- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਸ. ਡੀ. ਕੰਨਿਆਂ ਮਹਾਵਿਦਿਆਲਾ, ਮਾਨਸਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਐੱਸਡੀ ਕੰਨਿਆ ਮਹਾਵਿਦਿਆਲਾ, ਮਾਨਸਾ ਵੱਲੋਂ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਇੰਜ. ਵਿਨੋਦ ਕੁਮਾਰ ਜ਼ਿੰਦਲ ਤੇ ਸਮੂਹ ਕਮੇਟੀ ਮੈਂਬਰ , ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਦੀ ਯੋਗ ਰਹਿਨੁਮਾਈ ਅਤੇ ਡੀਨ ਸਪੋਰਟਸ ਡਾ. ਪਾਇਲ ਸੱਭਰਵਾਲ ਦੀ ਦੇਖ-ਰੇਖ ਹੇਠ 41ਵੀਂ ਸਲਾਨਾ ਐਥਲੈਟਿਕ ਮੀਟ ਕਰਵਾਈ ਗਈ। ਇਸ ਮੌਕੇ ਐਥਲੈਟਿਕ ਵਿੱਚ 100 ਮੀ. ਰੇਸ, 200 ਮੀ.ਅਤੇ 400 ਮੀ.ਰੇਸ, ਗੋਲਾ ਸੁੱਟਣ, ਥ੍ਰੀ ਲੈਗ ਰੇਸ, ਚਾਟੀ ਰੇਸ, ਲੰਮੀ ਛਾਲ, ਉੱਚੀ ਛਾਲ, ਬੋਰੀ ਰੇਸ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ। ਖੇਡ ਸਮਾਰੋਹ ਦਾ ਉਦਘਾਟਨ ਡਾ. ਵਿਜੈ ਸਿੰਗਲਾ ਵਿਧਾਇਕ ਹਲਕਾ ਮਾਨਸਾ ਅਤੇ ਕਰਨ ਅਮੀਤੇਸ਼ ਵਰਮਾ ਕਮਾਡਿੰਗ ਅਫ਼ਸਰ 10 ਪੰਜਾਬ ਬਟਾਲੀਅਨ ਐਨਸੀਸੀ ਪਟਿਆਲਾ ਨੇ ਗੁਬਾਰੇ ਤੇ ਕਬੂਤਰ ਉਡਾ ਕੇ ਕੀਤਾ। ਹਰ ਸਾਲ ਕਰਵਾਈ ਜਾਂਦੀ ਇਸ ਐਥਲੇਟਕਿਸ ਮੀਟ ਦਾ ਉਦੇਸ਼ ਵਿਦਿਆਰਥਣਾਂ ਵਿੱਚ ਖੇਡਾਂ ਪ੍ਰਤੀ ਉਤਸ਼ਾਹ, ਜੋਸ਼ ਅਤੇ ਸਹਿਯੋਗ ਦੀ ਭਾਵਨਾ ਨੂੰ ਵਿਕਸਿਤ ਕਰਨਾ ਹੈ। ਲੈਫਟੀਨੈਂਟ ਡਾ. ਜੋਤੀ ਬਾਲਾ ਦੇ ਸਹਿਯੋਗ ਨਾਲ ਐਨ. ਸੀ. ਸੀ ਕੈਡਿਟ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਐਸਕੋਰਟ ਕਰ ਕੇ ਅਦਬ ਸਹਿਤ ਖੇਡ ਦੇ ਮੈਦਾਨ ਤੱਕ ਲਿਆਂਦਾ ਗਿਆ। ਡਾ. ਵਿਜੈ ਸਿੰਗਲਾ ਤੇ ਕਰਨਲ ਅਮੀਤੇਸ਼ ਵਰਮਾ ਨੇ ਪਰੇਡ ਤੋਂ ਸਲਾਮੀ ਲਈ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਤੇ ਪੜ੍ਹਾਈ ਦੇ ਸੁਮੇਲ ਨਾਲ ਹੀ ਤੰਦਰੁਸਤ ਸਮਾਜ ਸਿਰਜਿਆ ਜਾ ਸਕਦਾ ਹੈ। ਉਨ੍ਹਾਂ ਨੇ ਕਾਲਜ ਨੂੰ ਹਰ ਪੱਖ ਤੋਂ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਸਵਾਗਤੀ ਗੀਤ ਗਾ ਕੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਕਰਨਲ ਅਮੀਤੇਸ਼ ਵਰਮਾ ਨੇ ਕਾਲਜ ਦੀ ਐੱਨਸੀਸੀ ਟੁਕੜੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿੱਥੇ ਕਾਲਜ ਵਿੱਦਿਅਕ ਪੱਧਰ ’ਤੇ ਉੱਚੇ ਮਕਾਮ ਹਾਸਿਲ ਕਰ ਰਿਹਾ ਹੈ, ਉੱਥੇ ਖੇਡਾਂ ਵਿੱਚ ਵੀ ਖ਼ਾਸ ਪ੍ਰਾਪਤੀਆ ਕਰ ਰਿਹਾ ਹੈ। ਉਨ੍ਹਾਂ ਖਿਡਾਰਨਾਂ ਦੇ ਜਜ਼ਬੇ ਨੂੰ ਸਲਾਮ ਕੀਤਾ।
