ਸਮਸ਼ੇਰ ਸਿੰਘ ਸਰਾਓਂ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਬਣੇ ਪ੍ਰਧਾਨ
ਸੀਨੀਅਰ ਸੀਟੀਜਨ ਵੈਲਫੇਅਰ ਐਸੋਸੀਏਸ਼ਨ
Publish Date: Sat, 11 Apr 2026 07:06 PM (IST)
Updated Date: Sun, 12 Apr 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੀਨੀਅਰ ਸੀਟੀਜਨ ਵੈਲਫ਼ੇਅਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਦੀ ਚੋਣ ਕਰਨ ਲਈ ਬਿੱਕਰ ਸਿੰਘ ਮੰਘਾਣੀਆਂ ਸਾਬਕਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਨਿਗਰਾਨ ਕਮੇਟੀ ਨਿਯੁਕਤ ਕੀਤੀ ਗਈ, ਜਿਸ ਵਿੱਚ ਸ਼ਮਿੰਦਰ ਸਿੰਘ ਸਿੱਧੂ ਸਾਬਕਾ ਚੀਫ ਮੈਨੇਜ਼ਰ ਸਟੇਟ ਬੈਂਕ ਆਫ਼ ਇੰਡੀਆ, ਦਰਸ਼ਨ ਜੋਗਾ ਸਾਬਕਾ ਐਸਡੀਓ ਭੂਮੀ ਅਤੇ ਜਲ ਵਿਭਾਗ (ਕਹਾਣੀਕਾਰ) ਅਤੇ ਬਲਵੀਰ ਸਿੰਘ ਚਹਿਲ ਸਬਕਾ ਪ੍ਰਧਾਨ ਪਿੰਡ ਵਾਲਾ ਗੁਰਦੁਆਰਾ ਮਾਨਸਾ ਨਿਯੁਕਤ ਕੀਤੇ ਗਏ। ਚੋਣ ਤੋਂ ਪਹਿਲਾ ਬਿੱਕਰ ਸਿੰਘ ਮੰਘਾਣੀਆਂ ਸਾਬਕਾ ਪ੍ਰਧਾਨ ਨੇ ਆਪਣੇ ਕਾਰਜਕਾਰ ਸਮੇਂ ਦੀਆਂ ਉਪਲੱਬਧੀਆਂ ਬਾਰੇ ਦੱਸਿਆ ਅਤੇ ਆਪਣੇ ਸਹਿਯੋਗੀਆਂ ਤੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਉਪਰੰਤ ਨਿਗਰਾਨ ਕਮੇਟੀ ਨੇ ਪਾਰਦਰਸ਼ੀ ਢੰਗ ਨਾਲ ਐਸੋਸੀਏਸ਼ਨ ਦੇ ਮੈਂਬਰਾਂ ਦੀ ਸਹਿਮਤੀ ਨਾਲ ਸਮਸ਼ੇਰ ਸਿੰਘ ਸਰਾਓਂ ਨੂੰ ਸਰਵਸੰਮਤੀ ਨਾਲ ਐਸੋਸੀਏਸ਼ਨ ਦਾ ਪ੍ਰਧਾਨ ਚੁਣੇ ਜਾਣ ਦਾ ਐਲਾਨ ਕੀਤਾ। ਨਵ ਨਿਯੁਕਤ ਪ੍ਰਧਾਨ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਐਸੋਸੀਏਸ਼ਨ ਦੇ ਮੈਂਬਰਾਂ ਦੇ ਸਹਿਯੋਗ ਨਾਲ ਐਸੋਸੀਏਸ਼ਨ ਨੂੰ ਭਲਾਈ ਦੇ ਕੰਮਾਂ ਲਈ ਹੋਰ ਅੱਗੇ ਲੈ ਕੇ ਜਾਣਗੇ। ਉਨ੍ਹਾਂ ਆਖਿਆ ਕਿ ਮੈਂਬਰਾਂ ਵੱਲੋਂ ਜੋ ਜ਼ਿੰਮੇਵਾਰੀ ਉਨ੍ਹਾਂ ਤੇ ਪਾਈ ਗਈ ਹੈ। ਉਹ ਉਸ ਨੂੰ ਪੂਰ੍ਹੀ ਤਨਦੇਹੀ ਨਾਲ ਨਿਭਾਉਂਣਗੇ। ਉਨ੍ਹਾਂ ਆਖਿਆ ਕਿ ਉਹ ਸਮਾਜ ਵਿੱਚ ਸੀਨੀਅਰ ਸਿਟੀਜਨਾਂ ਨੂੰ ਉਨ੍ਹਾਂ ਦਾ ਬਣਦਾ ਮਾਣ ਸਤਿਕਾਰ ਦਿਵਾਉਂਣ ਲਈ ਸਿਰ ਤੋੜ ਯਤਨ ਕਰਨਗੇ। ਇਸ ਮੌਕੇ ਬਲਵਿੰਦਰ ਬਾਂਸਲ ਚੇਅਰਮੈਨ, ਮਿੱਠੂ ਰਾਮ ਅਰੋੜਾ, ਹੇਮਰਾਜ ਬਾਂਸਲ, ਡਾ ਲਖਵਿੰਦਰ ਸਿੰਘ ਮੂਸਾ, ਪਰਮਜੀਤ ਕੌਰ ਮਾਨਸਾ, ਦਰਸ਼ਨ ਸਿੰਘ ਸੱਗੜ, ਸੇਠੀ ਸਿੰਘ ਸਰਾਂ, ਬਾਦਸ਼ਾਹ ਸਿੰਘ, ਗੁਰਦੇਵ ਸਿੰਘ ਘੁਮਾਣ, ਬਲਜੀਤ ਸਿੰਘ ਬਰਾੜ, ਮਨਜੀਤ ਸਿੰਘ ਮਾਰਕਿਟ ਕਮੇਟੀ, ਇਸਵਰ ਸਿੰਘ, ਕੇਕੇ ਸਿੰਗਲਾ, ਸ਼ਾਮ ਲਾਲ ਗੋਇਲ, ਰੁਲਦੂ ਰਾਮ ਨੰਦਗੜ੍ਹੀਆ, ਐਚਐਸ ਮੋਫਰ, ਮੇਜਰ ਸਿੰਘ ਗਿੱਲ, ਰਾਮ ਕਿਸ਼ਨ ਚੁੱਗ, ਲੀਲਾ ਸਿੰਘ ਪਟਵਾਰੀ, ਹਰਬੰਸ ਸਿੰਘ ਨਧੱੜਕ, ਮਾਸਟਰ ਨਸੀਬ ਚੰਦ, ਹਰਮੇਲ ਸਿੰਘ ਠੇਕੇਦਾਰ, ਰਜਿੰਦਰ ਪ੍ਰਸਾਦ ਪਟਵਾਰੀ ਅਤੇ ਸਮੂਹ ਮੈਂਬਰਾਂ ਨੇ ਨਵਨਿਯੁਕਤ ਪ੍ਰਧਾਨ ਨੂੰ ਵਧਾਈ ਦਿੱਤੀ। ਉਨ੍ਹਾਂ ਨੂੰ ਐਸੋਸੀਏਸ਼ਨ ਦੇ ਕੰਮਾਂ ਵਿੱਚ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।