ਗਾਮੀਵਾਲਾ ਸਕੂਲ ’ਚ ਬੱਚਿਆਂ ਨੂੰ ਸੜਕ ਸੁਰੱਖਿਆ ਦੇ ਦੱਸੇ ਨਿਯਮ
ਸਰਕਾਰੀ ਮਿਡਲ ਸਕੂਲ ਅਤੇ ਸਰਕਾਰੀ
Publish Date: Wed, 28 Jan 2026 06:42 PM (IST)
Updated Date: Thu, 29 Jan 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਰਕਾਰੀ ਮਿਡਲ ਸਕੂਲ ਤੇ ਸਰਕਾਰੀ ਪ੍ਰਾਇਮਰੀ ਸਕੂਲ ਗਾਮੀਵਾਲਾ ਵਿਖੇ ਸੋਲਰ ਪਲਾਂਟ ਕੰਪਨੀ ਸੈਮ ਕੋਰਪ ਵੱਲੋਂ ਸੜਕ ਸੁਰੱਖਿਆ ਸਬੰਧੀ ਸੈਮੀਨਾਰ ਦਾ ਕਰਵੲਾਇਆ ਗਿਆ। ਪਲਾਂਟ ਦੇ ਸਾਈਟ ਮੈਨੇਜਰ ਉੱਤਮ ਮਲਕ ਤੇ ਸੁੱਰਖਿਆ ਅਫ਼ਸਰ ਅਭਿਸ਼ੇਕ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਸਬੰਧੀ ਨਿਯਮਾਂ ਤੇ ਕਾਨੂੰਨਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੜਕ ਤੇ ਪੈਦਲ ਚੱਲਣ, ਸੜਕ ਪਾਰ ਕਰਨ, ਸੜਕ ’ਤੇ ਵਾਹਨ ਚਲਾਉਣ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਸੜਕਾਂ ' ਤੇ ਵਾਪਰ ਰਹੇ ਵੱਡੇ ਵੱਡੇ ਹਾਦਸਿਆਂ ਕਾਰਨ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਗੁਆ ਰਹੇ ਹਨ, ਜਿਸ ਲਈ ਸੁਰੱਖਿਆ ਸਬੰਧੀ ਨਿਯਮਾਂ ਦੀ ਅਣਦੇਖੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਸੜਕ ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਸਮੇਂ ਅਨਿਲ ਸੈਣੀ, ਸੀਤਾ ਰਾਮ, ਗੋਰਾ ਸਿੰਘ ਗਾਮੀਵਾਲਾ, ਹਰਵਿੰਦਰ ਸਿੰਘ, ਵੀਰਬਲ ਸਿੰਘ ਤੇ ਕੁਲਦੀਪ ਸਿੰਘ ਦੀ ਟੀਮ ਨੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਮੁਹੱਈਆ ਕਰਵਾਈ। ਸਰਕਾਰੀ ਪ੍ਰਾਇਮਰੀ ਸਕੂਲ ਗਾਮੀਵਾਲਾ ਦੇ ਮੁੱਖ ਅਧਿਆਪਕ ਮੈਡਮ ਪਰਮਜੀਤ ਕੌਰ ਨੇ ਵੀ ਦੁਆਰਾ ਵੀ ਵਿਦਿਆਰਥੀਆਂ ਨੂੰ ਸੜਕ ’ਤੇ ਚੱਲਣ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਮਾ. ਹਰਪ੍ਰੀਤ ਸਿੰਘ, ਮਨਜੀਤ ਕੌਰ, ਹਰਪ੍ਰੀਤ ਕੌਰ, ਅਮਨਦੀਪ ਕੀਰ, ਨਿਸ਼ਾ, ਰੇਨੂ ਬਾਲਾ ਤੇ ਗੁਰਮੀਤ ਕੌਰ ਵੀ ਹਾਜ਼ਰ ਸਨ। ਸਰਕਾਰੀ ਮਿਡਲ ਸਕੂਲ ਗਾਮੀਵਾਲਾ ਦੇ ਸਕੂਲ ਮੁਖੀ ਅਮਰੀਕ ਸਿੰਘ ਬੋਹਾ ਨੇ ਇਸ ਸੈਮੀਨਾਰ ਕਰਵਾਉਣ ਅਤੇ ਵਿਦਿਆਰਥੀਆਂ ਨੂੰ ਬਹੁਮੁੱਲੀ ਜਾਣਕਾਰੀ ਪ੍ਰਦਾਨ ਕਰਨ ਲਈ ਕੌਰਪ ਕੰਪਨੀ ਦੇ ਸਾਰੇ ਉੱਚ ਅਧਿਕਾਰੀਆਂ ਦਾ ਇਸ ਵਧੀਆ ਕਾਰਜ ਕਰਨ ਲਈ ਧੰਨਵਾਦ ਕੀਤਾ।