ਮੀਂਹ ਪੈਣ ਨਾਲ ਮੇਲੇ ’ਚ ਆਉਣ ਵਾਲਿਆਂ ਦਾ ਚਾਅ ਪਿਆ ਮੱਠਾ
ਮੀਂਹ ਕਾਰਨ ਸਰਸ ਮੇਲੇ
Publish Date: Sun, 15 Mar 2026 07:46 PM (IST)
Updated Date: Mon, 16 Mar 2026 04:16 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਮੀਂਹ ਕਾਰਨ ਸਰਸ ਮੇਲੇ ‘ਚ ਆਏ ਲੋਕਾਂ ਦਾ ਚਾਅ ਮੱਠਾ ਹੁੰਦਾ ਉਦੋਂ ਦਿਖਾਈ ਦਿੱਤਾ, ਜਦ ਇਸ ਮੀਂਹ ਦੇ ਕਾਰਨ ਕੁੱਝ ਜਗ੍ਹਾ ਪਾਣੀ ਖੜ੍ਹ ਗਿਆ। ਸਰਸ ਮੇਲੇ ‘ਚ ਲਗਾਈਆਂ ਸਟਾਲਾਂ ਵਾਲੇ ਲੋਕ ਵੀ ਆਪਣੇ ਸਮਾਨ ਨੂੰ ਬਚਾਉਣ ਲਈ ਫ਼ਿਕਰਮੰਦ ਹੋਏ ਦਿਖਾਈ ਦਿੱਤੇ। ਉਨ੍ਹਾਂ ਨੇ ਆਪਣਾ ਸਾਮਾਨ ਨੂੰ ਅਚਾਨਕ ਬਚਾਉਣਾ ਸ਼ੁਰੂ ਕਰ ਦਿੱਤਾ। ਇੱਥੇ ਜ਼ਿਕਰਯੋਗ ਹੈ ਕਿ ਮਾਨਸਾ ਦੀ ਅਨਾਜ ਮੰਡੀ ’ਚ ਸਰਸ ਮੇਲਾ ਲੱਗਿਆ ਹੋਇਆ ਹੈ ਅਤੇ ਇਹ ਲਗਾਤਾਰ ਚੱਲ ਰਿਹਾ ਹੈ। ਸ਼ਨੀਵਾਰ ਨੂੰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਵੀ ਆਪਣੇ ਗੀਤਾਂ ਦਾ ਜਲਵਾ ਦਿਖਾਇਆ। ਪਰ ਅੱਜ ਅਚਾਨਕ ਮੇਲੇ ’ਚ ਜਦ ਮੀਂਹ ਆਇਆ ਤਾਂ ