ਸਹਾਰਾ ਕਲੱਬ ਨੇ ਮੇਲੇ ’ਤੇ ਲਾਇਆ ਖੂਨਦਾਨ ਕੈਂਪ
ਸਮਾਜ ਸੇਵਾ ਦੇ ਖੇਤਰ ਵਿੱਚ ਆਪਣਾ ਮੋਹਰੀ ਰੋਲ
Publish Date: Wed, 18 Mar 2026 07:36 PM (IST)
Updated Date: Thu, 19 Mar 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਮਾਜ ਸੇਵਾ ਖੇਤਰ ਵਿੱਚ ਆਪਣਾ ਮੋਹਰੀ ਰੋਲ ਨਿਭਾਅ ਰਹੇ ਸਹਾਰਾ ਕਲੱਬ ਮਾਨਸਾ ਵੱਲੋਂ ਅੱਜ ਬਾਬਾ ਭਾਈ ਗੁਰਦਾਸ ਦੇ ਸਲਾਨਾ ਮੇਲੇ ਤੇ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ। ਖ਼ੂਨਦਾਨੀਆਂ ਨੇ ਆਪ ਮੁਹਾਰੇ ਹੋ ਖ਼ੂਨਦਾਨ ਕੀਤਾ। ਬੈਂਕ ਦੀ ਕਪੈਸਿਟੀ ਮੁਤਾਬਿਕ 45 ਯੂਨਿਟ ਇਕੱਤਰ ਕੀਤਾ। ਅੱਜ ਦੇ ਖ਼ੂਨਦਾਨ ਕੈਂਪ ਦਾ ਉਦਘਾਟਨ ਡੇਰਾ ਬਾਬਾ ਭਾਈ ਗੁਰਦਾਸ ਦੇ ਸੰਚਾਲਕ ਕੇਸ਼ਵ ਮੁਨੀ ਜੀ ਨੇ ਖ਼ੂਨਦਾਨੀਆਂ ਨੂੰ ਅਸ਼ੀਰਵਾਦ ਦੇ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸਹਾਰਾ ਕਲੱਬ ਵੱਲੋਂ ਅੱਜ ਵਿਸ਼ੇਸ਼ ਮੇਲੇ ਤੇ ਖੂਨਦਾਨ ਕੈਂਪ ਲਗਾਇਆ, ਜੋ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਇਸ ਤਰ੍ਹਾਂ ਦੇ ਕੈਂਪ ਕਲੱਬ ਵੱਲੋਂ ਡੇਰੇ ਵਿੱਚ ਸਮੇਂ ਸਮੇਂ ਤੇ ਲਗਾਉਂਦੇ ਰਹਿਣਾ ਚਾਹੀਦਾ ਹੈ। ਕੈਂਪ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਵੀ ਖੂਨ ਦਾਨੀਆਂ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਕਿ ਹਰ ਰਿਸ਼ਟ ਪੁਸ਼ਟ ਇਨਸਾਨ ਨੂੰ ਹਰ ਤਿੰਨ ਮਹੀਨੇ ਬਾਅਦ ਖ਼ੂਨਦਾਨ ਕਰਨਾ ਚਾਹੀਦਾ ਹੈ। ਖ਼ੂਨਦਾਨ ਕਰਨ ਨਾਲ ਸਰੀਰ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਹੈ। ਕੈਂਪ ਵਿੱਚ ਪਹੁੰਚੇ ਇੰਦਰਜੀਤ ਸਿੰਘ ਉੱਭਾ ਜ਼ਿਲ੍ਹਾ ਕੋਆਰਡੀਨੇਟਰ ਸੈਨਿਕ ਭਲਾਈ ਵਿੰਗ, ਕਿਸਾਨ ਵਿੰਗ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ, ਨਗਰ ਕੌਂਸਲ ਦੇ ਪ੍ਰਧਾਨ ਸੁਨੀਲ ਕੁਮਾਰ ਨੀਨੂ, ਨੇਮ ਚੰਦ ਚੌਧਰੀ ਸੀਨੀਅਰ ਵਾਈਸ ਪ੍ਰਧਾਨ ਨਗਰ ਕੌਂਸਲ, ਡਾ.ਜਨਕ ਰਾਜ ਸਿੰਗਲਾ, ਡਾ.ਤਜਿੰਦਰ ਪਾਲ ਸਿੰਘ ਰੇਖੀ, ਡਾ.ਸ਼ੇਰ ਜੰਗ ਸਿੰਘ ਸਿੱਧੂ ਪਰਸ਼ੋਤਮ ਬਾਸਲ, ਅਸ਼ੋਕ ਗਰਗ, ਚਹਿਲ ਫਾਊਂਡੇਸ਼ਨ ਭਿਖੀ, ਈਸ਼ਰ ਸਿੰਘ ਫੱਤਾ ਮਾਲੋਕਾ, ਸਰੇਸ਼ ਨੰਦਗੜੀਆ, ਰਾਜੂ ਦੜਾਕਾ, ਮੈਡਮ ਸੀਮਾ ਸ਼ਰਮਾ ਇਸ ਤੋਂ ਇਲਾਵਾ ਕਲੱਬ ਪ੍ਰਧਾਨ ਤਰਸੇਮ ਜੋਗਾ ਸੈਕਟਰੀ ਨਰੇਸ਼ ਵਿਰਲਾ, ਪ੍ਰੋਜੈਕਟ ਚੇਅਰਮੈਨ ਅਭਿਸ਼ੇਕ ਸਿੰਗਲਾ, ਸ਼ਿਵਪ੍ਰੀਤ ਲਵਲੀ, ਅਮਰਜੀਤ ਸਿੰਘ, ਜੀਵਨ ਬਾਂਸਲ ਬਿਰਜ ਲਾਲ ਮੂਸਾ, ਰਵੀ ਕੁਮਾਰ ਸੰਜੇ ਕੁਮਾਰ ਆਦੀ ਮੈਂਬਰ ਹਾਜ਼ਰ ਸਨ। ਇਸ ਮੌਕੇ ਤੇ ਸਹਾਰਾ ਕਲੱਬ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ।