ਨਗਰ ਪੰਚਾਇਤ ਦੇ ਸਫ਼ਾਈ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਭੇਟ
ਸਰਦੂਲਗੜ੍ਹ ਨਗਰ ਪੰਚਾਇਤ
Publish Date: Wed, 18 Feb 2026 07:02 PM (IST)
Updated Date: Thu, 19 Feb 2026 04:07 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਇੱਥੋਂ ਦੀ ਨਗਰ ਪੰਚਾਇਤ ਵਿੱਚ ਠੇਕੇ ਤੇ ਕੰਮ ਕਰਦੇ ਸਫ਼ਾਈ ਕਰਮਚਾਰੀਆਂ ਨੂੰ ਅੱਜ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਨਗਰ ਪੰਚਾਇਤ ਦੇ ਅਧੀਨ ਕੰਟ੍ਰੈਕਟ ’ਤੇ ਰੱਖਦਿਆਂ ਨਿਯੁਕਤੀ ਪੱਤਰ ਜਾਰੀ ਕੀਤੇ। ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਰਦੂਲਗੜ੍ਹ ਨਗਰ ਪੰਚਾਇਤ ਵਿੱਚ ਠੇਕੇ ’ਤੇ ਕੰਮ ਕਰਦੇ ਸਫ਼ਾਈ ਸੇਵਕ ਦੀ ਮੰਗ ਸੀ ਕਿ ਉਨ੍ਹਾਂ ਨੂੰ ਠੇਕੇਦਾਰੀ ਸਿਸਟਮ ਤੋਂ ਮੁਕਤੀ ਦਿਵਾਈ ਜਾਵੇ, ਜਿਸ ਨੂੰ ਲੈ ਕੇ ਉਨ੍ਹਾਂ ਨੇ ਇਹ ਮਸਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਲੋਕਲ ਸਰਕਾਰਾਂ ਦੇ ਮੰਤਰੀ ਸੰਜੀਵ ਅਰੋੜਾ ਕੋਲ ਰੱਖਿਆ ਜਿਸ ਕਾਰਵਾਈ ਕਰਦਿਆਂ ਅੱਜ ਸਰਦੂਲਗੜ੍ਹ ਦੇ 32 ਸਫ਼ਾਈ ਕਰਮਚਾਰੀਆਂ ਨੂੰ ਠੇਕੇਦਾਰੀ ਸਿਸਟਮ ‘ਚੋਂ ਕੱਢ ਕੇ ਨਗਰ ਪੰਚਾਇਤ ਵਿੱਚ ਕੰਟਰੈਕਟ ਤਹਿਤ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹਨ। ਇਸ ਨਾਲ ਇਨ੍ਹਾਂ ਨੂੰ ਜਿਥੇ ਤਨਖ਼ਾਹ ਸਮੇਂ ਸਿਰ ਮਿਲੇਗੀ, ਉਥੇ ਹੀ ਤਨਖ਼ਾਹਾਂ ਵਿੱਚ ਵਾਧਾ ਵੀ ਹੋਵੇਗਾ। ਸਫ਼ਾਈ ਮੁਲਾਜ਼ਮਾਂ ਨੂੰ ਵਧੀਆ ਦਿੰਦੀਆਂ ਕਿਹਾ ਕਿ ਅਸੀਂ ਕਾਮਨਾ ਕਰਦੇ ਹਾਂ ਕਿ ਇਨ੍ਹਾਂ ਦਾ ਆਉਣ ਵਾਲਾ ਭਵਿੱਖ ਵਧੀਆ ਹੋਵੇ ਬਣਾਂਵਾਲੀ ਨੇ ਇਸ ਮੌਕੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਤੇ ਲੋਕਲ ਸਰਕਾਰਾਂ ਦੇ ਮੰਤਰੀ ਸੰਜੀਵ ਅਰੋੜਾ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪ੍ਰਧਾਨ ਪ੍ਰੇਮ ਕੁਮਾਰ ਗਰਗ ਪੰਕਜ ਕੁਮਾਰ ਗਰਗ ਟਾਟਾ ਕੌਂਸਲਰ ਵਿਰਸਾ ਸਿੰਘ ਕੌਂਸਲਰ ਨਵਿੰਦਰ ਸਿੰਘ ਕੌਂਸਲਰ ਸੁਖਜੀਤ ਸਿੰਘ ਬੱਬਰ ਕੌਂਸਲਰ ਸੁਖਵਿੰਦਰ ਸਿੰਘ ਜੈਕ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਅਤੇ ਵਰਕਰ ਵੱਡੀ ਗਿਣਤੀ ’ਚ ਹਾਜ਼ਰ ਸਨ। ਇਸ ਮੌਕੇ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਦਿਆ ਰਾਮ ਨੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਇਸ ਉਪਰਾਲੇ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਨਾਂ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਨੂੰ ਠੇਕੇਦਾਰੀ ਸਿਸਟਮ ਤੋਂ ਮੁਕਤੀ ਦਵਾ ਕੇ ਨਗਰ ਪੰਚਾਇਤ ਦੇ ਅਧੀਨ ਲਿਆਂਦਾ ਜਾਵੇ ਅੱਜ ਉਹਨਾਂ ਦੀ ਇਸ ਮੰਗ ਨੂੰ ਬਣਾਵਾਲੀ ਸਾਹਿਬ ਅਤੇ ਨਗਰ ਪੰਚਾਇਤ ਪ੍ਰਧਾਨ ਅਤੇ ਕੌਂਸਲਰਾਂ ਦੇ ਸਹਿਯੋਗ ਨਾਲ ਬੂਰ ਪਿਆ ਹੈ ਜਿਸ ਦੇ ਲਈ ਉਹ ਸਰਦੂਲਗੜ੍ਹ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਸਮੂਹ ਕੌਂਸਲਰਾਂ ਦਾ ਵੀ ਧੰਨਵਾਦ ਕਰਦੇ ਹਨ।