- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਨਕ ਸਮਾਜ ਸੇਵੀ ਸੰਸਥਾ ਮਾਤਾ

-ਕਿਹਾ, ਸ਼ੁੱਧ ਵਾਤਾਵਰਨ ਲਈ ਪਾਣੀ, ਹਵਾ ਤੇ ਧਰਤੀ ਦੀ ਸੰਭਾਲ ਲਈ ਸਾਰੇ ਰਲ ਕੇ ਪਾਉਣ ਯੋਗਦਾਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਬਣਾਈ ਜਾ ਰਹੀ ਸ਼ਹੀਦ ਭਗਤ ਸਿੰਘ ਮੈਮੋਰੀਅਲ ਲਾਇਬ੍ਰੇਰੀ ਦਾ ਨੀਂਹ ਪੱਥਰ ਰਾਜ ਸਭਾ ਮੈਂਬਰ ਪਦਮਸ਼੍ਰੀ ਸੰਤ ਸੀਚੇਵਾਲ ਵੱਲੋਂ ਰੱਖਿਆ ਗਿਆ। ਸੰਸਥਾ ਆਗੂ ਕੁਲਦੀਪ ਸਿੰਘ ਅਨੇਜਾ ਤੇ ਕੁਲਵਿੰਦਰ ਸਿੰਘ ਈਓ ਨੇ ਦੱਸਿਆ ਕਿ ਲੋੜਵੰਦ ਬੱਚਿਆਂ ਦੇ ਘਰ ਪੜ੍ਹਾਈ ਦਾ ਮਾਹੌਲ ਨਹੀਂ ਬਣਦਾ ਤੇ ਬਜ਼ੁਰਗਾਂ ਨੂੰ ਵੀ ਸਾਰਾ ਦਿਨ ਘਰ ਵਿਹਲੇ ਸਮਾਂ ਪਾਸ ਕਰਨਾ ਮੁਸ਼ਕਲ ਹੁੰਦਾ ਹੈ। ਇਸ ਉਦੇਸ਼ ਲਈ ਸੰਸਥਾ ਵੱਲੋਂ ਸੀਨੀਅਰ ਸਿਟੀਜ਼ਨ ਲਈ ਸ਼ੈਲਟਰ ਹੋਮ ਤੇ ਲੋੜਵੰਦ ਪੜ੍ਹਦੇ ਬੱਚਿਆਂ ਲਈ ਸ਼ਹੀਦ ਭਗਤ ਸਿੰਘ ਮੈਮੋਰੀਅਲ ਲਾਇਬ੍ਰੇਰੀ ਬਣਾਉਣ ਦਾ ਫ਼ੈਸਲਾ ਕੀਤਾ, ਜਿਸ ਦਾ ਨੀਂਹ ਪੱਥਰ ਸੰਤ ਬਲਬੀਰ ਸਿੰਘ ਨੇ ਸੀਚੇਵਾਲ ਵੱਲੋਂ ਆਪਣੇ ਕਰ-ਕਮਲਾਂ ਨਾਲ ਰੱਖਿਆ। ਸਭ ਤੋਂ ਪਹਿਲਾਂ ਸੰਸਥਾ ਸੰਸਥਾਪਕ ਮਾਸਟਰ ਕੁਲਵੰਤ ਸਿੰਘ ਨੇ ਸੰਤ ਸੀਚੇਵਾਲ ਸਮੇਤ ਸਾਰਿਆਂ ਦਾ ਇੱਥੇ ਪੁੱਜਣ ’ਤੇ ਜੀ ਆਇਆਂ ਨੂੰ ਕਿਹਾ।
ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਸੰਬੋਧਨ ਕਰਦੇ ਹੋਏ ਸੰਸਥਾ ਦੇ ਮਹਾਨ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਲਾਇਬ੍ਰੇਰੀ ਦੀ ਮਹੱਤਤਾ ਬਾਰੇ ਦੱਸਦਿਆਂ ਸੀਚੇਵਾਲ ਨੂੰ ਵੱਧ ਤੋਂ ਵੱਧ ਫ਼ੰਡ ਦੇਣ ਲਈ ਪ੍ਰੇਰਿਆ। ਸੰਸਥਾ ਦੇ ਆਗੂ ਸੁਖਦਰਸ਼ਨ ਸਿੰਘ ਕੁਲਾਨਾ ਅਤੇ ਬਲਬੀਰ ਸਿੰਘ ਕੈਂਥ ਨੇ ਦੱਸਿਆ ਕਿ ਅਜਿਹੀ ਲਾਇਬ੍ਰੇਰੀ ਦੀ ਇਲਾਕੇ ਵਿੱਚ ਬਹੁਤ ਲੋੜ ਹੈ। ਸੰਤ ਸੀਚੇਵਾਲ ਨੇ ਜਿੱਥੇ ਬੱਚਿਆਂ ਦੀ ਮੱਦਦ ਲਈ ਲਾਇਬ੍ਰੇਰੀ ਅਤੇ ਬਜ਼ੁਰਗਾਂ ਲਈ ਸ਼ੈਲਟਰ ਹੋਮ ਬਣਾਏ ਜਾਣ ਦੀ ਸ਼ਲਾਘਾ ਕੀਤੀ, ਉੱਥੇ ਹੀ ਸੁਚੱਜੇ ਵਾਤਾਵਰਨ ਲਈ ਸ਼ੁੱਧ ਪਾਣੀ ਹਵਾ ਤੇ ਧਰਤੀ ਦੀ ਸੰਭਾਲ ਲਈ ਸਾਰਿਆਂ ਨੂੰ ਰਲ਼ ਕੇ ਯੋਗਦਾਨ ਪਾਉਣ ਲਈ ਵੀ ਪ੍ਰੇਰਿਆ। ਉਨ੍ਹਾਂ ਵੱਲੋਂ ਸੰਸਥਾ ਦੇ ਇਸ ਵਿਸ਼ੇਸ਼ ਕਾਰਜ ਲਈ 13 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਇਸ ਮੌਕੇ 5 ਲੱਖ ਰੁਪਏ ਦਾ ਸਹਿਯੋਗ ਦੇਣ ਵਾਲੇ ਚਰਨਜੀਤ ਸਿੰਘ ਸਾਹਣੀ ਅਤੇ ਇੱਕ ਲੱਖ ਰੁਪਏ ਦੇਣ ਵਾਲੇ ਮਾਸਟਰ ਬਲਬੀਰ ਸਿੰਘ ਸਰਾਂ ਸਮੇਤ ਪਹੁੰਚੀਆਂ ਮਹਾਨ ਸ਼ਖ਼ਸੀਅਤਾਂ ਦਾ ਵੀ ਸਨਮਾਨ ਕੀਤਾ ਗਿਆ। ਸਟੇਜ ਡਿਊਟੀ ਰਜਿੰਦਰ ਵਰਮਾ ਤੇ ਹੰਸ ਰਾਜ ਸਰਪੰਚ ਵਲੋਂ ਬਾਖੁਬੀ ਨਿਭਾਈ ਗਈ। ਪ੍ਰੋਜੈਕਟ ਦਾ ਨਕਸ਼ਾ ਬਲਜਿੰਦਰ ਸ਼ਰਮਾ ਅਤੇ ਸ਼ੁਸ਼ੀਲ ਅਹੂਜਾ ਵੱਲੋਂ ਤਿਆਰ ਕੀਤਾ ਗਿਆ ਹੈ। ਅੰਤ ’ਚ ਸੁਰਜੀਤ ਸਿੰਘ ਟੀਟਾ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਸੰਤ ਬਾਬਾ ਪਰਮਜੀਤ ਸਿੰਘ ਭੱਟੀ ਡਸਕਾ, ਚੈਅਰਮੈਨ ਸਤੀਸ਼ ਸਿੰਗਲਾ, ਡੀਐੱਸਪੀ ਸਿਕੰਦਰ ਸਿੰਘ, ਐੱਸਐੱਚਓ ਸਿਟੀ, ਚੈਅਰਮੈਨ ਬਲਾਕ ਸੰਮਤੀ ਬਲਬੀਰ ਸਿੰਘ, ਟਰੱਕ ਯੂਨੀਅਨ ਪ੍ਰਧਾਨ ਗੁਰਮੀਤ ਸਿੰਘ ਭਾਦੜਾ, ਅਕਾਲੀ ਆਗੂ ਪਟਵਾਰੀ ਬਲਵਿੰਦਰ ਸਿੰਘ ਹਾਕਮ ਵਾਲਾ, ਸਿੱਖਿਆ ਕੁਆਰਡੀਨੇਟਰ ਸੁਭਾਸ਼ ਨਾਗਪਾਲ, ਆਸਰਾ ਫਾਉਂਡੇਸ਼ਨ ਦੇ ਡਾ. ਗਿਆਨ ਚੰਦ ਅਤੇ ਅਜਾਇਬ ਸਿੰਘ, ਬਲਵੰਤ ਸਿੰਘ ਭੀਖੀ, ਨਵੀਨ ਸਿੰਗਲਾ, ਗੁਰਦਰਸ਼ਨ ਸਿੰਘ ਮੰਢਾਲੀ, ਟਿੰਕੂ ਪੰਜਾਬ, ਰਘੂ ਸਿੰਗਲਾ, ਪੈਨਸ਼ਨ ਯੂਨੀਅਨ ਪ੍ਰਧਾਨ ਪ੍ਰਗਟ ਸਿੰਘ ਰੱਲੀ, ਪ੍ਰੇਮ ਸਿੰਘ ਦੋਦੜਾ, ਕੁਲਦੀਪ ਸ਼ੀਮਾਰ, ਵੈਦ ਗੁਰਮੁਖ ਸਿੰਘ, ਲੈਕ ਕਰਨੈਲ ਸਿੰਘ, ਇੰਸਪੈਕਟਰ ਗਗਨਪ੍ਰੀਤ ਸਿੰਘ,ਮਿਸਤਰੀ ਮੇਜਰ ਸਿੰਘ, ਪ੍ਰਿਤਪਾਲ ਸਿੰਘ ਪਾਲੀ, ਸੰਸਥਾ ਆਗੂ ਡਾ. ਜੋਗਿੰਦਰ ਸਿੰਘ ਦਾਤੇਵਾਸ, ਪਰਮਜੀਤ ਸਿੰਘ ਅਨੇਜਾ, ਜਸਪਾਲ ਸਿੰਘ ਦਾਤੇਵਾਸ, ਅਵਤਾਰ ਸਿੰਘ ਭੱਟੀ, ਮੇਜਰ ਸਿੰਘ ਬਛੁਆਣਾ, ਨੱਛਤਰ ਸਿੰਘ ਬਛੁਆਣਾ, ਦਵਿੰਦਰਪਾਲ ਸਿੰਘ, ਜਸਵੀਰ ਸਿੰਘ ਸਵਰਨਕਾਰ, ਵਿਜੇ ਗੋਇਲ, ਨਰੇਸ਼ ਕੁਮਾਰ ਬੰਸੀ, ਸੋਹਣ ਸਿੰਘ, ਰਜਿੰਦਰ ਸਿੰਘ ਭੋਲਾ, ਮਿਸਤਰੀ ਮਿੱਠੂ ਸਿੰਘ, ਬਿੱਟੂ ਬੱਤਰਾ, ਗੁਰਚਰਨ ਸਿੰਘ ਮਲਹੋਤਰਾ, ਹਰਭਜਨ ਸਿੰਘ ਸਵਰਨਕਾਰ, ਮਿਸਤਰੀ ਜਰਨੈਲ ਸਿੰਘ, ਅਵਤਾਰ ਸਿੰਘ ਹੌਲਦਾਰ, ਡਾਕਟਰ ਕ੍ਰਿਸ਼ਨ ਲਾਲ, ਦਰਬਾਰਾ ਸਿੰਘ ਦਾਰਾ, ਸਤਨਾਮ ਸਿੰਘ, ਨੱਥਾ ਸਿੰਘ, ਮਹਿੰਦਰਪਾਲ ਸਿੰਘ, ਮਨਦੀਪ ਲੱਕੀ, ਡਾਕਟਰ ਪ੍ਰਿਤਪਾਲ ਸਿੰਘ ਤੇ ਮਾਤਾ ਸਾਹਿਬ ਕੌਰ ਸਤਿਸੰਗ ਸਭਾ ਦੀਆਂ ਬੀਬੀਆਂ ਸਮੇਤ ਵੱਡੀ ਗਿਣਤੀ ’ਚ ਪਤਵੰਤੇ ਸੱਜਣ ਹਾਜ਼ਰ ਸਨ।