ਭਗਵਾਨ ਪਰਸ਼ੂਰਾਮ ਜੈਅੰਤੀ ਉਤਸ਼ਾਹ ਨਾਲ ਮਨਾਈ
ਸਥਾਨਕ ਸਤੀ ਮਾਤਾ ਮੰਦਿਰ
Publish Date: Sun, 19 Apr 2026 06:56 PM (IST)
Updated Date: Mon, 20 Apr 2026 04:09 AM (IST)

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ ; ਸਥਾਨਕ ਸਤੀ ਮਾਤਾ ਮੰਦਿਰ ਵਿਖੇ ਨੌਜਵਾਨ ਬ੍ਰਾਹਮਣ ਸਭਾ ਅਤੇ ਵੈਲਫੇਅਰ ਕਮੇਟੀ ਵਲੋਂ ਭਗਵਾਨ ਪਰਸ਼ੂਰਾਮ ਜੈਅੰਤੀ ਉਤਸ਼ਾਹ ਨਾਲ ਮਨਾਈ। ਇਸ ਦੌਰਾਨ ਨਗਰ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਦਾ ਸ਼ਰਧਾਲੂਆਂ ਵੱਲੋਂ ਥਾਂ-ਥਾਂ ’ਤੇ ਭਰਵਾਂ ਸੁਆਗਤ ਕੀਤਾ ਗਿਆ। ਅੱਜ ਸ਼੍ਰੀ ਰਾਮਚਰਿਤ ਮਾਨਸ ਦੇ ਭੋਗ ਵੀ ਪਾਏ ਗਏ, ਜਿਸ ਦੌਰਾਨ ਕਥਾ ਪ੍ਰਵਚਨ ਕਰਦੇ ਹੋਏ ਪੰਡਿਤ ਸ਼ਾਮ ਲਾਲ ਸ਼ਾਸਤਰੀ ਨੇ ਕਿਹਾ ਕਿ ਜਦੋਂ ਵੀ ਧਰਤੀ ‘ਤੇ ਪਾਪ ਵੱਧਦਾ ਹੈ, ਤਦ ਤਦ ਕਿਸੇ ਮਹਾਂਪੁਰਸ਼ ਨੂੰ ਅਵਤਾਰ ਲੈ ਕੇ ਜ਼ਾਲਮਾਂ ਦਾ ਨਾਸ਼ ਕਰਨਾ ਪੈਂਦਾ ਹੈ। ਪ੍ਰਭੂ ਪਰਸ਼ੂਰਾਮ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਸਾਨੂੰ ਹਮੇਸ਼ਾ ਬੇਇਨਸਾਫੀ ਤੇ ਜ਼ੁਲਮ ਖ਼ਿਲਾਫ਼ ਖੜ੍ਹੇ ਹੋਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਮੌਕੇ ਪਹੁੰਚੇ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ, ਪ੍ਰੇਮ ਕੁਮਾਰ ਅਰੋੜਾ, ਅਮਨ ਸਿੰਗਲਾ ਢੈਪਈ, ਬਲਕੌਰ ਸਿੰਘ ਮੂਸੇਵਾਲਾ, ਚਮਕੌਰ ਸਿੰਘ ਮੂਸੇਵਾਲਾ, ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਜੋ ਕੌਮਾਂ ਆਪਣੇ ਪੁਰਖਿਆਂ ਨੂੰ ਯਾਦ ਰੱਖਦੀਆਂ ਹਨ, ਉਨ੍ਹਾਂ ਦਾ ਵਜੂਦ ਹਮੇਸ਼ਾ ਕਾਇਮ ਰਹਿੰਦਾ ਹੈ। ਉਨਾਂ ਕਿਹਾ ਕਿ ਪ੍ਰਭੂ ਪਰਸ਼ੂਰਾਮ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਸਾਨੂੰ ਹਮੇਸ਼ਾ ਮਜਲੂਮਾਂ ਦੀ ਅਵਾਜ ਬਣ ਕੇ ਵਿਚਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਧਾਰਮਿਕ ਭਾਵਨਾ ਨਾਲ ਜੋੜੇ ਰੱਖਣ ਲਈ ਨਿਰੰਤਰ ਵੱਖ ਵੱਖ ਧਾਰਮਿਕ ਸਥਾਨਾਂ ਦੀ ਮੁਫਤ ਅਤੇ ਅਰਾਮਦਾਇਕ ਯਾਤਰਾਵਾਂ ਕਰਵਾ ਰਹੀ ਹੈ। ਇਸ ਮੌਕੇ ਡਾ. ਗੁਰਤੇਜ ਸਿੰਘ ਚਹਿਲ ਸਮਾਉਂ, ਸੰਸਥਾ ਦੇ ਪ੍ਰਧਾਨ ਜਸਵੀਰ ਸ਼ਰਮਾ, ਰਜਨੀਸ਼ ਸ਼ਰਮਾ, ਕੌਂਸਲਰ ਸੁਰੇਸ਼ ਬਿੰਦਲ, ਨੀਟਾ ਜੋਸ਼ੀ, ਮੱਖਣ ਹਾਜੀ, ਇੰਦਰਜੀਤ ਸਿੰਘ ਸਾਬਕਾ ਕੌਂਸਲਰ ਤੋਂ ਇਲਾਵਾ ਸਮੂਹ ਕਮੇਟੀ ਅਹੁਦੇਦਾਰ ਵੀ ਮੌਜੂਦ ਸਨ।