ਧਾਰਮਿਕ ਯਾਤਰਾ ਲਈ ਸ਼ਰਧਾਲੂ ਬੱਸ ਰਾਹੀਂ ਰਵਾਨਾ
ਹਾਰੇ ਕਾ ਸਹਾਰਾ ਬਾਬਾ ਸ਼ਿਆਮ
Publish Date: Sun, 12 Apr 2026 05:54 PM (IST)
Updated Date: Mon, 13 Apr 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ. ਮਾਨਸਾ : ਹਾਰੇ ਕਾ ਸਹਾਰਾ ਬਾਬਾ ਸ਼ਿਆਮ ਹਮਾਰਾ ਸੇਵਾ ਸੰਮਤੀ ਮਾਨਸਾ ਵੱਲੋਂ ਮਾਨਸਾ ਤੋਂ ਚੁਲਕਾਣਾ ਧਾਮ ਬਾਬਾ ਸ਼ਾਮ ਕੀ ਨਗਰੀ ਬੱਸ ਯਾਤਰਾ ਲੱਲੂਆਣਾ ਰੋਡ ਤੋਂ ਸੰਮਤੀ ਦੇ ਅਸ਼ਵਨੀ ਕੁਮਾਰ ਜ਼ਿੰਦਲ ਰਾਧੇ, ਪ੍ਰਿੰਸ ਕੁਮਾਰ, ਆਯੂਸ਼ ਬਾਂਸਲ, ਜਤਿਨ ਗਰਗ, ਪ੍ਰੈਮ ਕੁਮਾਰ, ਨਿਤੇਸ਼ ਕੁਮਾਰ ਸ਼ੈਟੀ ਦੀ ਰਹਿਨੁਮਾਈ ਹੇਠ ਧਾਰਮਿਕ ਰੀਤੀ ਰਿਵਾਜ਼ ਅਨੁਸਾਰ ਰਵਾਨਾ ਹੋਈ। ਇਸ ਮੌਕੇ ਨਾਰੀਅਲ ਦੀ ਰਸਮ ਰੁਲਦੂ ਕੁਮਾਰ ਨੰਦਗੜ੍ਹ ਤੇ ਬੱਸ ਨੂੰ ਝੰਡੀ ਦੇਣ ਦੀ ਰਸਮ ਅਨਾਮਿਕਾ ਗਰਗ ਸੰਚਾਲਿਕਾ ਰਾਧੇ ਰਾਧੇ ਪ੍ਰਭਾਤ ਫ਼ੇਰੀ ਮੰਡਲ ਨੇ ਕਰਦਿਆਂ ਕਿਹਾ ਕਿ ਸਾਨੂੰ ਧਾਰਮਿਕ ਸਥਾਨਾਂ ’ਤੇ ਜ਼ਰੂਰ ਜਾਣਾ ਚਾਹੀਦਾ ਹੈ। ਇਸ ਨਾਲ ਸਾਡੀ ਭਾਈਚਾਰਕ ਸਾਂਝ ਕਾਇਮ ਰਹਿੰਦੀ ਹੈ। ਸੰਮਤੀ ਦੇ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਇਹ ਬੱਸ ਸ੍ਰੀ ਚੁਲਕਾਣਾ ਧਾਮ ਤੇ ਪਾਤੜਾਂ ਵਿਖੇ ਖਾਟੂ ਸ਼ਿਆਮ ਮੰਦਰ ਦੇ ਦਰਸ਼ਨ ਕਰਵਾਕੇ ਵਾਪਿਸ ਮਾਨਸਾ ਆਵੇਗੀ। ਇਸ ਮੌਕੇ ਸੰਮਤੀ ਦੇ ਸਮੂਹ ਮੈਂਬਰ ਹਾਜ਼ਰ ਸਨ।