- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਟਰੀ ਕਲੱਬ ਮਾਨਸਾ ਰੋਇਲ ਵੱਲੋਂ ਸਥਾਨਕ ਗਊਸ਼ਾਲਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ
ਰੋਟਰੀ ਕਲੱਬ ਮਾਨਸਾ ਰੋਇਲ ਵੱਲੋਂ ਸਥਾਨਕ ਗਊਸ਼ਾਲਾ ਭਵਨ ਵਿੱਖੇ ਸ਼ੂਗਰ, ਥਾਇਰਾਇਡ, ਹਾਰਮੋਨਜ਼ ਅਤੇ ਮੋਟਾਪੇ ਦੀਆਂ ਬਿਮਾਰੀਆਂ ਦੀ ਮੁਫ਼ਤ ਜਾਂਚ ਕੈਂਪ ਦਾ ਆਯੋਜਨ ਆਯੋਜਿਤ ਕੀਤਾ ਗਿਆ। ਇਸ ਕੈਂਪ ਵਿੱਚ ਪਾਰਕ ਗਰੁੱਪ ਆਫ ਹਾਸਪਿਟਲਜ਼ ਬਠਿੰਡਾ ਤੋਂ ਡਾ. ਸੁਸ਼ੀਲ ਕੋਤਰੂ, ਡਾਕਟਰ ਲੀਨਾ ਕੋਤਰੂ ਅਤੇ ਉਨ੍ਹਾਂ ਦੀ ਟੀਮ ਵੱਲੋਂ ਸ਼ੂਗਰ ਦੀ ਭਿਆਨਕ ਬੀਮਾਰੀ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਕੀਤਾ। ਕੈਂਪ ਦੀ ਸ਼ੁਰੂਆਤ ਪ੍ਰਧਾਨ ਨੂੰ ਰੋਟਰੀ ਕਾਲਰ ਪਹਿਨਾਉਣ ਉਪਰੰਤ ਰਾਸ਼ਟਰੀ ਗਾਣ ਨਾਲ ਕੀਤੀ ਗਈ। ਪ੍ਰੋਜੈਕਟ ਚੇਅਰਮੈਨ ਰਮੇਸ਼ ਜਿੰਦਲ ਨੇ ਰਸਮੀ ਤੌਰ ’ਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਮਰੀਜ਼ਾਂ ਨੂੰ ਕੈਂਪ ਰਾਹੀਂ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਕੈਂਪ ਦੀ ਤਿਆਰੀ ਪਿਛਲੇ ਕਈ ਦਿਨਾਂ ਤੋਂ ਕੀਤੀ ਜਾ ਰਹੀ ਸੀ ਅਤੇ ਕਲੱਬ ਦੇ ਸਾਰੇ ਮੈਂਬਰਾਂ ਨੇ ਮਿਲ ਕੇ ਇਸ ਪ੍ਰੋਜੈਕਟ ਨੂੰ ਸਫ਼ਲ ਬਣਾਇਆ। ਮੁੱਖ ਮਹਿਮਾਨ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਉਹ ਪਿਛਲੇ 15-20 ਸਾਲਾਂ ਤੋਂ ਰੋਟਰੀ ਕਲੱਬ ਨਾਲ ਜੁੜੇ ਹੋਏ ਹਨ ਅਤੇ ਇਹਨਾਂ ਨੂੰ ਕੰਮ ਕਰਦਿਆਂ ਵੇਖ ਰਹੇ ਹਨ। ਉਨ੍ਹਾਂ ਨੇ ਇਸ ਕੈਂਪ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਜਿਹੇ ਸਿਹਤ ਕੈਂਪ ਲੋਕਾਂ ਲਈ ਬਹੁਤ ਹੀ ਲਾਭਦਾਇਕ ਹਨ, ਜਿਸ ਨਾਲ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕਤਾ ਮਿਲਦੀ ਹੈ। ਉਨ੍ਹਾਂ ਨੇ ਖਾਣ-ਪੀਣ ਦੇ ਤਜਰਬੇ ਵੀ ਸਾਂਝੇ ਕੀਤੇ। ਸਨਮਾਨਿਤ ਮਹਿਮਾਨ ਮੁਨੀਸ਼ ਬੱਬੀ ਦਾਨੇਵਾਲੀਆ ਜ਼ਿਲ੍ਹਾ ਜਰਨਲ ਸਕੱਤਰ ਬੀਜੇਪੀ ਜ਼ਿਲ੍ਹਾ ਮਾਨਸਾ ਨੇ ਕਿਹਾ ਕਿ ਸੰਸਥਾਵਾਂ ਦਾ ਸਮਾਜ ਦੀ ਉਸਾਰੀ ਵਿੱਚ ਬਹੁਤ ਵੱਡਾ ਯੋਗਦਾਨ ਹੈ, ਭਾਵੇਂ ਉਹ ਧਾਰਮਿਕ, ਸਮਾਜਿਕ ਤੇ ਵਪਾਰਕ ਹੋਣ। ਇਹ ਸੰਸਥਾਵਾਂ ਸਮਾਜ ’ਚ ਸੇਵਾ ਭਾਵਨਾ ਨੂੰ ਮਜ਼ਬੂਤ ਬਣਾਉਂਦੀਆਂ ਹਨ ਅਤੇ ਸਮਾਜ ਦੇ ਹਰ ਵਰਗ ਦੀ ਮਦਦ ਲਈ ਅੱਗੇ ਆਉਂਦੀਆਂ ਹਨ। ਉਹਨਾਂ ਨੇ ਵੀ ਕਲੱਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਮੰਗਤ ਰਾਏ ਬਾਂਸਲ, ਮੁਨੀਸ਼ ਬੱਬੀ ਦਾਨੇਵਾਲੀਆ, ਐਡਵੋਕੇਟ ਸ਼ਿਵਜੀ ਰਾਮ ਗੋਇਲ, ਬ੍ਰਿਜ ਲਾਲ ਗੋਇਲ ਅਤੇ ਨਛੱਤਰ ਸਿੰਘ ਖੀਵਾ ਵਲੋਂ ਦਿੱਤੇ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ। ਸਿਹਤਮੰਦ ਖੁਰਾਕ ਤੇ ਨਿਯਮਿਤ ਕਸਰਤ ਨਾਲ ਇਨ੍ਹਾਂ ਬਿਮਾਰੀਆਂ ਅਤੇ ਦਵਾਈਆਂ ਤੋਂ ਬਚਿਆ ਜਾ ਸਕਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਵਿਸ਼ੇਸ਼ ਤੌਰ ’ਤੇ ਪੈਰਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਤੇ ਪੈਰਾਂ ਦੇ ਕਿਸੇ ਵੀ ਤਰ੍ਹਾਂ ਦੇ ਜ਼ਖ਼ਮ ਤੋਂ ਬਚਾਅ ਰੱਖਣਾ ਚਾਹੀਦਾ ਹੈ, ਜਿਸ ਕਾਰਨ ਪੈਰ ਤੇ ਲੱਤ ਕੱਟਣ ਦੀ ਨੌਬਤ ਆ ਜਾਂਦੀ ਹੈ। ਕਲੱਬ ਦੇ ਪ੍ਰਧਾਨ ਹਰੀਸ਼ ਗਰਗ ਨੇ ਕੈਂਪ ਨੂੰ ਸਫਲ ਬਣਾਉਣ ਲਈ ਸਾਰੇ ਡਾਕਟਰਾਂ, ਮਹਿਮਾਨਾਂ ਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ। ਇਸ ਕੈਂਪ ’ਚ 150 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਕਲੱਬ ਦੇ ਸੈਕਟਰੀ ਰਾਕੇਸ਼ ਸੇਠੀ ਤੇ ਕੋ-ਚੇਅਰਮੈਨ ਜਗਦੀਸ਼ ਰਾਏ ਨੇ ਦੱਸਿਆ ਕਿ ਮਰੀਜ਼ਾਂ ਦੇ ਟੈਸਟ ਜਿਵੇਂ ਕਿ ਥਾਇਰਾਇਡ, ਹੱਡੀਆਂ ਦੀ ਮਜ਼ਬੂਤੀ ਦੀ ਜਾਂਚ, ਤਿੰਨ ਮਹੀਨਿਆਂ ਦੇ ਸ਼ੂਗਰ ਪੱਧਰ ਦੀ ਜਾਂਚ, ਈਸੀਜੀ, ਬਲੱਡ ਟੈਸਟ ਤੇ ਡਾਇਟ ਸਲਾਹ ਮੁਫ਼ਤ ਕੀਤੇ ਗਏ। ਕੈਂਪ ਦੌਰਾਨ ਰੋਟਰੈਕਟ ਕਲੱਬ ਮਾਨਸਾ ਸਿਟੀ ਰੋਇਲ ਵਲੋਂ ਦਿੱਤੇ ਸਹਿਯੋਗ ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ। ਸਮਾਗਮ ਦੀ ਮੰਚ ਸੰਚਾਲਨ ਦੀ ਭੂਮਿਕਾ ਸੰਜੀਵ ਅਰੋੜਾ ਵੱਲੋਂ ਬਹੁਤ ਬਾਖੂਬੀ ਨਿਭਾਈ। ਇਸ ਮੌਕੇ ਪ੍ਰੇਮ ਅੱਗਰਵਾਲ, ਹਰੀਸ਼ ਗਰਗ, ਰਾਕੇਸ਼ ਸੇਠੀ, ਰਮੇਸ਼ ਜਿੰਦਲ, ਜਗਦੀਸ਼ ਜੋਗਾ, ਸੰਜੀਵ ਅਰੋੜਾ, ਮਨੋਜ ਗੋਇਲ, ਅਮਿਤ ਗੋਇਲ, ਪਰਮਿੰਦਰ ਗੋਇਲ, ਕਮਨਦੀਪ ਗੋਇਲ, ਰੋਹਿਤ ਬਾਂਸਲ, ਦੀਪਕ ਗੋਇਲ, ਮਨੋਜ ਗਰਗ, ਕ੍ਰਿਸ਼ਨ ਜੋਗਾ, ਭੂਸ਼ਣ ਜਿੰਦਲ, ਆਸ਼ੀਸ਼ ਅਗਰਵਾਲ, ਕੁਨਾਲ ਭੰਮਾ, ਵਿਨੇ ਸਿੰਗਲਾ, ਜਿੰਮੀ ਗੋਇਲ, ਕੇਤਨ ਜੋਗਾ, ਪਰਵੀਨ ਕੁਮਾਰ, ਸੁਨੀਤਾ ਗਰਗ, ਸੋਨੀਆ ਜਿੰਦਲ, ਸੀਮਾ ਗੋਇਲ, ਪਦਮਾ ਜੋਗਾ, ਨਿਸ਼ਾ ਬਾਂਸਲ ਆਦਿ ਮੈਂਬਰ ਹਾਜ਼ਰ ਸਨ।