- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਟਰੀ ਕਲੱਬ ਮਾਨਸਾ ਰੋਇਲ ਡਿਸਟ੍ਰਿਕਟ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਰੋਟਰੀ ਕਲੱਬ ਮਾਨਸਾ ਰੋਇਲ ਡਿਸਟ੍ਰਿਕਟ 3090 ਵੱਲੋਂ ਪ੍ਰਧਾਨ ਹਰੀਸ਼ ਗਰਗ ਦੀ ਪ੍ਰਧਾਨਗੀ ਹੇਠ ਦੋ ਰੋਜ਼ਾ ਰੋਟਰੀ ਯੂਥ ਲੀਡਰਸ਼ਿਪ ਐਵਾਰਡ (ਰਾਇਲਾ), ਜਿਸਨੂੰ ਚੇਤਨਾ ਦਾ ਨਾਮ ਦਿੱਤਾ ਗਿਆ। ਐੱਸਡੀ ਕੰਨਿਆ ਮਹਾਂਵਿਦਿਆਲਾ ਅਤੇ ਇੰਨ੍ਹਰ ਵ੍ਹੀਲ ਕਲੱਬ ਮਾਨਸਾ ਰੋਇਲ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਪਹਿਲੇ ਦਿਨ ਦੇ ਮੁੱਖ ਮਹਿਮਾਨ ਵੱਜੋਂ ਡਾ. ਵਿਜੈ ਸਿੰਗਲਾ ਵਿਧਾਇਕ ਹਲਕਾ ਨੇ ਸ਼ਿਰਕਤ ਕੀਤੀ, ਜਦੋਂਕਿ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ, ਭੁਪੇਸ਼ ਮਹਿਤਾ ਰੋਟਰੀ ਡਿਸਟ੍ਰਿਕਟ ਗਵਰਨਰ ਤੇ ਵਿਜੈ ਗਰਗ ਵਾਇਸ ਪ੍ਰਧਾਨ ਐਸਡੀ ਕਾਲਜ ਸਨ। ਸਾਬਕਾ ਗਵਰਨਰ ਪ੍ਰੇਮ ਅਗਰਵਾਲ, ਮੁਨੀਸ਼ ਮਹਿਤਾ ਸਰਸਾ, ਨਵੀਨ ਜ਼ਿੰਦਲ ਭਿਵਾਨੀ ਤੇ ਡਾ. ਆਨੰਦ ਬਾਂਸਲ ਪ੍ਰੋਜੈਕਟ ਚੇਅਰਮੈਨ ਨੇ ਵੀ ਸ਼ਿਰਕਤ ਕੀਤੀ। ਸਾਰੇ ਮਹਿਮਾਨਾਂ ਨੂੰ ਐੱਨਸੀਸੀ ਦੇ ਕੈਡਿਟਸ ਵਲੋਂ ਐਸਕਾਰਟ ਕਰਕੇ ਆਡੀਟੋਰੀਅਮ ਵਿਚ ਲਿਆਂਦਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਲੱਬ ਪ੍ਰਧਾਨ ਤੇ ਡਿਸਟ੍ਰਿਕਟ ਗਵਰਨਰ ਨੂੰ ਕਾਲਰ ਪਹਿਨਾਉਣ ਅਤੇ ਸ਼ਮ੍ਹਾ ਰੌਸ਼ਨ ਕਰਨ ਉਪਰੰਤ ਰਾਸ਼ਟਰੀ ਗਾਣ ਨਾਲ ਕੀਤੀ ਗਈ। ਡਾ. ਗਰਿਮਾ ਮਹਾਜਨ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਸਵਾਗਤੀ ਗੀਤ ਗਾਇਆ ਗਿਆ।
ਪ੍ਰੇਮ ਅਗਰਵਾਲ ਨੇ ਸਮਾਗਮ ਦੇ ਮੰਤਵ ਬਾਰੇ ਦੱਸਦਿਆਂ ਕਿਹਾ ਕਿ ਪ੍ਰੋਗਰਾਮ ਰੋਟਰੀ ਦਾ ਇੰਟਰਨੈਸ਼ਨਲ ਪ੍ਰੋਗਰਾਮ ਹੈ। ਇਸ ’ਚ 14 ਤੋਂ 30 ਸਾਲ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਅੱਜ ਦੇ ਸਮਾਗਮ ਦਾ ਮੰਤਵ ਬੱਚਿਆਂ ਵਿੱਚ ਲੀਡਰਸ਼ਿਪ ਦੇ ਗੁਣ ਤੇ ਕਮਿਊਨੀਕੇਸ਼ਨ ਹੁਨਰ ਪੈਦਾ ਕਰਨਾ ਹੈ। ਸਮਾਗਮ ਦੇ ਮੁੱਖ ਮਹਿਮਾਨ ਡਾ. ਵਿਜੇ ਸਿੰਗਲਾ ਨੇ ਵਿਦਿਆਰਥਣਾਂ ਨੂੰ ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਦ੍ਰਿੜ੍ਹ ਇਰਾਦਿਆਂ ਨਾਲ ਅੱਗੇ ਵਧਣ ਲਈ ਪ੍ਰੇਰਿਆ। ਇਹੋ ਜਿਹੇ ਪ੍ਰੋਗਰਾਮ ਨੌਜਵਾਨਾਂ ਵਿੱਚ ਲੀਡਰਸ਼ਿਪ, ਆਤਮ-ਵਿਸ਼ਵਾਸ ਤੇ ਜ਼ਿੰਮੇਵਾਰ ਨਾਗਰਿਕ ਦੇ ਗੁਣ ਵਿਕਸਤ ਕਰਦੇ ਹਨ। ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਔਰਤਾਂ ਦੇ ਅਧਿਕਾਰਾਂ ਅਤੇ ਸਸ਼ਕਤੀਕਰਨ ਬਾਰੇ ਵਿਚਾਰ ਪ੍ਰਗਟਾਉਂਦਿਆਂ ਆਪਣੀ ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕੀਤੇ। ਅੱਜ ਦੀ ਸਸ਼ਕਤ ਲੜਕੀ ਹੀ ਕੱਲ੍ਹ ਦੇ ਮਜ਼ਬੂਤ ਸਮਾਜ ਦੀ ਨੀਂਹ ਹੈ। ਡਿਸਟ੍ਰਿਕਟ ਗਵਰਨਰ ਭੁਪੇਸ਼ ਮਹਿਤਾ ਨੇ ਦੋ ਦਿਨਾਂ ਸ਼ਾਨਦਾਰ ਪ੍ਰੋਗਰਾਮ ਆਯੋਜਿਤ ਕਰਨ ਲਈ ਰੋਟਰੀ ਕਲੱਬ ਮਾਨਸਾ ਰੌਇਲ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਲੜਕੀਆਂ ਲਈ ਰੋਟਰੀ ਵਲੋਂ ਅਜਿਹੇ ਪ੍ਰੋਗਰਾਮ ਲਾਭਦਾਇਕ ਸਾਬਤ ਹੋ ਸਕਦੇ ਹਨ। ਡਾ. ਜਨਕ ਰਾਜ ਸਿੰਗਲਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਲੜਕੀਆਂ ਹਰੇਕ ਫ਼ੀਲਡ ਭਾਵੇਂ ਸਰਕਾਰੀ ਸੈਕਟਰ ਹੋਵੇ ਜਾਂ ਪ੍ਰਾਈਵੇਟ ਸੈਕਟਰ ਹੋਵੇ। ਸਫ਼ਲਤਾ ਪੂਰਵਕ ਕੰਮ ਕਰ ਰਹੀਆਂ ਹਨ।
