ਮੇਲੇ ’ਚ ਐੱਸਜੀਐੱਚ ਗਰੁੱਪ ਦਾ ਬੁਟੀਕ ਸਟਾਲ ਰਿਹਾ ਖਿੱਚ ਦਾ ਕੇਂਦਰ
ਮਾਨਸਾ ਵਿੱਚ ਚੱਲ ਰਹੇ ਸਰਸ ਮੇਲੇ ਦੌਰਾਨ
Publish Date: Mon, 16 Mar 2026 06:19 PM (IST)
Updated Date: Tue, 17 Mar 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮਾਨਸਾ
ਮਾਨਸਾ ਵਿੱਚ ਚੱਲ ਰਹੇ ਸਰਸ ਮੇਲੇ ਦੌਰਾਨ ਐੱਸਜੀਐੱਚ ਗਰੁੱਪ ਪੰਧੇਰ ਵੱਲੋਂ ਲਗਾਈ ਗਈ ਬਟੀਕ ਦੀ ਸਟਾਲ ਮੇਲੇ ਵਿੱਚ ਆਏ ਲੋਕਾਂ ਲਈ ਖਾਸ ਖਿੱਚ ਦਾ ਕੇਂਦਰ ਬਣੀ ਰਹੀ। ਸਟਾਲ ‘ਤੇ ਸੁੰਦਰ ਡਿਜ਼ਾਈਨਾਂ ਵਾਲੇ ਸੂਟ, ਹੱਥੋਂ ਤਿਆਰ ਕੀਤੀਆਂ ਕੜ੍ਹਾਈਆਂ ਤੇ ਨਵੀਂ ਫੈਸ਼ਨ ਦੇ ਕੱਪੜੇ ਪ੍ਰਦਰਸ਼ਿਤ ਕੀਤੇ ਗਏ, ਜਿਨ੍ਹਾਂ ਨੂੰ ਦੇਖਣ ਲਈ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਈ। ਇਸ ਮੌਕੇ ਜਾਣਕਾਰੀ ਦਿੰਦਿਆਂ ਲਵਪ੍ਰੀਤ ਕੌਰ ਪੰਧੇਰ ਨੇ ਦੱਸਿਆ ਕਿ ਐੱਸਜੀਐੱਚ ਗਰੁੱਪ ਦਾ ਉਦੇਸ਼ ਔਰਤਾਂ ਨੂੰ ਆਪਣੇ ਹੁਨਰ ਨੂੰ ਅੱਗੇ ਲਿਆਉਣ ਦਾ ਮੌਕਾ ਦੇਣਾ ਅਤੇ ਲੋਕਾਂ ਨੂੰ ਵਧੀਆ ਤੇ ਨਵੀਂ ਫੈਸ਼ਨ ਨਾਲ ਜਾਣੂ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਬਟੀਕ ਵਿੱਚ ਤਿਆਰ ਕੀਤੇ ਕੱਪੜਿਆਂ ’ਚ ਖਾਸ ਤੌਰ ’ਤੇ ਰਵਾਇਤੀ ਅਤੇ ਮੌਡਰਨ ਡਿਜ਼ਾਈਨਾਂ ਦਾ ਸੁੰਦਰ ਮਿਲਾਪ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਰਸ ਮੇਲੇ ਵਰਗੇ ਮੰਚ ਛੋਟੇ ਉਦਯੋਗਾਂ ਤੇ ਘਰੇਲੂ ਕਲਾਕਾਰਾਂ ਨੂੰ ਆਪਣੀ ਕਲਾ ਦਿਖਾਉਣ ਦਾ ਵਧੀਆ ਮੌਕਾ ਦਿੰਦੇ ਹਨ। ਮੇਲੇ ਵਿੱਚ ਆਉਣ ਵਾਲੇ ਲੋਕ ਸਟਾਲ ‘ਤੇ ਪਹੁੰਚ ਕੇ ਡਿਜ਼ਾਈਨਾਂ ਦੀ ਸ਼ਲਾਘਾ ਕਰ ਰਹੇ ਹਨ ਤੇ ਖਰੀਦਦਾਰੀ ਵੀ ਕਰ ਰਹੇ ਹਨ।