ਐੱਸਬੀਆਈ ਸਟਾਫ਼ ਨੇ ਸੱਭਿਆਚਾਰਕ ਸ਼ਾਮ ਦਾ ਆਨੰਦ ਮਾਣਿਆ
ਬੈਂਕ ਦੀ ਰੁਝੇਵਿਆਂ ਭਰੀ ਜ਼ਿੰਦਗੀ ਤੋਂ ਅਲੱਗ
Publish Date: Fri, 27 Feb 2026 04:39 PM (IST)
Updated Date: Fri, 27 Feb 2026 04:40 PM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮਾਨਸਾ ਬੈਂਕ ਦੀ ਰੁਝੇਵਿਆਂ ਭਰੀ ਜ਼ਿੰਦਗੀ ਤੋਂ ਅਲੱਗ ਜ਼ਿੰਦਗੀ ਦੇ ਕੁਝ ਪਲ ਆਪਣਿਆਂ ਨਾਲ ਸਾਂਝੇ ਕਰਨ ਦੇ ਮਕਸਦ ਨਾਲ ਇੱਕ ਸਭਿਆਚਾਰਕ ਸ਼ਾਮ ਦਾ ਆਯੋਜਨ ਹੋਟਲ ਫੋਰ ਸੀਜ਼ਨ ਵਿਖੇ ਕੀਤਾ ਗਿਆ। ਇਸ ਸੰਗੀਤਮਈ ਸ਼ਾਮ ’ਚ ਡੀ.ਜੀ.ਐਮ.ਅਭਿਸ਼ੇਕ ਸ਼ਰਮਾਂ ਦੀ ਧਰਮਪਤਨੀ ਸ਼ਵੇਤਾ ਸ਼ਰਮਾਂ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦਿਆਂ ਕਿਹਾ ਕਿ ਅਜਿਹੇ ਸਮਾਗਮਾਂ ਦਾ ਮਕਸਦ ਬੈਂਕ ਦੇ ਕਰਮਚਾਰੀਆਂ ਦਾ ਰੁਝੇਵਿਆਂ ਭਰੀ ਜ਼ਿੰਦਗੀ ਤੋਂ ਕੁੱਝ ਸਮਾਂ ਆਪਣਿਆਂ ਨਾਲ ਸਾਂਝਾ ਕਰਨ ਦਾ ਮੌਕਾ ਦੇਣਾ ਹੈ ਤਾਂ ਕਿ ਮਾਨਸਿਕ ਤਨਾਓ ਤੋਂ ਰਾਹਤ ਮਹਿਸੂਸ ਹੋਵੇ। ਉਨ੍ਹਾਂ ਇਸ ਯਾਦਗਾਰੀ ਹੋ ਨਿਬੜੇ ਸਮਾਗਮ ਦੇ ਸਫਲ ਆਯੋਜਨ ਲਈ ਮਾਨਸਾ ਬ੍ਰਾਂਚ ਦੇ ਰਿਲੇਸ਼ਨ ਸ਼ਿਪ ਮੈਨੇਜਰ ਰਕੇਸ਼ ਕੁਮਾਰ ਗਰਗ ਨੂੰ ਵਧਾਈ ਦਿੱਤੀ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਰਿਜਨਲ ਮੈਨੇਜਰ ਪ੍ਰਮੋਦ ਯਾਦਵ ਨੇ ਦੱਸਿਆ ਕਿ ਅਜਿਹੇ ਸਮਾਗਮ ਆਪਸੀ ਸਾਂਝ ਵਧਾਉਂਦੇ ਹਨ ਅਤੇ ਰੁਝੇਵਿਆਂ ਭਰੀ ਜ਼ਿੰਦਗੀ ਤੋਂ ਰਾਹਤ ਦੇ ਕੇ ਨਵੀਂ ਊਰਜਾ ਦੇਣ ਦਾ ਕੰਮ ਕਰਦੇ ਹਨ। ਇਸ ਮੌਕੇ ਮੰਚ ਸੰਚਾਲਨ ਕਰਦਿਆਂ ਰਿਲੇਸ਼ਨਸ਼ਿਪ ਮੈਨੇਜਰ ਰਕੇਸ਼ ਗਰਗ ਨੇ ਆਏ ਹੋਏ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਆਖਿਆ ਅਤੇ ਦੱਸਿਆ ਕਿ ਇਸ ਸਮਾਗਮ ’ਚ ਲੁਧਿਆਣਾ ਦੀ ਪ੍ਰਸਿੱਧ ਗਾਇਕਾ ਕਰਮਜੀਤ ਜੋਤੀ ਨੇ ਆਪਣੀ ਮਧੁਰ ਆਵਾਜ਼ ਦੇ ਨਾਲ ਸੰਗੀਤਮਈ ਸ਼ਾਮ ਨੂੰ ਰੰਗੀਨ ਕਰ ਦਿੱਤਾ। ਇਸ ਮੌਕੇ ਏ ਜੀ ਐੱਮ ਰਜੇਸ਼ ਕੁੰਡਲ, ਏ ਜੀ ਐੱਮ ਸੁਭਾਸ਼ ਚੰਦਰ, ਮੈਨੇਜਰ ਐਚ ਆਰ ਮਹਿੰਦਰਪਾਲ ਸਿੰਘ ਸਮੇਤ ਸਟਾਫ ਮੈਂਬਰਾਂ ਨੇ ਇਸ ਸੰਗੀਤਮਈ ਸ਼ਾਮ ਦਾ ਆਨੰਦ ਮਾਣਿਆ।