ਸੇਵਾ ਕੇਂਦਰ ਆਪ੍ਰੇਟਰਜ਼ ਦੀ ਹੜਤਾਲ ਭਲਕੇ ਤੋਂ
16 ਮਾਰਚ 2026 ਤੋਂ ਸੇਵਾ ਕੇਂਦਰ ਆਪਰੇਟਰ ਆਪਣੀ
Publish Date: Sat, 14 Mar 2026 05:44 PM (IST)
Updated Date: Sun, 15 Mar 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੇਵਾ ਕੇਂਦਰ ਆਪ੍ਰੇਟਰ ਆਪਣੀ ਕਲਮ ਛੋੜ ਹੜਤਾਲ ’ਤੇ 16 ਮਾਰਚ 2026 ਨੂੰ ਬੈਠਣਗੇ। ਆਗੂਆਂ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਸੇਵਾ ਕੇਂਦਰ ਤੇ ਡੀਐਸਡੀਓ ਆਪ੍ਰੇਟਰਾਂ ਦਾ ਟਰੈਵਲ ਅਲਾਉਂਸ ਖਰਚਾ ਰੋਕ ਰੱਖਿਆ ਹੈ ਤੇ ਮਹੀਨਾ ਵਾਰ ਤਨਖ਼ਾਹ ਵੀ ਸਮੇਂ ਸਿਰ ਨਹੀਂ ਦਿੱਤੀ ਜਾਂਦੀ। ਇਹ ਤਨਖ਼ਾਹ ਜੋ ਹੈ ਉਹ ਵੀ ਕਾਫ਼ੀ ਘੱਟ ਹੈ। ਉੱਪਰੋਂ ਉਸਨੂੰ ਸਮੇਂ ਸਿਰ ਵੀ ਨਹੀਂ ਦਿੱਤਾ ਜਾਂਦਾ। ਨਾ ਹੀ ਕਰੀਮੈਂਟ ਵਗੈਰਾ ਲਗਾਇਆ ਜਾਂਦਾ ਇਸ ਕਰਕੇ ਇਨ੍ਹਾਂ ਮੰਗਾਂ ਨੂੰ ਲੈ ਕੇ ਸੇਵਾ ਕੇਂਦਰ ਆਪ੍ਰੇਟਰ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਬੈਠਣਗੇ।