ਸਰਕਾਰ ਦੇ ਮੀਟਿੰਗ ਦੇ ਲਾਰਿਆਂ ਤੋਂ ਅੱਕੇ ਕੱਚੇ ਅਧਿਆਪਕ
ਰਾਜ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ
Publish Date: Wed, 08 Apr 2026 06:57 PM (IST)
Updated Date: Thu, 09 Apr 2026 04:06 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਰਾਜ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਚੁੱਕੇ ਕੱਚੇ ਅਧਿਆਪਕਾਂ (ਵਲੰਟੀਅਰਾਂ) ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਬਹਾਲੀ ਨੂੰ ਲੈ ਕੇ ਪਿਛਲ਼ੇ ਲੰਬੇ ਸਮੇਂ ਤੋਂ ਸੰਘਰਸ਼ ਕਰਨ ਤੋਂ ਬਿਨ੍ਹਾਂ ਸਰਕਾਰ ਦੇ ਸਿੱਖਿਆ ਮੰਤਰੀ ਵੱਲੋਂ ਵਾਰ ਵਾਰ ਮੀਟਿੰਗਾਂ ਦੇ ਲਾਰੇ ਲਗਾ ਕੇ ਮੀਟਿੰਗਾਂ ਨਾ ਕਰਨਾ ਉਨ੍ਹਾਂ ਦੀ ਨੌਜਵਾਨ ਅਤੇ ਬੇਰੁਜ਼ਗਾਰ ਅਧਿਆਪਕਾਂ ਦੀ ਖੱਜਲ ਖੁਆਰੀ ਕੀਤੀ ਜਾ ਰਹੀ ਹੈ ਤੇ ਸਿੱਖਿਆ ਮੰਤਰੀ ਵੱਲੋਂ ਪੰਜਾਬ ਦੇ ਆਪਣੀ ਹੀ ਸਰਕਾਰ ਦੇ ਮੁੱਖ ਮੰਤਰੀ ਦੇ ਹੁਕਮਾਂ ਨੂੰ ਨਾ ਮੰਨ ਕੇ ਉਲੰਘਣਾ ਕੀਤੀ ਜਾ ਰਹੀ ਹੈ ਜਾਂ ਫ਼ਿਰ ਇਸ ਸਰਕਾਰ ਦੀ ਰੰਗ ਬਦਲਣ ਦੀ ਇੱਕ ਚਾਲ ਹੈ। ਹੁਣ 9, 10 ਤੇ 15 ਅਪ੍ਰੈਲ ਨੂੰ ਸਿੱਖਿਆ ਮੰਤਰੀ ਨੇ ਯੂਨੀਅਨ ਨਾਲ ਮੀਟਿੰਗ ਕਰਕੇ ਬਹਾਲੀ ਨੂੰ ਅੰਤਿਮ ਰੂਪ ਦੇਣਾ ਹੈ, ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ’ਚ ਨਤੀਜੇ ਬਹੁਤ ਮਾੜੇ ਨਿਕਲਣੇ ਹਨ। ਪੰਜਾਬ ਦੇ ਮੁੱਖ ਮੰਤਰੀ ਦਾ ਸਾਡੀ ਯੂਨੀਅਨ ਮੁੜ ਬਹਾਲ ਕੱਚੇ ਅਧਿਆਪਕਾਂ ਵੱਲੋਂ ਹਰ ਪਿੰਡ ਅਤੇ ਹਰ ਸ਼ਹਿਰ ਵਿੱਚ ਕਾਲੀਆ ਝੰਡੀਆਂ ਨਾਲ ਸਵਾਗਤ ਕੀਤਾ ਜਾਵੇਗਾ ਅਤੇ ਘਿਰਾਉ ਕੀਤਾ ਜਾਵੇਗਾ। ਇਸ ਲਈ ਸਮੂਹ ਜਥੇਬੰਦੀਆਂ ਅਤੇ ਸਮੂਹ ਸਾਥੀਆਂ ਨੂੰ ਅਪੀਲ ਹੈ ਕਿ 15 ਅਪ੍ਰੈਲ ਤੱਕ ਸਾਰੇ ਸਾਥੀ ਪਹਿਲਾਂ ਦੀ ਤਰ੍ਹਾਂ ਇੰਤਜ਼ਾਰ ਕਰੋ। ਜੇਕਰ ਇਸ ਵਾਰ ਸਰਕਾਰ ਵੱਲੋਂ ਮੀਟਿੰਗ ਰੱਦ ਜਾਂ ਬੱਜਟ ਵਿੱਚ ਆਪਣਾ ਜ਼ਿਕਰ ਬਹਾਲ ਨਾ ਕੀਤਾ ਤਾਂ ਸਾਰੇ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਦੇ ਗੁਪਤ ਐਕਸ਼ਨ ਲਈ ਤਿਆਰ ਰਹੋ। ਇਸ ਮੌਕੇ ਤੇ ਲਖਵਿੰਦਰ ਕੋਰ, ਗੁਰਪ੍ਰੀਤ ਸਿੰਘ, ਜਸਵਿੰਦਰ ਕੋਰ, ਅਮਨਦੀਪ ਕੋਰ, ਗੁਰਸੇਵਕ ਸਿੰਘ, ਵਜ਼ੀਰ ਸਿੰਘ, ਹਰਮਨਜੀਤ ਕੋਰ, ਹਰਜੀਤ ਕੋਰ, ਬਲਵਿੰਦਰ ਕੋਰ, ਕਾਂਤਾ ਰਾਣੀ, ਜਰਨੈਲ ਸਿੰਘ, ਮਨਿੰਦਰ, ਸੁਖਦਰਸ਼ਨ ਸਿੰਘ, ਸੱਤਿਆਬਾਨ ਸਿੰਘ ਆਦਿ ਹਾਜ਼ਰ ਸਨ।