ਭਾਕਿਯੂ ਡਕੌਂਦਾ ਦੇ ਆਗੂ ਸ਼ਾਮ ਲਾਲ ਨਹੀਂ ਰਹੇ : ਭੈਣੀਬਾਘਾ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਹੁਤ ਹੀ
Publish Date: Wed, 25 Mar 2026 05:55 PM (IST)
Updated Date: Thu, 26 Mar 2026 04:02 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸਰਗਰਮ ਤੇ ਨਿਧੜਕ ਆਗੂ ਸ਼ਾਮ ਲਾਲ ਉਰਫ਼ ਲੀਲਾ ਸਿੰਘ ਠੂਠਿਆਂਵਾਲੀ ਸਾਥੋਂ ਸਦਾ ਲਈ ਵਿਛੜ ਗਏ ਹਨ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਰਾਤੀਂ ਉਹ ਭੈਣੀਬਾਘਾ ਤੋਂ ਆਪਣੇ ਵਾਹਨ ਰਾਹੀਂ ਆਪਣੇ ਪਿੰਡ ਵੱਲ ਆ ਰਹੇ ਸਨ। ਜਿਨ੍ਹਾਂ ਦੀ ਅਚਾਨਕ ਇਕ ਟਰੈਕਟਰ ਜੋ ਸੜਕ ਵਿਚਾਲੇ ਖੜ੍ਹਾ ਸੀ। ਉਸ ਨਾਲ ਹਾਦਸਾ ਹੋਣ ਕਾਰਨ ਮੌਤ ਹੋ ਗਈ ਹੈ,ਨੂੰ ਜਿੱਥੇ ਉਨ੍ਹਾਂ ਦੇ ਜਾਣ ਨਾਲ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ, ਉੱਥੇ ਜਥੇਬੰਦੀ ਭਾਕਿਯੂ ਡਕੌਂਦਾ ਨੂੰ ਵੀ ਇਹ ਘਾਟਾ ਕਦੇ ਪੂਰਾ ਨਹੀਂ ਹੋਵੇਗਾ। ਉਨ੍ਹਾਂ ਦੇ ਪਿੱਛੇ ਦੋ ਪੁੱਤਰ ਤੇ ਧਰਮਪਤਨੀ ਪਿੱਛੇ ਛੱਡ ਗਏ ਹਨ। ਇਨ੍ਹਾਂ ਦਾ ਸਾਰਾ ਪਰਿਵਾਰ ਜੱਥੇਬੰਦੀ ’ਚ ਦੱਬੇ-ਕੁਚਲੇ ਲੋਕਾਂ ਦੀ ਸੇਵਾ ’ਚ ਝੰਡਾ ਚੁੱਕ ਕੇ ਮੂਹਰੀ ਕਤਾਰ ’ਚ ਰਹਿੰਦਾ ਹੈ। ਉਨ੍ਹਾਂ ਦੇ ਜਾਣ ਨਾਲ ਅੱਜ ਮਾਨਸਾ ਜ਼ਿਲ੍ਹੇ ਦੇ ਠੂਠਿਆਂਵਾਲੀ ਪਿੰਡ ’ਚ ਚੁੱਲਿਆਂ ਦੀ ਅੱਗ ਠੰਢੀ ਰਹੀ ਹੈ। ਉਨ੍ਹਾਂ ਦੀ ਅੰਤਿਮ ਵਿਦਾਇਗੀ ਵੇਲੇ ਭਾਕਿਯੂ ਡਕੌਦਾ ਦੇ ਬਲਾਕ ਤੇ ਜ਼ਿਲ੍ਹੇ ਦੇ ਆਗੂਆਂ ਨੇ ਅੰਤਿਮ ਵਿਦਾਇਗੀ ਨਾਅਰਿਆਂ ਨਾਲ ਦਿੱਤੀ। ਇਸ ਮੌਕੇ ਮਨਜੀਤ ਸਿੰਘ ਉੱਲਕ, ਜ਼ਿਲ੍ਹਾ ਪ੍ਰੈੱਸ ਸਕੱਤਰ ਬਲਜੀਤ ਸਿੰਘ ਘਰਾਂਗਣਾ, ਬਲਾਕ ਪ੍ਰਧਾਨ ਹਰਦੇਵ ਸਿੰਘ ਬੁਰਜ ਰਾਠੀ, ਕੁਲਵੰਤ ਸਿੰਘ, ਟਹਿਲ ਸਿੰਘ, ਰੂਪ ਸਿੰਘ, ਬਿੰਦਰ ਸਿੰਘ ਭੈਣੀਬਾਘਾ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਵਰਕਰ ਹਾਜ਼ਰ ਸਨ।