ਰਿੰਪੀ ਮਾਨਸ਼ਾਹੀਆ ਦੀ ਦਾਦੀ ਨਮਿੱਤ ਭੋਗ ਅੱਜ
ਟਰੱਕ ਯੂਨੀਅਨ ਦੇ ਪ੍ਰਧਾਨ ਰਿੰਪੀ ਮਾਨਸ਼ਾਹੀਆਂ
Publish Date: Sat, 03 Jan 2026 06:55 PM (IST)
Updated Date: Sun, 04 Jan 2026 04:12 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਟਰੱਕ ਯੂਨੀਅਨ ਦੇ ਪ੍ਰਧਾਨ ਰਿੰਪੀ ਮਾਨਸ਼ਾਹੀਆਂ ਨੂੰ ਉਸ ਸਮੇਂ ਸਦਮਾ ਲੱਗਿਆ, ਜਦ ਪਿਛਲੇ ਦਿਨੀਂ ਉਨ੍ਹਾਂ ਦੀ ਦਾਦੀ ਸੁਰਜੀਤ ਕੌਰ (91) ਸੰਖੇਪ ਬਿਮਾਰੀ ਬਾਅਦ ਅਕਾਲ ਚਲਾਣਾ ਕਰ ਗਏ। ਸੁਰਜੀਤ ਕੌਰ ਪਤਨੀ ਸਵ. ਕਪੂਰ ਸਿੰਘ ਮਾਨਸ਼ਾਹੀਆ ਦਿਆਲੂ ਸੁਭਾਅ ਦੇ ਮਾਲਕ ਸਨ ਅਤੇ ਉਹ ਮਿਲਣਸਾਰ ਸਨ। ਹਰ ਕਿਸੇ ਨਾਲ ਹਮਦਰਦੀ ਕਰਦੇ ਸਨ, ਪਰ ਪਿਛਲੇ ਦਿਨੀਂ 28 ਦਸੰਬਰ 2025 ਨੂੰ ਸਦੀਵੀ ਵਿਛੋੜਾ ਦੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਉਨ੍ਹਾਂ ਦਾ ਸਸਕਾਰ ਮਾਨਸਾ ਦੇ ਰਾਮਬਾਗ ’ਚ ਕੀਤਾ ਗਿਆ ਸੀ। ਵੱਡੀ ਗਿਣਤੀ ’ਚ ਸਿਆਸੀ, ਧਾਰਮਿਕ ਅਤੇ ਸਮਾਜਸੇਵੀ ਲੋਕਾਂ ਵੱਲੋਂ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ ਸੀ। ਉਨ੍ਹਾਂ ਨਮਿੱਤ ਭੋਗ 4 ਜਨਵਰੀ 2026, ਦਿਨ ਐਤਵਾਰ, ਵਿਸ਼ਵਕਰਮਾ ਭਵਨ, ਐਚਐਸ ਰੋਡ ਮਾਨਸਾ ਖੁਰਦ ਵਿਖੇ ਪਵੇਗਾ।