ਡਾ. ਆਨੰਦ ਬਾਂਸਲ ਨੇ ਧੰਨਵਾਦੀ ਮਤਾ ਪੇਸ਼ ਕਰਦਿਆਂ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਪਹਿਲੇ ਦਿਨ ਦੇ ਮੋਟੀਵੇਸ਼ਨਲ ਸਪੀਕਰ ਸੋਨੀ ਗੋਇਲ, ਡਾ. ਵਿਕਾਸ ਦੀਪ ਤੇ ਡਾ. ਆਨੰਦ ਬਾਂਸਲ ਨੇ ਕ੍ਰਮਵਾਰ ਆਪਣੇ ਆਪਣੇ ਵਿਸ਼ਿਆਂ ਜੋਸ਼, 100 ਵੋਮੈਨ ਸੀਈੳ, ਕਰਾਫਟ ਕੈਰੀਅਰ ਅਤੇ ਫਾਇਨਾਂਸ਼ੀਅਲ ਸਾਖਰਤਾ ਰਾਹੀਂ ਲੜਕੀਆਂ ਨੂੰ ਜੀਵਨ ਤੇ ਕੈਰੀਅਰ ਵਿੱਚ ਸਹੀ ਦਿਸ਼ਾ ਚੁਣਨ ਲਈ ਮਾਰਗਦਰਸ਼ਨ ਦਿੱਤਾ ਅਤੇ ਵਿਦਿਆਰਥਣਾਂ ਨੂੰ ਆਪਣੇ ਸੁਪਨਿਆਂ ਨੂੰ ਦ੍ਰਿੜ੍ਹ ਨਿਸ਼ਚੇ ਨਾਲ ਪੂਰਾ ਕਰਨ ਲਈ ਪ੍ਰੇਰਿਆ। ਇਹ ਪ੍ਰੋਗਰਾਮ ਵਿੱਚ ਕਾਲਜ ਦੇ ਸਟਾਫ਼ ਮੈਂਬਰਾਂ ਤੇ ਇੰਨਰਵ੍ਹੀਲ ਕਲੱਬ ਦੇ ਮੈਂਬਰਾਂ ਤੋਂ ਇਲਾਵਾ ਕਾਲਜ ਤੇ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਦੀਆਂ 130 ਲੜਕੀਆਂ ਨੇ ਭਾਗ ਲਿਆ। ਇਸ ਮੌਕੇ ਕ੍ਰਿਸ਼ਨ ਬਲਦੇਵ ਅਸਿਸਟੈਂਟ ਗਵਰਨਰ, ਅਸ਼ੋਕ ਸਪੋਲੀਆ, ਰਾਜਿੰਦਰ ਐੱਲਸੀਆਈ ਤੋਂ ਇਲਾਵਾ ਰੋਟਰੀ ਕਲੱਬ ਮਾਨਸਾ, ਰੋਟਰੀ ਕਲੱਬ ਮਾਨਸਾ ਸਟਾਰ, ਰੋਟਰੈਕਟ ਕਲੱਬ ਸਿਟੀ ਰਾਇਲ, ਇਨਰਵੀਲ ਕਲੱਬ ਦੇ ਮੈਂਬਰ ਅਤੇ ਕਾਲਜ ਦੇ ਸਟਾਫ ਮੈਂਬਰ ਹਾਜਰ ਸਨ। ਦੂਜੇ ਦਿਨ ਦੇ ਮੋਟੀਵੇਸ਼ਨਲ ਸਪੀਕਰ ਸਾਕਸ਼ੀ ਗਰਗ, ਅਨੂ ਕੌਸ਼ਲ ਤੇ ਸਾਬਕਾ ਗਵਰਨਰ ਅਮਜਦ ਅਲੀ ਨੇ ਕ੍ਰਮਵਾਰ ਆਪਣੇ ਵਿਸ਼ਿਆਂ ਵੋਮੈਨ ਐਂਟਰਪ੍ਰੀਨਿਉਰ, ਕਮਿਊਨੀਕੇਸ਼ਨ ਸਕਿਲ, ਨੈਤਿਕਤਾ ਰਾਹੀਂ ਲੜਕੀਆਂ ਵਿੱਚ ਆਤਮ ਵਿਸ਼ਵਾਸ਼ ਪੈਦਾ ਕਰਨ ਦੀ ਕੋਸ਼ਿਸ਼ ਕੀਤੀ।
ਡਾ. ਤੇਜਿੰਦਰਪਾਲ ਸਿੰਘ ਰੇਖੀ ਅਤੇ ਡਾਕਟਰ ਪੁਨੀਤ ਰੇਖੀ ਨੇ ਭਾਗਵਤ ਗੀਤਾ ਦਾ ਹਵਾਲਾ ਦਿੰਦੇ ਹੋਏ ਸਪੀਕਰ ਅਨੂ ਕੌਸ਼ਲ ਦੇ ਵਿਚਾਰਾਂ ਦੀ ਸ਼ਲਾਘਾ ਕੀਤੀ। ਦੂਜੇ ਦਿਨ ਦੇ ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਕਾਲਾ ਰਾਮ ਬਾਂਸਲ ਐੱਸਡੀਐੱਮ ਮਾਨਸਾ, ਸਨਮਾਨਿਤ ਮਹਿਮਾਨ ਡਾ. ਗਰਿਮਾ ਮਹਾਜਨ, ਵਿਜੈ ਗਰਗ, ਅਮਜਦ ਅਲੀ ਨੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦਿੱਤੇ। 