- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਸਲਿਮ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਐਚ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮੁਸਲਿਮ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਐੱਚਆਰ ਮੋਫ਼ਰ ਦੀ ਅਗਵਾਈ ’ਚ ਹੋਈ ਮੀਟਿੰਗ ਵਿੱਚ ਵੱਖ-ਵੱਖ ਪਾਰਟੀਆਂ ’ਚ ਕੰਮ ਕਰ ਰਹੇ ਮੁਸਲਿਮ ਆਗੂਆਂ ਨੂੰ ਸਰਕਾਰ ਬਣਨ ਸਮੇਂ ਦਿੱਤੇ ਜਾਂਦੇ ਭਰੋਸੇ ਉਪਰੰਤ ਮਾਣ-ਸਨਮਾਨ ਤੇ ਵਿਚਾਰ-ਚਰਚਾ ਕਰਦਿਆਂ ਇਹ ਗੱਲ ਸਾਹਮਣੇ ਆਈ ਕਿ ਮੁਸਲਿਮ ਭਾਈਚਾਰੇ ਦੇ ਵਰਕਰਾਂ ਤੇ ਆਗੂਆਂ ਵੱਲੋਂ ਵੱਖ-ਵੱਖ ਪਾਰਟੀਆਂ ਵਿੱਚ ਜੀਅ-ਤੋੜ ਮਿਹਨਤ ਕਰਨ ਦੇ ਬਾਵਜੂਦ ਵੀ ਸਰਕਾਰ ਬਣਨ ਤੇ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਦੇਣ ਦੀ ਬਜਾਏ ਕਿਨਾਰਾ ਕਰ ਲਿਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ 1947 ਤੋਂ ਅੱਜ ਤੱਕ ਜ਼ਿਲ੍ਹਾ ਮਾਨਸਾ ਵਿਚ ਮੁਸਲਿਮ ਭਾਈਚਾਰੇ ਨੂੰ ਸਰਕਾਰ ਵਿੱਚ ਕਦੇ ਵੀ ਨੁਮਾਇੰਦਗੀ ਨਹੀਂ ਮਿਲੀ। ਇਸ ਸੰਬੰਧ ਵਿੱਚ ਪਿਛਲੇ ਦਿਨ੍ਹੀਂ ਮੁਸਲਿਮ ਫ਼ਰੰਟ ਪੰਜਾਬ ਦਾ ਵਫ਼ਦ ਡਾ. ਵਿਜੇ ਸਿੰਗਲਾ ਐਮਐਲਏ ਹਲਕਾ ਮਾਨਸਾ, ਗੁਰਪ੍ਰੀਤ ਸਿੰਘ ਬਣਾਂਵਾਲੀ ਐਮਐਲਏ ਹਲਕਾ ਸਰਦੂਲਗੜ੍ਹ ਅਤੇ ਗੁਰਪ੍ਰੀਤ ਸਿੰਘ ਭੁੱਚਰ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਨੂੰ ਮਿਲ ਕੇ ਅਪੀਲ ਕੀਤੀ ਕਿ ਸ਼ਿੰਗਾਰਾ ਖਾਨ ਜ਼ਿਲ੍ਹਾ ਪ੍ਰਧਾਨ ਮੁਸਲਿਮ ਫ਼ਰੰਟ ਪੰਜਾਬ ਤੇ ਯੂਥ ਵਿੰਗ ਪੰਜਾਬ ਆਮ ਆਦਮੀ ਪਾਰਟੀ ਦੇ ਸਕੱਤਰ ਵਜੋਂ ਸੇਵਾ ਨਿਭਾਅ ਰਿਹਾ ਹੈ ਨੂੰ ਮਾਰਕੀਟ ਕਮੇਟੀ ਮਾਨਸਾ ਦਾ ਚੇਅਰਮੈਨ ਨਾਮਜ਼ਦ ਕਰਕੇ ਮੁਸਲਿਮ ਭਾਈਚਾਰੇ ਨੂੰ ਮਾਨ ਸਨਮਾਨ ਦਿੱਤਾ ਜਾਵੇ ਪਰ ਹਾਲੇ ਤੱਕ ਕੋਈ ਹੁੰਗਾਰਾ ਨਹੀਂ ਮਿਲਿਆ, ਜਿਸ ਕਰ ਕੇ ਮੁਸਲਿਮ ਭਾਈਚਾਰੇ ਤੇ ਪਾਰਟੀ ਵਰਕਰਾਂ ਵਿਚ ਨਿਰਾਸ਼ਤਾ ਵਧੀ ਹੈ। ਜ਼ਿਕਰਯੋਗ ਹੈ ਕਿ ਮਾਰਕੀਟ ਕਮੇਟੀ ਮਾਨਸਾ ਵਿੱਚ ਹਲਕਾ ਸਰਦੂਲਗੜ੍ਹ ਦੇ 51 ਪਿੰਡ ਅਤੇ ਹਲਕਾ ਮਾਨਸਾ ਦੇ 30 ਪਿੰਡ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਸ਼ਿੰਗਾਰਾ ਖਾਨ ਆਮ ਆਦਮੀ ਪਾਰਟੀ ਦਾ ਫਾਊਂਡਰ ਮੈਂਬਰ ਦੇ ਨਾਲ ਨਾਲ ਪੰਜਾਬ ਯੂਥ ਸਕੱਤਰ ਵਜੋਂ ਸੇਵਾ ਨਿਭਾਅ ਰਿਹਾ ਹੈ, ਜੋ ਕਿ ਪਾਰਟੀ ਪ੍ਰਤੀ ਸਮਰਪਣ ਕਰਨ ਕਰਕੇ ਤਨ ਮਨ ਧਨ ਨਾਲ ਸੇਵਾ ਨਿਭਾਅ ਰਿਹਾ ਹੈ।
ਮੁਸਲਿਮ ਫ਼ਰੰਟ ਪੰਜਾਬ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਪਾਰਟੀ ਪ੍ਰਧਾਨ ਅਮਨ ਅਰੋੜਾ, ਅਬਜ਼ਰਵਰ ਮਨੀਸ਼ ਸਿਸੋਦੀਆ, ਹਲਕਾ ਸਰਦੂਲਗੜ੍ਹ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਵਿਧਾਇਕ ਡਾ. ਵਿਜੇ ਸਿੰਗਲਾ ਹਲਕਾ ਮਾਨਸਾ, ਪ੍ਰਿੰਸੀਪਲ ਬੁੱਧਰਾਮ ਹਲਕਾ ਬੁੱਢਲਾਡਾ ਤੇ ਗੁਰਪ੍ਰੀਤ ਸਿੰਘ ਭੁੱਚਰ ਜ਼ਿਲ੍ਹਾ ਚੇਅਰਮੈਨ ਯੋਜਨਾ ਬੋਰਡ ਮਾਨਸਾ ਤੇ ਸਰਕਾਰ ਸਮੁੱਚੇ ਨੁਮਾਇੰਦਿਆਂ ਨੂੰ ਦੁਆਰਾ ਫ਼ਿਰ ਅਪੀਲ ਕੀਤੀ ਕਿ ਸ਼ਿੰਗਾਰਾ ਖਾਨ ਨੂੰ ਹੱਕੀ ਨੁਮਾਇੰਦਗੀ ਦੇ ਕੇ ਮਾਰਕੀਟ ਕਮੇਟੀ ਮਾਨਸਾ ਦਾ ਚੇਅਰਮੈਨ ਬਣਾਇਆ ਜਾਵੇ ਤੇ ਮੁਸਲਿਮ ਭਾਈਚਾਰੇ ਨੂੰ ਪ੍ਰਸ਼ਾਸਨਕ ਨੁਮਾਇੰਦਗੀ ਵਿੱਚ ਹਿੱਸੇਦਾਰ ਬਣਾਇਆ ਜਾਵੇ। ਮੀਟਿੰਗ ’ਚ ਜ਼ਿਲ੍ਹਾ ਸਰਪ੍ਰਸਤ ਡਾ. ਮਹਿਬੂਬ ਅਖ਼ਤਰ, ਡਾ. ਰਵੀ ਖਾਨ ਸ਼ਹਿਰੀ ਪ੍ਰਧਾਨ, ਸਵਰਨ ਖਾਨ ਗੋਰੀਆ ਜ਼ਿਲ੍ਹਾ ਸਕੱਤਰ, ਪ੍ਰੋ਼ ਡਾ. ਹਸਨ ਸਰਦਾਰ ਮੋਫ਼ਰ ਜ਼ਿਲ੍ਹਾ ਸਲਾਹਕਾਰ, ਪਵਨ ਖਾਨ ਜ਼ਿਲ੍ਹਾ ਕੈਸ਼ੀਅਰ, ਆਕਾਸ਼ਦੀਪ ਪ੍ਰੈਸ ਸਕੱਤਰ, ਜਗਸੀਰ ਖਾਨ, ਤਰਸੇਮ ਖਾਨ ਅਮਰੀਕ ਖਾਨ, ਬਿਲਾਲ ਖਾਨ, ਲੀਲਾ ਖਾਨ ਤੇ ਅਜਾਇਬ ਖਾਨ ਆਦਿ ਹਾਜ਼ਰ ਹੋਏ।