ਐੱਸਡੀਐੱਮ ਨੇ ਅਹੁਦਾ ਸੰਭਾਲਿਆ
ਸਬ ਡਵੀਜਨ ਬੁਢਲਾਡਾ ਦੇ ਨਵੇਂ ਆਏ ਐਸ.ਡੀ.ਐਮ
Publish Date: Thu, 26 Feb 2026 05:25 PM (IST)
Updated Date: Thu, 26 Feb 2026 05:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਬ ਡਵੀਜਨ ਬੁਢਲਾਡਾ ਦੇ ਨਵੇਂ ਆਏ ਐੱਸਡੀਐੱਮ ਗਗਨਦੀਪ ਸਿੰਘ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਬਠਿੰਡਾ ਤੋਂ ਬਦਲ ਕੇ ਆਏ 2020 ਬੈਚ ਦੇ ਪੀਸੀਐੱਸ ਅਧਿਕਾਰੀ ਦਾ ਦਫ਼ਤਰ ਪੁੱਜਣ ’ਤੇ ਨਾਇਬ ਤਹਿਸੀਲਦਾਰ, ਹਿਰਦੇਪਾਲ ਸਿੰਘ, ਸੁਪਰਡੈਂਟ ਪਰਮਿੰਦਰ ਕੌਰ, ਰੀਡਰ ਜਗਸੀਰ ਸਿੰਘ, ਦੀਪਕ ਸਿੰਗਲਾ, ਸਤੀਸ਼ ਕੁਮਾਰ, ਜਸਪਾਲ ਕੁਮਾਰ, ਮੇਵਾ ਸਿੰਘ, ਅਮਰ ਨਾਥ ਅਤੇ ਹੋਰਨਾਂ ਮੁਲਾਜ਼ਮਾਂ ਨੇ ਭਰਵਾਂ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਸੁਖਾਲੇ ਢੰਗ ਨਾਲ ਮੁਹੱਈਆ ਕਰਵਾਉਣਾ ਹੀ ਉਨ੍ਹਾਂ ਦੀ ਤਰਜੀਹ ਹੋਵੇਗੀ। ਉਨ੍ਹਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ 60 ਤੋਂ ਵੱਧ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਨੂੰ ਸੁਵਿਧਾ ਕੇਂਦਰਾਂ ਰਾਹੀਂ ਸੌਖੇ ਢੰਗ ਨਾਲ ਸਮੇਂ ਸਿਰ ਪ੍ਰਾਪਤ ਕਰਨ।