‘ਯੁੱਧ ਨਸ਼ਿਆਂ ਵਿਰੁੱਧ’ ਰੈਲੀ ਦਾ ਵਿਧਾਇਕ ਬੁੱਧਰਾਮ ਵੱਲੋਂ ਆਗਾਜ਼
ਜ਼ਿਲ੍ਹਾ ਮਾਨਸਾ ਦੇ ਹਲਕਾ ਬੁਢਲਾਡਾ ਵਿਖੇ ਯੁੱਧ
Publish Date: Sat, 24 Jan 2026 06:33 PM (IST)
Updated Date: Sun, 25 Jan 2026 04:13 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਬੁਢਲਾਡਾ : ਜ਼ਿਲ੍ਹਾ ਮਾਨਸਾ ਦੇ ਹਲਕਾ ਬੁਢਲਾਡਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਪਦ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ’ਚ ਸ਼ਹਿਰ ਦੇ ਵੱਖ-ਵੱਖ ਵਾਰਡਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਆਪਣੀ ਹਾਜ਼ਰੀ ਦਰਜ ਕਰਵਾਈ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਸ਼ਹਿਰ ਵਾਸੀਆਂ ਨਸ਼ਿਆਂ ਵਿਰੁੱਧ ਸਹਿਯੋਗ ਕਰਨ ਲਈ ਕਿਹਾ। ਉਨ੍ਹਾਂ ਨੇ ਮਾਨ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕੰਮਾਂ ਬਾਰੇ ਤੇ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ। ਵਿਧਾਇਕ ਨੇ ਦੱਸਿਆ ਕਿ ਮਾਨ ਸਰਕਾਰ ਜਿੱਥੇ ਨਸ਼ਿਆਂ ਖ਼ਿਲਾਫ਼ ਕੰਮ ਕਰ ਰਹੀ ਹੈ, ਉੱਥੇ ਆਮ ਲੋਕਾਂ ਦੀ ਭਲਾਈ ਲਈ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਵੀ ਚਾਲੂ ਕੀਤੀ ਗਈ ਹੈ। ਇਹ ਪੈਦਲ ਯਾਤਰਾ ਸ਼ਹਿਰ ਦੇ ਵੱਖ-ਵੱਖ ਇਲਾਕੇ ‘ਚੋਂ ਹੁੰਦੀ ਹੋਈ ਰੇਲਵੇ ਰੋਡ ਤੋਂ ਬੱਸ ਸਟੈਂਡ ਹੁੰਦੇ ਹੋਏ ਪਾਰਟੀ ਦੇ ਦਫ਼ਤਰ ਤੱਕ ਪਹੁੰਚੀ। ਇਸ ਪੈਦਲ ਯਾਤਰਾ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤੀਸ਼ ਸਿੰਗਲਾ, ਸੋਹਨਾ ਸਿੰਘ ਕਲੀਪੁਰ ਚੇਅਰਮੈਨ ਜ਼ਿਲ੍ਹਾ ਕੋਪਰੇਟਿਵ ਬੈਂਕਿੰਗ ਤੋਂ ਇਲਾਵਾ ਜਸਪਾਲ ਸਿੰਘ ਖੁਰਮੀ ਪ੍ਰਧਾਨ ਸਵਰਨਕਾਰ ਯੂਨੀਅਨ ਬੁਡਲਾਡਾ, ਪ੍ਰਵੀਨ ਕੁਮਾਰ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਬੁਢਲਾਡਾ, ਲਲਿਤ ਸੈਂਟੀ, ਐਡਵੋਕੇਟ ਸੁਸ਼ੀਲ ਬਾਂਸਲ, ਸੁਭਾਸ਼ ਨਾਗਪਾਲ ਤੋਂ ਇਲਾਵਾ ਗੁਰਮੇਲ ਸਿੰਘ ਸਮਾਓ, ਸੰਦੀਪ ਸਿੰਘ ਸਿਰਸੀਵਾਲਾ, ਗੁਰਪ੍ਰੀਤ ਸਿੰਘ ਵਿਰਕ, ਟਿੰਕੂ ਪੰਜਾਬ, ਨੱਥਾ ਸਿੰਘ, ਮੇਜਰ ਸਿੰਘ, ਹਾਕਮ ਸਿੰਘ, ਜਗਤਾਰ ਸਿੰਘ, ਦਰਸ਼ਨ ਸਿੰਘ, ਰਮੇਸ਼ ਸਿੰਘ ਨੰਬਰਦਾਰ, ਸੰਦੀਪ ਗਰਗ ਪਦ ਯਾਤਰਾ ਵਿੱਚ ਸ਼ਾਮਲ ਹੋਏ।