ਨਹਿਰੂ ਕਾਲਜ ਮਾਨਸਾ ’ਚ ਕਰਵਾਇਆ ਸੈਮੀਨਾਰ
ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ
Publish Date: Mon, 02 Mar 2026 07:36 PM (IST)
Updated Date: Tue, 03 Mar 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿਖੇ ਕਾਲਜ ਦੇ ਇੰਸਟੀਟਿਊਸਨਜ਼ ਇਨੋਵੇਸਨ ਕਾਊਂਸਿਲ (ਆਈਆਈਸੀ) ਵੱਲੋਂ ਕੰਪਿਊਟਰ ਵਿਭਾਗ ਦੇ ਸਹਿਯੋਗ ਨਾਲ “ਕਰੀਅਰਜ ਇਨ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਫਰੌਮ ਸਾਇੰਸ ਟੂ ਇੰਡਸਟਰੀ” ਵਿਸ਼ੇ ’ਤੇ ਇੱਕ ਮਹੱਤਵਪੂਰਨ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕ੍ਰਿਤ੍ਰਿਮ ਬੁੱਧੀ (AI) ਦੇ ਖੇਤਰ ਵਿੱਚ ਉਭਰ ਰਹੀਆਂ ਰੋਜ਼ਗਾਰ ਸੰਭਾਵਨਾਵਾਂ ਅਤੇ ਉਦਯੋਗਿਕ ਮੰਗ ਬਾਰੇ ਜਾਣਕਾਰੀ ਪ੍ਰਦਾਨ ਕਰਨਾ ਸੀ। ਸੈਮੀਨਾਰ ਦੇ ਮੁੱਖ ਵਕਤਾ ਪ੍ਰੋ. ਬਲਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਾਇੰਸ ਤੋਂ ਇੰਡਸਟਰੀ ਤੱਕ AI ਦੇ ਵਿਸ਼ਾਲ ਪੱਧਰ ਅਤੇ ਇਸ ਦੇ ਵਰਤੋਂਯੋਗ ਪੱਖਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਡਾਟਾ ਸਾਇੰਸ, ਮਸ਼ੀਨ ਲਰਨਿੰਗ, ਡੀਪ ਲਰਨਿੰਗ, ਰੋਬੋਟਿਕਸ, ਸਾਇਬਰ ਸੁਰੱਖਿਆ ਅਤੇ ਆਟੋਮੇਸ਼ਨ ਵਰਗੇ ਖੇਤਰਾਂ ਵਿੱਚ ਏਆਈ ਦੀ ਭੂਮਿਕਾ ਲਗਾਤਾਰ ਵਧ ਰਹੀ ਹੈ। ਉਨ੍ਹਾਂ ਨੇ ਇਹ ਵੀ ਉਜਾਗਰ ਕੀਤਾ ਕਿ ਭਵਿੱਖ ਵਿੱਚ ਹਰ ਖੇਤਰ—ਚਾਹੇ ਉਹ ਸਿਹਤ ਸੇਵਾ ਹੋਵੇ, ਬੈਂਕਿੰਗ, ਖੇਤੀਬਾੜੀ ਜਾਂ ਮੈਨੂਫੈਕਚਰਿੰਗ—AI ਅਧਾਰਿਤ ਤਕਨਾਲੋਜੀ ਤੋਂ ਪ੍ਰਭਾਵਿਤ ਹੋਵੇਗਾ। ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਵਿੱਚ ਸੰਭਾਵਿਤ ਕੈਰੀਅਰ ਮੌਕਿਆਂ, ਲੋੜੀਂਦੇ ਹੁਨਰਾਂ, ਉੱਚ ਸਿੱਖਿਆ ਦੇ ਵਿਕਲਪਾਂ ਅਤੇ ਇੰਟਰਨਸ਼ਿਪ ਸੰਭਾਵਨਾਵਾਂ ਸਬੰਧੀ ਪੁੱਛੇ ਸਵਾਲਾਂ ਦੇ ਸੰਤੋਸ਼ਜਨਕ ਜਵਾਬ ਮੁੱਖ ਵਕਤਾ ਵੱਲੋਂ ਦਿੱਤੇ ਗਏ। ਇਸ ਮੌਕੇ ਪ੍ਰੋ. ਲੋਕੇਸ਼ ਗਰਗ, ਪ੍ਰੋ. ਵਿਕੇਸ਼ ਬਾਂਸਲ, ਡਾ. ਅਜਮੀਤ ਕੌਰ, ਪ੍ਰੋ. ਜੋਤੀ ਅਤੇ ਡਾ. ਪ੍ਰਤਿਭਾ ਜਿੰਦਲ ਵੀ ਹਾਜ਼ਰ ਰਹੇ। ਲਗਭਗ 60 ਵਿਦਿਆਰਥੀਆਂ ਨੇ ਇਸ ਸੈਮੀਨਾਰ ਵਿੱਚ ਸਰਗਰਮ ਭਾਗ ਲਿਆ।