ਵਿਸ਼ੇਸ਼ ਮਹਿਮਾਨ ਅਮਿਤਾ ਸਿੰਘ ਐਡੀਸ਼ਨਲ ਜ਼ਿਲ੍ਹਾ ਐਂਡ ਸੈਸ਼ਨ ਜੱਜ ਸ਼੍ਰੀ ਮੁਕਤਸਰ ਸਾਹਿਬ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਸਾਨੂੰ ਸਰੀਰਕ ਤੰਦਰੁਸਤੀ ਬਖ਼ਸਦੀਆਂ ਹਨ, ਉੱਥੇ ਮਾਨਸਿਕ ਪੱਖੋਂ ਵੀ ਰਿਸ਼ਟ ਪੁਸ਼ਟ ਰੱਖਦੀਆਂ ਹਨ। ਉਨ੍ਹਾਂ ਨੇ ਲੜਕੀਆਂ ਦੇ ਸਿਦਕ ਅਤੇ ਸਿਰੜ ਨੂੰ ਖੇਡਾਂ ਨਾਲ ਜੁੜਨ ਲਈ ਪੇ੍ਰਿਤ ਕੀਤਾ ਅਤੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਸਵੇਰ ਦੇ ਸ਼ੈਸਨ ਦੀ ਪ੍ਰਧਾਨਗੀ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਸੀਨੀਅਰ ਮੈਂਬਰ ਅਮਰਨਾਥ ਗੋਇਲ ਨੇ ਕੀਤੀਂ ਅਤੇ ਉਨ੍ਹਾਂ ਵਿਦਿਆਰਥਣਾਂ ਨੂੰ ਆਪਣਾ ਆਸ਼ਰੀਵਾਦ ਦਿੱਤਾ। ਮੱਘਰ ਸਿੰਘ ਪ੍ਰਧਾਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਨੇ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਐਥਲੈਟਿਕ ਮੀਟ ਦੇ ਦੂਜੇ ਸੈਸ਼ਨ ਦੇ ਇਨਾਮ ਵੰਡ ਸਮਾਗਮ ਵਿਚ ਅਰਜੁਨ ਐਵਾਰਡੀ ਸਵਰਨ ਸਿੰਘ ਵਰਿਕ ਓਲੰਪੀਅਨ(ਰੋਇੰਗ) ਨੇ ਮੁੱਖ ਮਹਮਿਾਨ ਵੱਜੋਂ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਜੀਵਨ ਵਿੱਚ ਚੰਗੇ ਮਾੜੇ ਰਸਤਿਆਂ ਦੀ ਚੋਣ ਕਰਨ, ਖੇਡਾਂ ਵਿੱਚ ਕਾਮਯਾਬ ਹੋਣ ਦੇ ਨੁਕਤੇ, ਨਕਾਰਾਮਕ ਵਿਚਾਰਾਂ ਤੋਂ ਦੂਰ ਰਹਿਣ ਅਤੇ ਹਾਲਾਤਾਂ ਨੂੰ ਦੋਸ਼ ਨਾ ਦੇਣ ਲਈ ਪ੍ਰੇਰਿਤ ਕੀਤਾ ਤੇ ਓਲੰਪੀਅਨ ਖੇਡਾਂ ਬਾਰੇ ਦੱਸਦੇ ਹੋਏ ਵਿਅਕਤੀਗਤ ਖੇਡਾਂ ਖੇਡਣ ਪ੍ਰਤੀ ਜਾਗਰੂਕ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਬੇਅੰਤ ਕੌਰ ਐੱਸਐੱਚਓ ਮਾਨਸਾ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਅਤੇ ਲੜਕੀਆਂ ਲਈ ਖੇਡਾਂ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਆਪਣੇ ਖੇਡ ਸੰਸਾਰ ਦੀ ਦਾਸਤਾਂ ਨੂੰ ਸਾਂਝਾ ਕਰਦੇ ਹੋਏ ਵਿਦਿਆਰਥਣਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਨੇ ਪਹੁੰਚੇ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥਣਾਂ ਨੂੰ ਅੱਗੇ ਵੱਧਣ ਲਈ ਮੰਚ ਪ੍ਰਦਾਨ ਕਰਦੇ ਹਨ। ਵਿਦਿਆਰਥਣਾਂ ਨੂੰ ਖੇਡਾਂ ਪ੍ਰਤੀ ਸਮਰਪਣ ਦੀ ਭਾਵਨਾ ਰੱਖਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ 200 ਮੀਟਰ ਰੇਸ ਵਿੱਚੋਂ ਕ੍ਰਮਵਾਰ ਨਵਜੋਤ ਕੌਰ, ਰਮਨਦੀਪ ਕੌਰ ਅਤੇ ਮਨਦੀਪ ਕੌਰ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਚਾਟੀ ਰੇਸ ਵਿੱਚੋਂ ਸਨਦੀਪ ਕੌਰ, ਰਾਜ ਕੌਰ ਅਤੇ ਹਰਮਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਉੱਛੀ ਛਾਲ ਵਿੱਚ ਨਵਜੋਤ ਕੌਰ, ਹਰਪ੍ਰੀਤ ਕੌਰ ਅਤੇ ਮਨਜੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਗੋਲਾ ਸੁੱਟਣ ਵਿੱਚ ਕਮਲਦੀਪ ਕੌਰ, ਜੀਵਨਜੋਤ ਕੌਰ ਅਤੇ ਰਾਜਵੀਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਮੀ ਛਾਲ ਵਿੱਚ ਹਰਪ੍ਰੀਤ ਕੌਰ, ਨਵਜੋਤ ਕੌਰ ਅਤੇ ਕਿਰਨਾ ਰਾਣੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਚਾਟੀ ਰੇਸ ਵਿੱਚ ਸਨਦੀਪ ਕੌਰ, ਰਾਜ ਕੌਰ ਅਤੇ ਹਰਮਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਬੋਰੀ ਰੇਸ ਵਿੱਚ ਸੋਹਣਪ੍ਰੀਤ ਕੌਰ, ਡੋਲੀ ਰਾਣੀ ਅਤੇ ਅੰਜੂ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। 400 ਮੀਟਰ ਰੇਸ ਵਿੱਚ ਨਵਜੋਤ ਕੌਰ, ਰਮਨਦੀਪ ਕੌਰ,ਤਰਨਦੀਪ ਕੌਰ ਅਤੇ ਮਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਉੱਚੀ ਛਾਲ ਵਿੱਚ ਨਵਜੋਤ ਕੌਰ, ਹਰਪ੍ਰੀਤ ਕੌਰ ਅਤੇ ਮਨਜੀਤ ਕੌਰ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਆਲੂ ਰੇਸ ’ਚ ਰਜਨੀਤ ਕੌਰ ਅਤੇ ਕੋਮਲ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਤਿੰਨ ਟੰਗੀ ਰੇਸ ਵਿੱਚ ਤਨੀਸ਼ਾ, ਮਹਿਕ, ਚਰਨਜੀਤ, ਅਸ਼ਮੀਤਾ, ਤਰਨਪ੍ਰੀਤ ਕੌਰ ਅਤੇ ਸੁਮਨ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਰੇਸ ਵਿੱਚ ਮਨਜੀਤ ਕੌਰ, ਨਵਜੋਤ ਕੌਰ ਅਤੇ ਸਿੰਪੀ ਰਾਣੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਰੇਸ ਵਿਚ ਨਵਜੋਤ ਕੌਰ, ਰਮਨਦੀਪ ਕੌਰ ਤੇ ਮਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਬੇਸਟ ਐਥਲੀਟ ਦਾ ਖਿਤਾਬ ਨਵਜੋਤ ਕੌਰ ਬੀਏ ਭਾਗ-3 ਦੀ ਵਿਦਿਆਰਥਣ ਨੇ ਜਿੱਤੀਆ। ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਨੇ ਰਸਮੀ ਧੰਨਵਾਦ ਕਰਦੇ ਹੋਏ ਖੇਡਾਂ ਵਿੱਚ ਭਾਗ ਲੈਣ ਵਾਲੇ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਤੇ ਜ਼ਿੰਦਗੀ ਵਿੱਚ ਉੱਚੇ ਮੁਕਾਮ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਸਵਰਣ ਸਿੰਘ ਵਿਰਕ ਨੇ ਸਲਾਨਾ ਐਥਲੈਟਿਕ ਮੀਟ ਨੂੰ ਬੰਦ ਕਰਨ ਦੀ ਘੋਸ਼ਣਾ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਡਾ. ਬਲਜੀਤ ਕੌਰ, ਸਿੰਮੀ ਬਾਂਸਲ ਅਤੇ ਡਾ. ਪਰਮਿੰਦਰ ਕੌਰ ਦੇ ਬਾਖੂਬੀ ਨਿਭਾਈ। ਮੇਵਾ ਸਿੰਘ ਅਧਿਆਪਕ ਖਾਲਸਾ ਸਕੂਲ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਉੱਪ ਪ੍ਰਧਾਨ ਵਿਜੈ ਕੁਮਾਰ ਗਰਗ, ਸਮੀਰ ਛਾਬੜਾ, ਰੁਲਦੂ ਰਾਮ, ਅੰਮ੍ਰਿਤਪਾਲ ਗੋਇਲ, ਪ੍ਰੇਮ ਅਗਰਵਾਲ ਪੀ.ਡੀ.ਜੀ. ਰੋਟਰੀ ਕਲੱਬ ਮਾਨਸਾ ਅਤੇ ਸਮੁੱਚਾ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਹਾਜ਼ਰ ਰਿਹਾ।