਸਾ ਦੇ ਚਾਰ ਸਰਕਲਾਂ (ਸਿਟੀ-1; ਸਿਟੀ -2; ਦਿਹਾਤੀ ਮਾਨਸਾ ਤੇ ਜੋਗਾ) ਦੀ ਮੀਟਿੰਗ ਸਵੇਰੇ 11 ਵਜੇ ਮਾਨਸਾ ਵਿਖੇ ਕੀਤੀ ਜਾਵੇਗੀ । ਇਸ ਦਿਨ ਬਾਅਦ ਦੁਪਹਿਰ 2 ਵਜੇ ਸਰਕਲ ਭੀਖੀ ਦੀ ਮੀਟਿੰਗ ਗੁਰੂਦੁਵਾਰਾ ਸਾਹਿਬ ਪਾਤਸ਼ਾਹੀ ਨੌਵੀ ਭੀਖੀ ਵਿਖੇ ਕੀਤੀ ਜਾਵੇਗੀ।
ਮੀਟਿੰਗ ਵਿੱਚ ਸ:ਸੁਖਵਿੰਦਰ ਸਿੰਘ ਔਲਖ, ਜ:ਮਨਜੀਤ ਸਿੰਘ ਬੱਪੀਆਣਾ, ਮਲਕੀਤ ਸਿੰਘ ਸਮਾਓ, ਮਾ: ਮਿੱਠੂ ਸਿੰਘ ਕਾਹਨਕੇ, ਜ:ਪਰਮਜੀਤ ਸਿੰਘ ਭੀਖੀ, ਜ:ਜਸਵੰਤ ਕੋਟੜਾ, ਜ: ਹਰਦੇਵ ਸਿੰਘ ਬਾਦਲ ਫਫੜੇ ਭਾਈਕੇ, ਜ:ਕੌਰ ਸਿੰਘ ਖਾਰਾ ਐਸਜੀਪੀਸੀ, ਸ: ਕੌਰ ਸਿੰਘ ਖਾਰਾ, ਸਾਬਕਾ ਮੈਨੇਜਰ ਦਮਦਮਾ ਸਾਹਿਬ ਜ:ਭਰਪੂਰ ਸਿੰਘ ਬੁਢਲਾਡਾ, ਪਟਵਾਰੀ ਗੁਰਵਿੰਦਰ ਸਿੰਘ ਗੌਬਿੰਦਪੁਰਾ, ਸ:ਬਹਾਦਰ ਸਿੰਘ ਸਮਾਓ, ਡ:ਲਛਮਣ ਸਿੰਘ ਕੋਟੜਾ ਡਾ:ਲਾਭ ਸਿੰਘ ਖਿਆਲਾ, ਸ:ਰਾਜਦੀਪ ਸਿੰਘ ਔਲਖ, ਜਗਸੀਰ ਸਿੰਘ ਜੱਗਾ ਸਰਕਲ ਜਥੇਦਾਰ ਭੀਖੀ, ਜ:ਭੋਲਾ ਸਿੰਘ ਕਾਹਨਗੜ੍ਹ ਸਰਕਲ ਜਥੇਦਾਰ ਬਰੇਟਾ, ਇੰਜ:ਰਜਿੰਦਰ ਸਿੰਘ ਰਿਉਦ ਸਰਕਲ ਜਥੇਦਾਰ ਸਿਟੀ ਬੁਢਲਾਡਾ, ਜ:ਭੀਮ ਸਿੰਘ ਕਣਕਵਾਲ ਸਰਕਲ ਜਥੇਦਾਰ ਬੁਢਲਾਡਾ ਦਿਹਾਤੀ, ਜ:ਸੁਖਦੇਵ ਸਿੰਘ ਚੱਗੜ ਸਰਕਲ ਜਥੇਦਾਰ ਦਿਹਾਤੀ ਮਾਨਸਾ ਜ:ਤਰਲੋਚਨ ਸਿੰਘ ਸਰਕਲ ਜਥੇਦਾਰ ਸਿਟੀ-2 ਮਾਨਸਾ ਅਤੇ ਜ: ਪਰਮਜੀਤ ਸਿੰਘ ਸਰਕਲ ਜਥੇਦਾਰ ਸਰਦੂਲਗੜ੍ਹ ਹਾਜ਼ਰ ਹੋਏ।