ਧਾਰਮਿਕ ਸਮਾਗਮ ਲੋਕਾਂ ਨੂੰ ਜੋੜਦੇ ਹਨ ਧਰਮ ਨਾਲ : ਵਿਧਾਇਕ ਡਾ. ਸਿੰਗਲਾ
ਮਹਿਲਾ ਸਤਿਸੰਗ ਮੰਡਲ ਸ਼ਕਤੀ ਭਵਨ
Publish Date: Tue, 20 Jan 2026 06:27 PM (IST)
Updated Date: Wed, 21 Jan 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਹਿਲਾ ਸਤਿਸੰਗ ਮੰਡਲ ਸ਼ਕਤੀ ਭਵਨ ਵਾਲਿਆਂ ਵੱਲੋਂ ਸ਼੍ਰੀਮਦ ਭਾਗਵਤ ਕਥਾ ਦਾ ਪਾਠ ਸ਼੍ਰੀ ਸ਼ਕਤੀ ਭਵਨ ਮੰਦਰ ਵਿਖੇ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਮਹਿਲਾ ਸਤਿਸੰਗ ਮੰਡਲ ਦੇ ਪ੍ਰਧਾਨ ਸ਼ਸ਼ੀ ਸ਼ਰਮਾਂ ਨੇ ਦੱਸਿਆ ਕਿ ਸ਼੍ਰੀਮਦ ਭਾਗਵਤ ਕਥਾ ਦਾ ਪਾਠ ਗੀਤਾ ਮਨੀਸੀ ਸਵਾਮੀ ਗਿਆਨਾਨੰਦ ਜੀ ਦੇ ਵਿਦਿਆਰਥੀ ਸ਼੍ਰੀ ਸ਼ਿਆਮ ਸ਼ਰਨ ਜੀ ਮਹਾਰਾਜ ਬਿੰਦ੍ਰਾਬਨ ਵਾਲੇ ਸੰਗੀਤਮਈ ਢੰਗ ਨਾਲ ਕਰ ਰਹੇ ਹਨ। ਸਪਤਾਹ ਦੇ ਤੀਸਰੇ ਦਿਨ ਦੀ ਆਰਤੀ ਸਮੇਂ ਹਲਕਾ ਵਿਧਾਇਕ ਡਾ. ਵਿਜੇ ਸਿੰਗਲਾ ਅਤੇ ਉਨ੍ਹਾਂ ਦੀ ਧਰਮਪਤਨੀ ਡਾਕਟਰ ਅਨੀਤਾ ਸਿੰਗਲਾ ਨੇ ਪਹੁੰਚ ਕੇ ਆਸ਼ੀਰਵਾਦ ਪ੍ਰਾਪਤ ਕੀਤਾ।
ਇਸ ਮੌਕੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਵੱਲੋਂ ਪ੍ਰਧਾਨ ਸੁਖਪਾਲ ਬਾਂਸਲ ਦੀ ਅਗਵਾਈ ਹੇਠ ਧਰਮ ਦੇ ਪਸਾਰ ਅਤੇ ਪ੍ਰਚਾਰ ਲਈ ਲਗਾਤਾਰ ਯਤਨ ਕੀਤੇ ਜਾਂਦੇ ਹਨ। ਇੰਨ੍ਹਾਂ ਵੱਲੋਂ ਲੋਕਾਂ ਨੂੰ ਧਰਮ ਨਾਲ ਜੋੜਨ ਲਈ ਲੋਕਾਂ ਦੇ ਘਰਾਂ ਵਿਚ ਜਗਰਾਤੇ ਤੇ ਚੌਕੀਆਂ ਕੀਤੀਆਂ ਜਾਂਦੀਆਂ ਹਨ ਅਤੇ ਹਰੇਕ ਧਾਰਮਿਕ ਉਤਸਵ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਸਤਿਸੰਗ ਮਹਿਲਾ ਮੰਡਲ ਵੱਲੋਂ ਇਸ ਤਰ੍ਹਾਂ ਦਾ ਸੱਤ ਦਿਨਾਂ ਦਾ ਧਾਰਮਿਕ ਸਮਾਗਮ ਆਯੋਜਿਤ ਕਰਕੇ ਲੋਕਾਂ ਨੂੰ ਧਰਮ ਨਾਲ ਜੋੜਨ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਇਸ ਸਮਾਗਮ ਲਈ ਸਤਿਸੰਗ ਮਹਿਲਾ ਮੰਡਲ ਅਤੇ ਸ਼੍ਰੀ ਦੁਰਗਾ ਕੀਰਤਨ ਮੰਡਲ ਸ਼ਕਤੀ ਭਵਨ ਵਾਲਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਮੰਡਲ ਦੇ ਵਾਈਸ ਪ੍ਰਧਾਨ ਕੇਸੀ ਸ਼ਰਮਾਂ ਨੇ ਦੱਸਿਆ ਕਿ 17 ਤੋਂ 23 ਜਨਵਰੀ ਤੱਕ ਚੱਲਣ ਵਾਲੀ ਸ਼੍ਰੀਮਦ ਭਾਗਵਤ ਕਥਾ ਦੇ ਆਖ਼ਿਰੀ ਦਿਨ 23 ਜਨਵਰੀ ਦਿਨ ਸ਼ੁੱਕਰਵਾਰ ਨੂੰ ਭੋਗ ਪਾਏ ਜਾਣਗੇ ਤੇ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਸੰਜੀਵ ਪਿੰਕਾ, ਵਿਜੇ ਕਮਲ, ਈਸ਼ਵਰ ਗੋਇਲ, ਗੋਰਵ ਬਜਾਜ, ਮਨੋਜ਼ ਅਰੋੜਾ, ਸੰਦੀਪ ਕੁਮਾਰ, ਹੈਪੀ ਸਿੰਘ, ਬੰਟੀ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਮੈਂਬਰ ਤੇ ਸੰਗਤ ਹਾਜ਼ਰ ਸਨ।