ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਵੱਲੋਂ ਡੇਅਰੀ ਫ਼ਾਰਮਿੰਗ ਸਿਖਲਾਈ ਕਰਵਾਈ
ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਚਕੇਰੀਆਂ
Publish Date: Tue, 24 Mar 2026 08:11 PM (IST)
Updated Date: Wed, 25 Mar 2026 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੇਂਡੂ ਸਵੈ ਰੋਜ਼ਗਾਰ ਸਿਖਲਾਈ ਸੰਸਥਾ ਚਕੇਰੀਆਂ (ਆਰ.ਸੈਟੀ) ਮਾਨਸਾ ਵੱਲੋਂ “ਡੇਅਰੀ ਫਾਰਮਿੰਗ ਟ੍ਰੇਨਿੰਗ ਪ੍ਰੋਗਰਾਮ“ ਤਹਿਤ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨ ਲੜਕੇ ਲੜਕੀਆਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਲਈ ਇਕ ਮਹੀਨੇ ਦੀ ਡੇਅਰੀ ਫ਼ਾਰਮਿੰਗ ਨਾਲ ਸਬੰਧਿਤ ਸਿਖਲਾਈ ਦਿੱਤੀ ਗਈ। ਸਿਖਲਾਈ ਦੌਰਾਨ ਡਾ. ਨਛੱਤਰ ਸਿੰਘ ਖਿਆਲਾ ਨੇ ਵੱਧ ਦੁੱਧ ਪੈਦਾ ਕਰਨ ਵਾਲੀਆਂ ਮੱਝਾਂ/ਗਊਆਂ ਦੀਆਂ ਨਸਲਾਂ ਬਾਰੇ, ਵਰਮੀ ਕੰਮਪੋਸਟ ਖਾਦ ਮੇਕਿੰਗ, ਬਨਾਵਟੀ ਗਰਭਦਾਨ ਦੀਆਂ ਨਵੀਆਂ ਤਕਨੀਕਾਂ ਜਿਵੇਂ ਸੈਕਸਡ ਸੀਮਨ ਰਾਹੀਂ ਪਸ਼ੂਆਂ ਤੋਂ ਸਿਰਫ ਫੀਮੇਲ ਕਾਫ (ਵੱਛੀਆਂ/ਕੱਟੀਆਂ) ਪੈਦਾ ਕਰਨਾ, ਮਾਈਕਰੋਸਕੋਪਿਕ ਏ.ਆਈ. ਤਕਨੀਕ ਅਤੇ ਪਸ਼ੂਆਂ ਦੀ ਆਈ.ਵੀ.ਐੱਫ. ਤਕਨੀਕ ਬਾਰੇ ਜਾਣਕਾਰੀ ਦਿੱਤੀ ਗਈ। ਨਵੇਂ ਵਿਸ਼ੇ ਜਿਵੇਂ ਅਜ਼ੋਲਾ ਚਾਰਾ, ਤੂੜੀ ਦਾ ਯੂਰੀਆ ਟ੍ਰੀਟਮੈਂਟ, ਅਲ਼ਫਾ ਚਾਰਾ, ਵੇਸਟ ਮੈਨੇਜ਼ਮੈਟ, ਸਾਈਲੇਜ਼ ਮੇਕਿੰਗ, ਸੰਤੁਲਿਤ ਖੁਰਾਕ, ਮੌਸਮੀ ਬਿਮਾਰੀਆਂ, ਵੈਕਸੀਨੇਸ਼ਨ ,ਪਸ਼ੂਆਂ ਦੀ ਡੀ-ਵਰਮਿੰਗ ਪਸ਼ੂਆਂ ਦੇ ਸ਼ੈਡਾਂ ਦੇ ਤਕਨੀਕੀ ਢੰਗ ਤੇ ਇਲਾਜ ਤੇ ਦਵਾਈਆਂ ਸਬੰਧੀ ਸੰਪੂਰਨ ਜਾਣਕਾਰੀ ਦਿੱਤੀ। ਸਿਖਲਾਈ ਦੇ ਅਖੀਰਲੇ ਦਿਨ ਸੰਸਥਾ ਦੇ ਡਾਇਰੈਕਟਰ ਮੈਡਮ ਸਰਵਜੀਤ ਕੌਰ ਵੱਲੋਂ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ ਤੇ ਆਪਣੇ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਤਕਨੀਕੀ ਜਾਣਕਾਰੀ ਤੋਂ ਇਲਾਵਾ ਆਰ.ਸੈਟੀ ’ਚ ਚੱਲ ਰਹੇ ਹੋਰ ਸਵੈ ਰੁਜ਼ਗਾਰ ਕਿੱਤਿਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਦੌਰਾਨ ਆਰ.ਸੈਟੀ ਟੀਮ ਦੇ ਕੁਆਰਡੀਨੇਟਰ ਕੁਲਵਿੰਦਰ ਸਿੰਘ, ਮਯੰਕ ਅਗਰਵਾਲ, ਵਰੁਣ ਕੌਸ਼ਲ ਨੇ ਸੇਵਾਵਾਂ ਦਿੱਤੀਆਂ।