ਦਰਸ਼ਨ ਸਿੰਘ ਸੰਗਰ ਬਣੇ ਜ਼ਿਲ੍ਹਾ ਪ੍ਰਧਾਨ
ਡਾ ਅੰਬੇਡਕਰ ਸਮਾਜਿਕ ਜੱਥੇਬੰਦੀ ਜ਼ਿਲ੍ਹਾ
Publish Date: Sat, 31 Jan 2026 07:32 PM (IST)
Updated Date: Sun, 01 Feb 2026 04:14 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਡਾ ਅੰਬੇਡਕਰ ਸਮਾਜਿਕ ਜੱਥੇਬੰਦੀ ਜ਼ਿਲ੍ਹਾ ਮਾਨਸਾ ਅਤੇ ਰੰਗਰੇਟਾ ਦਲ ਪੰਜਾਬ ਦਾ ਮਜ਼੍ਹਬੀ ਸਿੱਖ ਸਮਾਜ ਦਾ ਸੰਮੇਲਨ ਪੈਨਸ਼ਨ ਭਵਨ ਮਾਨਸਾ ਵਿੱਚ ਹੋਇਆ, ਜਿਸ ਵੱਖ ਵੱਖ ਵਿਸ਼ਿਆਂ ਦੇ ਵਿਚਾਰ ਵਟਾਂਦਰਾ ਕੀਤਾ ਗਿਆ ਆਰਿਥਕ ਸਮਾਜਿਕ ਧਾਰਮਿਕ ਵਿੱਦਿਅਕ ਰਾਜਨੀਤਕ ਬਾਰੇ ਗੋਸ਼ਟੀ ਕੀਤੀ। ਸਮਾਜ ਨੂੰ ਇੱਕ ਪਲੇਟਫ਼ਾਰਮ ‘ਤੇ ਇਕੱਤਰ ਕਰਨ ਲਈ ਆਮ ਸਹਿਮਤੀ ਬਣਾਈ ਗਈ ਅਤੇ ਜ਼ਿਲ੍ਹਾ ਯੂਨਿਟ ਦੀ ਚੋਣ ਵੀ ਕੀਤੀ ਗਈ। ਸਰਬ ਸੰਮਤੀ ਨਾਲ ਦਰਸ਼ਨ ਸਿੰਘ ਸੰਗਰ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਤੇ ਸਾਰੇ ਅਧਿਕਾਰ ਜ਼ਿਲ੍ਹਾ ਇਕਾਈ ਦੀ ਚੋਣ ਦੇ ਅਧਿਕਾਰ ਦਿੱਤੇ ਗਏ ਹਨ। ਪੰਜਾਬ ਪ੍ਰਧਾਨ ਜੋਗਿੰਦਰ ਸਿੰਘ ਟਾਈਗਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਜ ਨੂੰ ਇੱਕ ਪਲੇਟਫ਼ਾਰਮ ‘ਤੇ ਇਕੱਤਰ ਕਰਨ ਦੀ ਲੋੜ ਹੈ। ਕੁਲਵਿੰਦਰ ਕੌਰ ਮੋਂਗਾ, ਜ਼ਿਲ੍ਹਾ ਪ੍ਰਧਾਨ ਗੁਰਮੀਤ ਕੌਰ ਭੀਖੀ, ਆਤਮਾ ਸਿੰਘ ਪਾਮਰ, ਗੁਰਮੇਲ ਸਿੰਘ ਗਿੱਲ, ਸ਼ਿੰਗਾਰਾ ਸਿੰਘ, ਸਮਾਜ਼ ਸੇਵੀ ਰਾਮਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਿਟਾਇਰ ਪ੍ਰਕਾਸ਼ ਸਿੰਘ ਰਾਮ ਦਿੱਤੇ ਵਾਲਾ, ਰੰਗੀ ਰਾਮ ਸਿੰਘ ਕੋਟਲੀ ਸੰਸਥਾਪਕ ਮੁਲਾਜ਼ਮ ਐਸੋਸੀਏਸ਼ਨ ਸਿੱਖਿਆ ਵਿਭਾਗ ਪ੍ਰਧਾਨ ਪੰਜਾਬ ਨੇ ਸੰਬੋਧਨ ਕੀਤਾ।