ਦੋਹਰੇ ਕਤਲ ਮਾਮਲੇ ’ਚ ਪੁਲਿਸ ਹੱਥ ਨਹੀਂ ਲੱਗਿਆ ਕੋਈ ਸੁਰਾਗ
ਸਰਦੂਲਗੜ੍ਹ ’ਚ ਪਿਛਲੇ ਸਰਦੂਲਗੜ੍ਹ ’ਚ ਪਿਛਲੇ
Publish Date: Sun, 01 Mar 2026 07:50 PM (IST)
Updated Date: Mon, 02 Mar 2026 04:14 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਸਰਦੂਲਗੜ੍ਹ ’ਚ ਪਿਛਲੇ ਦਿਨ੍ਹੀਂ ਫ਼ਾਰਮ ਹਾਊਸ ‘ਚ ਬੈਠੇ ਇੱਕ ਕਾਰੋਬਾਰੀ ਜਸਵੀਰ ਕਾਕਾ ਅਤੇ ਉਨ੍ਹਾਂ ਦੇ ਫ਼ਾਰਮ ਹਾਊਸ ’ਚ ਕੰਮ ਕਰ ਰਹੇ ਬਦਲੇਵ ਸਿੰਘ ਮਾਲੀ ਦਾ ਕਤਲ ਕੀਤੇ ਜਾਣ ਬਾਅਦ ਅਜੇ ਤੱਕ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਿਆ ਹੈ। ਭਾਵੇਂ ਪੁਲਿਸ ਲਗਾਤਾਰ ਇਸ ਮਾਮਲੇ ’ਚ ਹਰ ਪੱਖ ਤੋਂ ਤਫ਼ਤੀਸ਼ ਕਰਕੇ ਜਲਦ ਹੀ ਕਾਤਲਾਂ ਨੂੰ ਸਲਾਖ਼ਾਂ ਦੇ ਪਿੱਛੇ ਕੀਤੇ ਜਾਣ ਦਾ ਦਾਅਵਾ ਕਰ ਰਹੀ ਹੈ। ਪਰ ਅਸਲ ਵਿੱਚ ਪੁਲਿਸ ਦੇ ਹੱਥ ਅਜੇ ਕੁੱਝ ਨਹੀਂ ਲੱਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ 27 ਫ਼ਰਵਰੀ ਨੂੰ ਕਾਰੋਬਾਰੀ ਜਸਵੀਰ ਸਿੰਘ ਕਾਤਾ ਤੇ ਉਸ ਦੇ ਫ਼ਾਰਮ ਹਾਊਸ ’ਚ ਕੰਮ ਕਰ ਰਹੇ ਬਲਦੇਵ ਸਿੰਘ ਮਾਲੀ ਦਾ ਪੁਲਿਸ ਨੇ ਕਤਲ ਕਰ ਦਿੱਤਾ ਸੀ। ਇਸ ਕਾਰਨ ਹਰ ਪਾਸੇ ਸਨਸਨੀ ਫ਼ੈਲ ਗਈ ਸੀ। ਭਾਵੇਂਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਨੇ ਭਰੋਸਾ ਦਿਵਾਇਆ ਸੀ ਕਿ ਜਲਦ ਤੋਂ ਜਲਦ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਵਿਸ਼ਵਾਸ ਮਿਲਣ ਉਪਰੰਤ ਪਰਿਵਾਰਕ ਮੈਂਬਰਾਂ ਵੱਲੋਂ ਮ੍ਰਿਤਕਾਂ ਦਾ ਸੰਸਕਾਰ ਕੀਤਾ ਗਿਆ ਸੀ। ਸੀਨੀਅਰ ਪੁਲਿਸ ਕਪਤਾਨ ਭਾਗੀਰਥ ਸਿੰਘ ਮੀਨਾ ਨੇ ਕਿਹਾ ਕਿ ਹਰ ਪੱਖ ਤਫ਼ਤੀਸ਼ ਕੀਤੀ ਜਾ ਰਹੀ ਹੈ। ਜਲਦ ਹੀ ਮ੍ਰਿਤਕਾਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।