ਮਾਘੀ ਕਾਨਫਰੰਸ ’ਤੇ ਬੇਮਿਸਾਲ ਇਕੱਠ ਹੋਵੇਗਾ : ਚੇਅਰਮੈਨ ਕਲੀਪੁਰ
ਸ਼੍ਰੋਮਣੀ ਅਕਾਲੀ ਦਲ ਹੀ ਅਸਲ ਲੋਕ ਸੇਵਕ
Publish Date: Wed, 07 Jan 2026 06:05 PM (IST)
Updated Date: Thu, 08 Jan 2026 04:06 AM (IST)
ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ ਸ਼੍ਰੋਮਣੀ ਅਕਾਲੀ ਦਲ ਹੀ ਅਸਲ ਲੋਕ ਸੇਵਕ ਪਾਰਟੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਜੋਨ ਬੱਛੂਆਣਾ ਦੇ ਜੇਤੂ ਉਮੀਦਵਾਰ ਕੁਲਜੀਤ ਕੌਰ ਕੁਲਾਣਾ ਦੇ ਧੰਨਵਾਦੀ ਦੌਰੇ ਦੌਰਾਨ ਪਿੰਡ ਰਾਮਗੜ੍ਹ ਦਰੀਆਪੁਰ ਵਿਖੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ ਨੇ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਆਉਣ ਤੇ ਵਿਕਾਸ ਲਹਿਰ ਮੁੜ ਸ਼ੁਰੂ ਕਰਾਂਗੇ। ਇਸ ਮੌਕੇ ਚੇਅਰਮੈਨ ਬੱਲਮ ਸਿੰਘ ਕਲੀਪੁਰ ਅਤੇ ਜਥੇਦਾਰ ਅਮਰਜੀਤ ਸਿੰਘ ਕੁਲਾਣਾ ਨੇ ਸੰਬੋਧਨ ਕਰਦਿਆਂ ਸੰਗਤ ਨੂੰ ਸ਼੍ਰੋਮਣੀ ਅਕਾਲੀ ਦਲ ਦੀ 14 ਜਨਵਰੀ ਦੀ ਮਾਘੀ ਕਾਨਫ਼ਰੰਸ ਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਪਿੰਡ ਦੀ ਸੰਗਤ ਵੱਲੋਂ ਅਕਾਲੀ ਨੇਤਾਵਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ। ਇਸ ਮੌਕੇ ਤੇ ਗੁਰਮੇਲ ਸਿੰਘ ਸਰਪੰਚ, ਕੁਲਦੀਪ ਸਿੰਘ ਸਾਬਕਾ ਸਰਪੰਚ, ਨਛੱਤਰ ਸਿੰਘ, ਬਲਜੀਤ ਸਿੰਘ ਪੋਪੀ, ਭਾਨ ਸਿੰਘ, ਗੁਰਮੇਲ ਸਿੰਘ ਪ੍ਰਧਾਨ, ਗਮਦੂਰ ਸਿੰਘ, ਜਗਮੇਲ ਸਿੰਘ, ਠਾਣਾ ਸਿੰਘ, ਸੁਖਦੇਵ ਸਿੰਘ ਨੰਬਰਦਾਰ, ਜਥੇਦਾਰ ਜਗਜੀਤ ਸਿੰਘ ਗੋਬਿੰਦਪੁਰਾ, ਜਥੇਦਾਰ ਬਲਦੇਵ ਸਿੰਘ ਸਿਰਸੀਵਾਲਾ ਅਤੇ ਸਤਗੁਰ ਸਿੰਘ ਬਰੇਟਾ ਹਾਜ਼ਰ ਸਨ।