ਸਹਾਰਾ ਕਲੱਬ ਦੀ ਖ਼ੂਨਦਾਨ ਕੈਂਪ ਸਬੰਧੀ ਮੀਟਿੰਗ
ਸਹਾਰਾ ਕਲੱਬ ਦੀ ਮੀਟਿੰਗ ਪ੍ਰਧਾਨ ਤਰਸੇਮ ਜੋਗਾ
Publish Date: Sat, 14 Mar 2026 05:46 PM (IST)
Updated Date: Sun, 15 Mar 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਹਾਰਾ ਕਲੱਬ ਦੀ ਮੀਟਿੰਗ ਪ੍ਰਧਾਨ ਤਰਸੇਮ ਜੋਗਾ ਦੀ ਅਗਵਾਈ ਹੇਠ ਮੀਟਿੰਗ ਰੱਖੀ ਗਈ। ਇਸ ਦੌਰਾਨ ਭਾਈ ਗੁਰਦਾਸ ਜੀ ਦੇ ਮੇਲੇ ਦੌਰਾਨ 18 ਮਾਰਚ 2026 ਦਿਨ ਬੁੱਧਵਾਰ ਨੂੰ 9 ਤੋਂ 2 ਵਜੇ ਤੱਕ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਸਹਾਰਾ ਕਲੱਬ ਮਾਨਸਾ ਵੱਲੋਂ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਤਰਸੇਮ ਜੋਗਾ ਨੇ ਦੱਸਿਆ ਕਿ ਬਾਬਾ ਭਾਈ ਗੁਰਦਾਸ ਜੀ ਦੇ ਸਲਾਨਾ ਮੇਲੇ ਦੌਰਾਨ ਕਲੱਬ ਵੱਲੋਂ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ। ਸੈਕਟਰੀ ਨਰੇਸ਼ ਬਿਰਲਾ ਨੇ ਖੂਨਦਾਨੀਆਂ ਨੂੰ ਅਪੀਲ ਕੀਤੀ ਕਿ ਜ਼ਿਆਦਾ ਤੋਂ ਜ਼ਿਆਦਾ ਖੂਨਦਾਨੀ ਕੈਂਪ ਵਿੱਚ ਪਹੁੰਚ ਕੇ ਖ਼ੂਨਦਾਨ ਮਹਾਦਾਨ ਵਿੱਚ ਹਿੱਸਾ ਪਾਉਣ। ਪ੍ਰੋਜੈਕਟ ਚੇਅਰਮੈਨ ਅਭਿਸ਼ੇਕ ਸਿੰਗਲਾ ਨੇ ਦੱਸਿਆ ਕਿ ਅਜਿਹੇ ਖ਼ੂਨਦਾਨ ਕੈਂਪਾਂ ’ਚ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਕਿ ਕਿਸੇ ਦੀ ਜਾਨ ਬਚ ਸਕੇ। ਇਸ ਮੌਕੇ ਕਲੱਬ ਪ੍ਰਧਾਨ ਤਰਸੇਮ ਯੋਗਾ, ਸੈਕਟਰੀ ਨਰੇਸ਼ ਵਿਰਲਾ, ਸਮਾਜ ਸੇਵਕਾ ਸੀਮਾ ਭਾਗਵਰ, ਕੈਸ਼ੀਅਰ ਮਨੀਸ਼ ਹੈਪੀ, ਪ੍ਰੋਜੈਕਟ ਚੇਅਰਮੈਨ ਅਭਿਸ਼ੇਕ ਸਿੰਗਲਾ ਪਵਨ ਬੰਸਲ,ਜੋਇੰਟ ਸਕੱਤਰ ਅਮਰਜੀਤ ਸਿੰਘ, ਕ੍ਰਿਸ਼ਨ ਲਾਲ ਫਾਰਮਾਸਿਸਟ, ਮੋਹਨ ਲਾਲ ਫ਼ਾਰਮਸਿਸਟ, ਡਾ. ਬਿਕਰ ਸਿੰਘ, ਰਾਮ ਕਿਸ਼ਨ ਚੁਘ, ਜੀਵਨ ਕੁਮਾਰ , ਸ਼ਿਵਦੀਪ ਸਿੰਘ ਲਵਲੀ, ਇੱਕ ਬਾਲ ਸਿੰਘ, ਵਿਕਰਮ ਸਿੰਧੂ ਰਣਵੀਰ ਭੰਗੂ ਆਦਿ ਮੈਂਬਰ ਹਾਜ਼ਰ ਸਨ।