ਸਵਾਮੀ ਭੁਵਨੇਸ਼ਵਰੀ ਦੇਵੀ ਦਾ ਸਤਿਸੰਗ ਅੱਜ ਤੋਂ
ਸਮੂਹ ਸਤਿਸੰਗ ਪ੍ਰੇਮੀਆਂ ਨੂੰ ਇਹ ਜਾਣ ਕੇ
Publish Date: Tue, 10 Mar 2026 07:26 PM (IST)
Updated Date: Wed, 11 Mar 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਨਸਾ ਵਿਖੇ 11 ਮਾਰਚ ਤੋਂ 15 ਮਾਰਚ 2026 ਤੱਕ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਮਹਾਰਾਜ ਆਪਣੀ ਪਵਿੱਤਰ ਬਾਣੀ ਰਾਹੀਂ ਸੰਗਤਾਂ ਨੂੰ ਨਿਹਾਲ ਕਰਨ ਲਈ ਪਹੁੰਚ ਰਹੇ ਹਨ। ਸਤਿਗੁਰੂ ਸੇਵਾ ਟਰੱਸਟ ਮਾਨਸਾ ਦੇ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾ ਨੇ ਦੱਸਿਆ ਕਿ ਟਰੱਸਟ ਦੇ ਕੌਮੀ ਸਕੱਤਰ ਆਨੰਦ ਪ੍ਰਕਾਸ਼ ਦੀ ਅਗਵਾਈ ਹੇਠ ਪਵਿੱਤਰ ਪਾਂਚ ਸ਼ਾਮ ਕਨੱਈਆ ਕੇ ਨਾਮ ਸਤਿਸੰਗ ਪੁਰਾਣੀ ਦਾਣਾ ਮੰਡੀ ਮਾਨਸਾ ਨੇੜੇ ਰਾਮ ਨਾਟਕ ਕਲੱਬ ਵਿਖੇ ਸ਼ਾਮ 8 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਹੋਵੇਗਾ। ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾ ਤੇ ਜਨਰਲ ਸਕੱਤਰ ਸੰਜੀਵ ਪਿੰਕਾ ਨੇ ਦੱਸਿਆ ਕਿ ਸਤਿਸੰਗ ਸਬੰਧੀ ਸਾਰੇ ਪ੍ਰਬੰਧ ਟਰੱਸਟ ਵੱਲੋਂ ਮੁਕੰਮਲ ਕਰ ਲਏ ਹਨ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਤਿਸੰਗ ਵਿੱਚ ਸਮੇਂ ਸਿਰ ਪਹੁੰਚ ਕੇ ਪ੍ਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਨ। ਇਸ ਸਤਿਸੰਗ ਦੇ ਸਫ਼ਲ ਆਯੋਜਨ ਲਈ ਭੀਮ ਸੈਨ ਹੈਪੀ, ਅਸ਼ਵਨੀ ਜਿੰਦਲ, ਬਲਜੀਤ ਸ਼ਰਮਾ, ਈਸ਼ਵਰ ਗੋਇਲ, ਗੋਬਿੰਦ ਕੁਮਾਰ, ਐਡਵੋਕੇਟ ਸੁਨੀਲ ਬਾਂਸਲ, ਪੁਨੀਤ ਸ਼ਰਮਾ, ਪਵਨ ਬਾਂਸਲ ਪੰਮੀ, ਮੁਕੇਸ਼ ਬਾਂਸਲ, ਸ਼ੈਲੀ ਕੁਮਾਰ, ਮੁਨੀਸ਼ ਚੌਧਰੀ, ਵਰੁਣ ਬਾਂਸਲ, ਸੁਭਾਸ਼ ਗਰਗ, ਭੀਮ ਸੈਨ ਗੋਇਲ, ਪਵਨ ਕੁਮਾਰ ਬਬਲੀ ਅਤੇ ਕੇਸੀ ਬਾਂਸਲ ਤੋਂ ਇਲਾਵਾ ਟਰੱਸਟ ਦੇ ਸਮੂਹ ਅਹੁਦੇਦਾਰ ਅਤੇ ਮੈਂਬਰਾਂ ਵੱਲੋਂ ਪਿਛਲੇ 2 ਮਹੀਨਿਆਂ ਤੋਂ ਅਣਥੱਕ ਮਿਹਨਤ ਕਰ ਰਹੇ ਹਨ।