ਸਮਾਰਟ ਸਕੂਲ ਕੁਲਰੀਆਂ ਵਿਖੇ ਕੌਮੀ ਸੇਵਾ ਯੋਜਨਾ ਕੈਂਪ ਸ਼ੁਰੂ
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮਾਨਸਾ
Publish Date: Fri, 02 Jan 2026 06:50 PM (IST)
Updated Date: Sat, 03 Jan 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ ਵਿਖੇ ਸੱਤ ਰੋਜ਼ਾ ਐਨਐਸਐਸ ਕੈਂਪ ਦੇ ਪਹਿਲੇ ਦਿਨ ਦਾ ਉਦਘਾਟਨ ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟ ਦਰਸ਼ਨ ਸਿੰਘ ਬਰੇਟਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਕੈਂਪ 2 ਤੋਂ 8 ਜਨਵਰੀ ਤੱਕ ਲੱਗੇਗਾ। ਐੱਨਐੱਸਐੋੱਸ ਕੈਂਪ ਵਿੱਚ ਸੰਬੋਧਨ ਕਰਦਿਆਂ ਕੈਂਪ ਦੇ ਉਦੇਸ਼ਾਂ ਅਤੇ ਵਲੰਟੀਅਰਾਂ ਅੰਦਰ ਦੇਸ਼ ਪ੍ਰੇਮ, ਅਨੁਸ਼ਾਸ਼ਨ, ਲੀਡਰਸ਼ਿੱਪ, ਸਵੈ ਵਿਸ਼ਵਾਸ਼ ਪ੍ਰਫੁਲਤ ਕਰਨ ਲਈ ਖੁਦ ਨੂੰ ਤਿਆਰ ਕਰਨ ਦੇ ਤਰੀਕੇ ਦੱਸੇ। ਵਲੰਟੀਅਰਾਂ ਦੇ ਯੋਗਦਾਨ ਰਾਹੀਂ ਸੋਹਣੇ ਸਮਾਜ ਦੀ ਸਿਰਜਣਾ ਵੱਲ ਵਧਣ ਲਈ ਪ੍ਰੇਰਿਆ। ਵਲੰਟੀਅਰਾਂ ਦੀ ਜ਼ਿੰਦਗੀ ਦੂਜਿਆਂ ਨਾਲੋਂ ਵੱਖਰੀ ਕਿਵੇਂ ਨਜ਼ਰ ਆਉਂਦੀ ਹੈ। ਸਕੂਲ ਦੇ ਪ੍ਰਿੰਸੀਪਲ ਪਰਮਿੰਦਰ ਸਿੰਘ ਕਟੌਦੀਆ ਨੇ ਵਲੰਟੀਅਰਾਂ ਨੂੰ ਸਹੀ ਦਿਸ਼ਾ ਵਿੱਚ ਕਦਮ ਵਧਾਉਣ ਲਈ ਪ੍ਰੇਰਿਆ। ਪ੍ਰੋਗਰਾਮ ਅਫ਼ਸਰ ਮਨਦੀਪ ਸਿੰਘ ਕਾਲੀਆ ਨੇ ਐਨਐਸਐਸ ਦੀ ਮੁੱਢਲੀ ਜਾਣਕਾਰੀ ਵਲੰਟੀਅਰਾਂ ਨਾਲ ਸਾਂਝੀ ਕੀਤੀ। ਕੁਲਜੀਤ ਪਾਠਕ ਸਹਿ ਪ੍ਰੋਗਰਾਮ ਅਫ਼ਸਰ ਨੇ ਪਹਿਲੇ ਦਿਨ ਦੀ ਰੂਪ ਰੇਖਾ ਵਲੰਟੀਅਰਾਂ ਨੂੰ ਦੱਸੀ ਇਸ ਸਮੇਂ ਪੰਜਾਬੀ ਆਧਿਆਪਕ ਜਗਦੀਪ ਸਿੰਘ ਨੇ ਆਪਣੇ ਵਿਚਾਰ ਵਲੰਟੀਅਰਾਂ ਨਾਲ ਸਾਂਝੇ ਕੀਤੇ। ਇਸ ਮੌਕੇ ਕਪਿਉਟਰ ਫੈਕਲਟੀ ਦਲਜੀਤ ਕੌਰ, ਪਰਵਿੰਦਰ ਸਿੰਘ ਧਾਲੀਵਾਲ ਅਤੇ ਟੀਨੂ ਰਾਏ ਗਰਗ ਨੇ ਇਸ ਕੈਂਪ ਦੇ ਵਿੱਚ ਆਪਣਾ ਯੋਗਦਾਨ ਦਿੱਤਾ। ਐਨਐਸਐਸ ਦੇ ਸੱਤ ਰੋਜ਼ਾ ਕੈਂਪ ਦੇ ਪਹਿਲੇ ਦਿਨ ਵਲੰਟੀਅਰਾਂ ਨੇ ਵੱਖ-ਵੱਖ ਕਮੇਟੀਆਂ ਪ੍ਰੋਜੈਕਟ ਕਮੇਟੀ, ਖਰੀਦ ਕਮੇਟੀ, ਸਵਾਗਤੀ ਕਮੇਟੀ ਆਦਿ ਬਣਾਈਆਂ। ਇਸ ਸਮੇਂ ਉਨ੍ਹਾਂ ਦੁਆਰਾ ਵੱਖ-ਵੱਖ ਪ੍ਰੋਜੈਕਟਾਂ ਦੀ ਪੂਰੇ ਉਤਸ਼ਾਹ ਨਾਲ ਚੋਣ ਕੀਤੀ ਗਈ।