ਰੋਟਰੀ ਕਲੱਬ ਮਾਨਸਾ ਰੌਇਲ ਵੱਲੋਂ ਮਿੱਠੇ ਚਾਵਲਾਂ ਦੇ ਲੰਗਰ ਰਾਹੀਂ ਮਨੁੱਖਤਾ ਦੀ ਸੇਵਾ
ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ
Publish Date: Wed, 04 Feb 2026 07:04 PM (IST)
Updated Date: Thu, 05 Feb 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਰੋਟਰੀ ਕਲੱਬ ਮਾਨਸਾ ਰਾਇਲ ਵੱਲੋਂ ਸਮਾਜਿਕ ਸੇਵਾ ਦੇ ਆਪਣੇ ਉਦੇਸ਼ਾਂ ਨੂੰ ਸਾਕਾਰ ਕਰਦਿਆਂ ਮਿੱਠੇ ਚਾਵਲਾਂ ਦਾ ਲੰਗਰ ਦਾ ਆਯੋਜਨ ਕੀਤਾ ਗਿਆ। ਇਹ ਸੇਵਾ ਕਲੱਬ ਦੇ ਸੀਨੀਅਰ ਮੈਂਬਰ ਰਮੇਸ਼ ਜ਼ਿੰਦਲ ਦੇ ਸਹਿਯੋਗ ਨਾਲ ਸੰਪੰਨ ਹੋਈ। ਲੰਗਰ ਅੰਕੁਸ਼ ਕੰਪਿਊਟਰਾਈਜ਼ਡ ਲੈਬ, ਵਿਖੇ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋੜਵੰਦਾਂ ਤੇ ਰਾਹਗੀਰਾਂ ਨੇ ਪ੍ਰਸ਼ਾਦ ਗ੍ਰਹਿਣ ਕੀਤਾ। ਕਲੱਬ ਦੇ ਚੀਫ਼ ਐਡਵਾਈਜ਼ਰ ਪ੍ਰੇਮ ਅਗਰਵਾਲ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਲੰਗਰ ਸਿਰਫ਼ ਭੋਜਨ ਨਹੀਂ, ਸਗੋਂ ਸਮਾਨਤਾ, ਸੇਵਾ ਅਤੇ ਮਨੁੱਖਤਾ ਦੀ ਜੀਵੰਤ ਮਿਸਾਲ ਹੈ। ਰੋਟਰੀ ਕਲੱਬ ਮਾਨਸਾ ਰਾਇਲ ਸੇਵਾ ਦੇ ਇਨ੍ਹਾਂ ਕਾਰਜਾਂ ਨੂੰ ਹਮੇਸ਼ਾ ਅੱਗੇ ਵਧਾਉਂਦਾ ਰਹੇਗਾ। ਕਲੱਬ ਦੇ ਪ੍ਰਧਾਨ ਹਰੀਸ਼ ਗਰਗ ਨੇ ਕਿਹਾ ਕਿ ਇਹ ਲੰਗਰ ਮਨੁੱਖੀ ਸਹਿਯੋਗ ਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ। ਕਲੱਬ ਦੇ ਸਾਰੇ ਮੈਂਬਰਾਂ ਦੇ ਯੋਗਦਾਨ ਦੀ ਭਰਪੂਰ ਸਰਾਹਨਾ ਕੀਤੀ। ਲੰਗਰ ਦੇ ਸਹਿਯੋਗੀ ਰਮੇਸ਼ ਜਿੰਦਲ ਨੇ ਸਾਰੇ ਰੋਟਰੀ ਮੈਂਬਰਾਂ, ਸੇਵਾਦਾਰਾਂ ਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਲੰਗਰ ਸਫਲਤਾਪੂਰਵਕ ਸਮਾਪਤ ਹੋਇਆ। ਜਾਣਕਾਰੀ ਦਿੰਦਿਆਂ ਸਕੱਤਰ ਰਾਕੇਸ਼ ਸੇਠੀ ਨੇ ਦੱਸਿਆ ਕਿ ਭਵਿੱਖ ’ਚ ਵੀ ਕਲੱਬ ਵੱਲੋਂ ਇਸ ਤਰ੍ਹਾਂ ਦੇ ਮਨੁੱਖਤਾ ਭਲਾਈ ਕਾਰਜ ਨਿਰੰਤਰ ਕੀਤੇ ਜਾਣਗੇ। ਲੰਗਰ ਮੌਕੇ ਪ੍ਰੇਮ ਅਗਰਵਾਲ, ਹਰੀਸ਼ ਗਰਗ, ਰਮੇਸ਼ ਜਿੰਦਲ, ਸੰਜੀਵ ਅਰੋੜਾ, ਪਰਮਿੰਦਰ ਗੋਇਲ, ਅਮਿਤ ਗੋਇਲ, ਕਮਨਦੀਪ ਗੋਇਲ, ਮਨੋਜ ਗੋਇਲ, ਜਗਦੀਸ਼ ਰਾਏ, ਕ੍ਰਿਸ਼ਨ ਜੋਗਾ, ਸੁਨੀਲ ਗੋਇਲ, ਮਨੋਜ ਗਰਗ, ਸੰਜੀਵ ਟੀਟਾ, ਗੋਵਿੰਦੀ, ਅਸ਼ੋਕ ਘੋਚਾ, ਸੁਰਿੰਦਰ ਪਿੰਟਾ, ਰਮੇਸ਼ ਸਟੂਡੀਓ, ਪੱਪੂ, ਕਾਲਾ ਮੱਤੀ, ਰੁਲਦੂ ਨੰਦਗੜ੍ਹੀਆ, ਨਰਿੰਦਰ ਕੁਮਾਰ ਆਦਿ ਹਾਜ਼ਰ ਸਨ।