ਖਿੜੀ ਧੁੱਪ ਕਾਰਨ ਲੋਕਾਂ ਨੂੰ ਠੰਢ ਤੋਂ ਮਿਲੀ ਰਾਹਤ
ਪਿਛਲੇ ਕਈ ਦਿਨਾਂ
Publish Date: Fri, 16 Jan 2026 08:25 PM (IST)
Updated Date: Sat, 17 Jan 2026 04:13 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਮਾਨਸਾ : ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਕੜਾਕੇ ਦੀ ਠੰਢ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਭਾਵੇਂਕਿ ਧੁੱਪ ਵੀ ਦੁਪਹਿਰ ਵੇਲੇ ਨਿਕਲ ਰਹੀ ਸੀ, ਪਰ ਸ਼ੀਤ ਹਵਾਵਾਂ ਚੱਲਣ ਕਾਰਨ ਠੰਢ ਦਾ ਕਹਿਰ ਜਾਰੀ ਰਿਹਾ। ਅੱਜ ਤਿੱਖੀ ਧੁੱਪ ਖਿੜਨ ਦਾ ਲੋਕਾਂ ਨੇ ਆਨੰਦ ਮਾਣਿਆ।ਇਸ ਨਾਲ ਲੋਕਾਂ ਨੂੰ ਕਾਫ਼ੀ ਰਾਹਤ ਮਿਲੀ। ਲੋਕ ਘਰਾਂ ਤੋਂ ਬਾਹਰ ਨਿਕਲ ਕੇ ਧੁੱਪ ਦਾ ਆਨੰਦ ਮਾਣਦੇ ਹੋਏ ਨਜ਼ਰ ਆਏ। ਬਾਜ਼ਾਰਾਂ ਅਤੇ ਗਲੀਆਂ ਵਿੱਚ ਵੀ ਰੌਣਕ ਵਧੀ ਹੋਈ ਦੇਖੀ ਗਈ। ਗੌਰਤਲਬ ਹੈ ਕਿ ਪਿਛਲੇ ਦਿਨਾਂ ਦੌਰਾਨ ਲਗਾਤਾਰ ਸ਼ੀਤ ਹਵਾਵਾਂ ਚੱਲਣ ਕਾਰਨ ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸੀ, ਪਰ ਅੱਜ ਨਿਕਲੀ ਧੁੱਪ ਨੇ ਆਮ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।