ਮਾਨਸਾ ਰੇਲਵੇ ਸਟੇਸ਼ਨ ਦੀਆਂ ਸ਼ੈੱਡਾਂ ਉਖੜਨ ’ਤੇ ਜਤਾਈ ਚਿੰਤਾ
ਮਾਨਸਾ ਰੇਲਵੇ ਸਟੇਸ ’ਤੇ ਹਾਲ ਹੀ ਵਿੱਚ
Publish Date: Fri, 03 Apr 2026 06:40 PM (IST)
Updated Date: Sat, 04 Apr 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਰੇਲਵੇ ਸਟੇਸ਼ਨ ’ਤੇ ਹਾਲ ਹੀ ਵਿੱਚ ਬਣਾਏ ਗਏ ਨਵੇਂ ਸ਼ੈੱਡ ਯਾਤਰੀਆਂ ਲਈ ਸੁਵਿਧਾ ਦੇਣ ਦੀ ਬਜਾਏ ਮੁਸ਼ਕਿਲਾਂ ਦਾ ਕਾਰਨ ਬਣ ਰਹੇ ਹਨ। ਇਹ ਸ਼ਬਦਾਂ ਦਾ ਪ੍ਰਗਟਾਵਾ ਮਾਨਸਾ ਡਿਵੈਲਪਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਆਗਰਾ ਨੇ ਕੀਤਾ। ਉਨ੍ਹਾਂ ਕਿਹਾ ਕਿ ਮੀਂਹ ਤੇ ਹਵਾ ਦੌਰਾਨ ਸ਼ੈੱਡ ਯਾਤਰੀਆਂ ਨੂੰ ਢੰਗ ਦੀ ਸੁਰੱਖਿਆ ਨਹੀਂ ਦੇ ਸਕਦੇ। ਮੀਂਹ ਦੌਰਾਨ ਵੇਖਿਆ ਕਿ ਸ਼ੈੱਡਾਂ ਦੀਆਂ ਚਾਦਰਾਂ ਹਵਾ ਨਾਲ ਉਖੜ ਰਹੀਆਂ ਹਨ, ਜੋ ਕੰਮ ਦੀ ਘੱਟ ਗੁਣਵੱਤਾ ਨੂੰ ਦਰਸਾਉਂਦਾ ਹੈ। ਇਸ ਨਾਲ ਨਾ ਸਿਰਫ਼ ਯਾਤਰੀਆਂ ਨੂੰ ਅਸੁਵਿਧਾ ਹੋ ਰਹੀ ਹੈ, ਸਗੋਂ ਉਨ੍ਹਾਂ ਦੀ ਸੁਰੱਖਿਆ ਵੀ ਖ਼ਤਰੇ ਵਿੱਚ ਪੈ ਰਹੀ ਹੈ। ਇਹ ਸ਼ੈੱਡ ਧੁੱਪ ਤੋਂ ਵੀ ਕੋਈ ਵਾਜਬ ਬਚਾਅ ਨਹੀਂ ਕਰਦੇ। ਸ਼ੈੱਡ ਦੀ ਉਚਾਈ ਕਾਫ਼ੀ ਜ਼ਿਆਦਾ ਹੋਣ ਦੇ ਬਾਵਜੂਦ ਪਾਸਿਆਂ ਤੋਂ ਕਵਰ ਨਾ ਹੋਣ ਕਰਕੇ ਨਾ ਤਾਂ ਮੀਂਹ ਤੋਂ ਬਚਾਅ ਹੁੰਦਾ ਹੈ ਅਤੇ ਨਾ ਹੀ ਤਿੱਖੀ ਧੁੱਪ ਤੋਂ। ਇਸ ਤਰ੍ਹਾਂ ਦਾ ਖ਼ਰਾਬ ਡਿਜ਼ਾਈਨ ਅਤੇ ਕੰਮ ਬਿਨ੍ਹਾਂ ਢੰਗੀ ਜਾਂਚ ਦੇ ਕਿਵੇਂ ਮਨਜ਼ੂਰ ਕੀਤਾ ਗਿਆ, ਇਹ ਗੰਭੀਰ ਸਵਾਲ ਖੜ੍ਹਾ ਕਰਦਾ ਹੈ। ਇਹ ਲੱਗਦਾ ਹੈ ਕਿ ਸੰਬੰਧਿਤ ਅਧਿਕਾਰੀਆਂ ਵੱਲੋਂ ਯਾਤਰੀਆਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਇਸ ਪ੍ਰੋਜੈਕਟ ਨੂੰ ਡਿਜ਼ਾਈਨ ਅਤੇ ਮਨਜ਼ੂਰੀ ਦੇਣ ਵਾਲੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਸ਼ੈੱਡਾਂ ਵਿੱਚ ਤੁਰੰਤ ਸੁਧਾਰ ਕਰਕੇ ਯਾਤਰੀਆਂ ਨੂੰ ਮੀਂਹ, ਹਵਾ ਤੇ ਧੁੱਪ ਤੋਂ ਪੂਰੀ ਸੁਰੱਖਿਆ ਦਿੱਤੀ ਜਾਣ ਦੀ ਮੰਗ ਕੀਤੀ ਜਾ ਰਹੀ ਹੈ।