450 ਮਰੀਜਾਂ ਦੀਆਂ ਅੱਖਾਂ ਦੀ ਕੀਤੀ ਮੁਫ਼ਤ ਜਾਂਚ
ਪਿੰਡ ਰਿਉਂਦ ਕਲਾਂ ‘ਚ
Publish Date: Tue, 10 Mar 2026 07:44 PM (IST)
Updated Date: Wed, 11 Mar 2026 04:13 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ. ਮਾਨਸਾ : ਪਿੰਡ ਰਿਉਂਦ ਕਲਾਂ ‘ਚ ਪੀਰ ਕੁਤਬ ਸ਼ਾਹ ਹੁਸੈਨ ਖਾਨਗਾਹ ਕਮੇਟੀ ਵੱਲੋਂ ਸੰਤ ਸ੍ਰੀ ਦੇਵਰਾਜ ਲੋਕ ਭਲਾਈ ਕਲੱਬ ਤੇ ਗ੍ਰਾਮ ਪੰਚਾਇਤ ਰਿਉਂਦ ਕਲਾਂ ਦੇ ਸਹਿਯੋਗ ਨਾਲ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਡਾਕਟਰਾਂ ਦੀ ਟੀਮ ਵੱਲੋਂ ਕੈਂਪ ਲਗਾਇਆ ਗਿਆ। ਇਸ ਮੌਕੇ ਸੰਤ ਦੇਵਰਾਜ ਜੀ ਦੀ ਰਹਿਨੁਮਾਈ ਹੇਠ ਡਾ. ਕਸ਼ਮੀਰ ਸਿੰਘ ਮੰਘਾਣੀਆਂ ਦੀ ਅਗਵਾਈ ‘ਚ ਕੈਂਪ ਲੋਕਾਂ ਦੀ ਭਲਾਈ ਲਈ ਲਗਾਇਆ ਗਿਆ। ਇਸ ਦਾ ਉਦਘਾਟਨ ਸਰਪੰਚ ਜਸਵਿੰਦਰ ਸਿੰਘ ਦਿਉਲ ਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਕੀਤਾ ਗਿਆ। ਇਸ ਤਰ੍ਹਾਂ ਦੇ ਕੈਂਪ ਲਗਾਤਾਰ 25 ਸਾਲਾਂ ਦੇ ਲਗਾਏ ਜਾ ਰਹੇ ਹਨ। ਜਿਸ ਵੀ ਵਿਅਕਤੀ ਨੂੰ ਅੱਖਾਂ ਦੀ ਕੋਈ ਸਮੱਸਿਆ ਹੈ। ਉਨ੍ਹਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਂਦੀ ਹੈ। ਜਿਨ੍ਹਾਂ ਦੇ ਚਿੱਟਾ ਮੋਤੀਆ ਸੀ। ਆਪ੍ਰੇਸ਼ਨ ਲਈ ਲੁਧਿਆਣਾ ਵਿਖੇ ਲਿਜਾਇਆ ਗਿਆ। ਜਾਂਚ ਕੈਂਪ ਵਿੱਚ 450 ਮਰੀਜ਼ਾਂ ਦੀ ਜਾਂਚ ਕੀਤੀ ਤੇ 68 ਮਰੀਜ਼ਾਂ ਨੂੰ ਲੁਧਿਆਣਾ ਲਿਜਾ ਕੇ ਆਪ੍ਰੇਸ਼ਨ ਕਰਵਾਏ। ਇਸ ਮੌਕੇ ਪੀਰ ਕੁਤਬ ਸ਼ਾਹ ਹੁਸੈਨ ਖਾਨਗਾਹ ਕਮੇਟੀ ਦੇ ਮੈਂਬਰ ਵੀ ਸਨ।