ਮੁਫ਼ਤ ਸਕਿਓਰਿਟੀ ਗਾਰਡ ਟ੍ਰੇਨਿੰਗ ਲਈ ਰਜਿਸਟ੍ਰੇਸ਼ਨ ਸ਼ੁਰੂ
ਪੰਜਾਬ ਸਰਕਾਰ ਦੇ ਰੋਜਗਾਰ ਉਤਪੱਤੀ ਤੇ
Publish Date: Tue, 20 Jan 2026 06:30 PM (IST)
Updated Date: Wed, 21 Jan 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ. ਮਾਨਸਾ : ਪੰਜਾਬ ਸਰਕਾਰ ਦੇ ਰੁਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ, ਬੋੜਾਵਾਲ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਮੁਫ਼ਤ ਸਕਿਊਰਟੀ ਟ੍ਰੇਨਿੰਗ ਕੋਰਸ ਕਰਵਾਉਣ ਲਈ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ। ਕੈਂਪ ਬੋੜਾਵਾਲ ਦੇ ਟ੍ਰੇਨਿੰਗ ਅਧਿਕਾਰੀ, ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਟ੍ਰੇਨਿੰਗ ਕੋਰਸ 27 ਜਨਵਰੀ 2026 ਨੂੰ ਸੀ-ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਵਿਖੇ ਕਰਵਾਇਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਟ੍ਰੇਨਿੰਗ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਕਿਹਾ ਕਿ ਇਸ ਟ੍ਰੇਨਿੰਗ ਕੋਰਸ ਵਾਸਤੇ ਉਮੀਦਵਾਰ ਦੀ ਘੱਟੋਂ ਘੱਟ ਯੋਗਤਾ 10ਵੀਂ ਪਾਸ, ਉਮਰ ਸੀਮਾ 21 ਤੋਂ 29 ਸਾਲ ਹੋਣੀ ਚਾਹੀਦੀ ਹੈ। ਇਸ ਕੋਰਸ ਦੀਆਂ ਸੀਟਾਂ ਸੀਮਤ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਰਜਿਸਟ੍ਰੇਸ਼ਨ ਮੁੱਢਲੇ ਆਧਾਰ 'ਤੇ ਕਰਵਾਉਣ। ਸਕਿਊਰਟੀ ਗਾਰਡ ਟ੍ਰੇਨਿੰਗ ਦਾ ਕੋਰਸ ਪੂਰਾ ਕਰਨ ਵਾਲੇ ਯੁਵਕਾਂ ਨੂੰ ਪੰਜਾਬ ਸਰਕਾਰ ਵੱਲੋਂ ਸਰਟੀਫ਼ਿਕੇਟ ਵੀ ਦਿੱਤਾ ਜਾਵੇਗਾ, ਜੋ ਕਿ ਸਰਕਾਰੀ ਸੰਸਥਾ, ਅਰਧ-ਸਰਕਾਰੀ ਸੰਸਥਾ, ਵੱਡੀਆਂ ਇੰਡਸਟਰੀਜ਼ ਵਿੱਚ ਨੌਕਰੀ ਲੈਣ ਲਈ ਯੋਗ ਮੰਨਿਆ ਜਾਵੇਗਾ। ਕੋਰਸ ਪੂਰਾ ਹੋਣ ਉਪਰੰਤ ਵੱਖ-ਵੱਖ ਸਕਿਊਰਟੀ ਏਜੰਸੀਆਂ ਵੱਲੋਂ ਸੀ-ਪਾਈਟ ਕੈਂਪ ਵਿਖੇ ਪਲੇਸਮੈਂਟ ਕੈਂਪ ਵੀ ਲਗਾਇਆ ਜਾਵੇਗਾ। ਕੋਰਸ ਦੌਰਾਨ ਯੁਵਕਾਂ ਦੀ ਰਿਹਾਇਸ਼, ਖਾਣ-ਪੀਣ ਦਾ ਖਰਚ ਸੂਬਾ ਸਰਕਾਰ ਵੱਲੋਂ ਕੀਤਾ ਜਾਵੇਗਾ। ਬੇਰੋਜ਼ਗਾਰ ਯੁਵਕਾਂ ਲਈ ਇਹ ਬਹੁਤ ਵੀ ਵਧੀਆ ਤੇ ਮਹੱਤਵਪੂਰਨ ਕੋਰਸ ਹੈ, ਯੁਵਕ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਉਣ। ਪੰਜਾਬ ਰਾਜ ਦੇ ਵਸਨੀਕ ਸਕਿਊਰਟੀ ਗਾਰਡ ਟ੍ਰੇਨਿੰਗ ਕੋਰਸ ਕਰਨ ਦੇ ਚਾਹਵਾਨ ਯੁਵਕ 21 ਜਨਵਰੀ 2026 ਤੋਂ ਕਿਸੇ ਵੀ ਦਿਨ ਸਵੇਰੇ 09:00 ਵਜੇ ਸੀ-ਪਾਈਟ ਕੈਂਪ, ਪਿੰਡ ਬੋੜਾਵਾਲ (ਭੀਖੀ ਬੁਢਲਾਡਾ ਰੋਡ) ਮਾਨਸਾ ਵਿਖੇ 10ਵੀਂ ਦੇ ਸਰਟੀਫ਼ਿਕੇਟ ਦੀ ਫ਼ੋਟੋ ਕਾਪੀ, ਆਧਾਰ ਕਾਰਡ ਦੀ ਫ਼ੋਟੋ ਕਾਪੀ ਅਤੇ 02 ਤਾਜਾ ਪਾਸਪੋਰਟ ਸਾਈਜ ਫ਼ੋਟੋ ਆਦਿ ਦਸਤਾਵੇਜ਼ ਸਮੇਤ ਨਿੱਜੀ ਤੌਰ ਤੇ ਪਹੁੰਚ ਕੇ ਰਜ਼ਿਸਟ੍ਰੇਸ਼ਨ ਕਰਵਾ ਸਕਦੇ ਹਨ । ਇਸ ਤੋਂ ਇਲਾਵਾ ਕੈਂਪ ਵਿਖੇ ਐੱਸਐੱਸਸੀ (ਜੀਡੀ) ਦੇ ਲਿਖਤੀ ਪੇਪਰ ਦੀ ਤਿਆਰੀ ਚੱਲ ਰਹੀ ਹੈ, ਜਿੰਨ੍ਹਾਂ ਯੁਵਕਾਂ ਨੇ ਐਸਐਸਸੀ ਵਿੱਚ ਅਪਲਾਈ ਕੀਤਾ ਹੋਇਆ ਹੈ। ਉਹ ਵੀ ਕੈਂਪ ਵਿਖੇ ਆ ਕੇ ਤਿਆਰੀ ਕਰ ਸਕਦੇ ਹਨ।