14 ਅਤੇ 15 ਫਰਵਰੀ ਨੂੰ ਦੋ ਵਿਦਿਆਰਥਣਾਂ ਦਾ ਜਨਮ ਦਿਨ ਮਨਾਇਆ ਗਿਆ ਤੇ ਹਰ ਸੈਸ਼ਨ ਵਿੱਚ ਲੱਕੀ ਡਰਾਅ ਨਾਲ ਪ੍ਰੋਗਰਾਮ ਨੂੰ ਆਕਰਸ਼ਿਤ ਬਣਾਇਆ। ਪ੍ਰੇਮ ਅਗਰਵਾਲ ਨੇ ਸਮਾਪਤੀ ਸੰਬੋਧਨ ਦੌਰਾਨ ਕਾਲਜ ਦੇ ਪ੍ਰਿੰਸੀਪਲ, ਸਟਾਫ਼ ਅਤੇ ਮੈਨੇਜਮੈਂਟ ਕਮੇਟੀ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ। ਅੰਤ ’ਚ ਪ੍ਰਧਾਨ ਹਰੀਸ਼ ਗਰਗ ਨੇ ਰਾਜ ਕੁਮਾਰ , ਰੋਟਰੀ ਕਲੱਬ ਦੇ ਮੈਂਬਰਾਂ ਅਤੇ ਇਨਰਵ੍ਹੀਲ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਮਹਾਨ ਪ੍ਰੋਜੈਕਟ ਨੂੰ ਕਾਮਯਾਬ ਕਰਨ ’ਚ ਦਿੱਤੇ ਵਿੱਤੀ ਅਤੇ ਹਰ ਤਰ੍ਹਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਪ੍ਰੇਮ ਅਗਰਵਾਲ, ਹਰੀਸ਼ ਗਰਗ, ਰਾਕੇਸ਼ ਸੇਠੀ, ਆਨੰਦ ਬਾਂਸਲ, ਡਾ. ਜਨਕਰਾਜ ਸਿੰਗਲਾ, ਡਾ. ਤੇਜਿੰਦਰਪਾਲ ਸਿੰਘ ਰੇਖੀ, ਡਾ. ਪੁਨੀਤ ਰੇਖੀ, ਮਨੋਜ ਗੋਇਲ, ਰਮੇਸ਼ ਜਿੰਦਲ, ਕ੍ਰਿਸ਼ਨ ਜੋਗਾ, ਜਗਦੀਸ਼ ਰਾਏ, ਪਰਮਿੰਦਰ ਗੋਇਲ, ਅਮਿਤ ਗੋਇਲ, ਕਮਨ ਗੋਇਲ ਜੌਨੀ, ਸੁਨੀਲ ਗੋਇਲ, ਦੀਪਕ ਗੋਇਲ, ਵਰੁਣ ਮਾਲਵਾ, ਰੋਮੀ ਬਾਂਸਲ, ਐਡਵੋਕੇਟ ਨਵਨੀਤ, ਸੁਨੀਤਾ ਗਰਗ, ਰੇਣੂ ਅਗਰਵਾਲ, ਮੀਨਾਕਸ਼ੀ, ਸੋਨੀਆ ਜਿੰਦਲ, ਡਾਕਟਰ ਪ੍ਰੀਤੀ ਬਾਂਸਲ ਮਨਪ੍ਰੀਤ ਵਾਲੀਆਂ, ਅਨੂ ਜਿੰਦਲ, ਪਦਮਾ ਗਰਗ, ਨਿਸ਼ਾ ਬਾਂਸਲ, ਗੁਰਮੀਤ ਕੌਰ, ਆਦਿ ਹਾਜ਼ਰ ਸਨ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਬਬੀਤਾ ਮੌਂਗਾ, ਸਿਮੀ ਬਾਂਸਲ, ਨੀਰਜ, ਦੀਪਕ ਜਿੰਦਲ, ਚਿਰਾਗ ਬਾਂਸਲ, ਅਤੇ ਰੋਟਰੀ ਕਲੱਬ ਦੀ ਕੋਰ ਕਮੇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਸਟੇਜ ਸਕੱਤਰ ਦੀ ਭੂਮਿਕਾ ਸੰਜੀਵ ਅਰੋੜਾ ਨੇ ਬਾਖੂਬੀ ਨਿਭਾਈ।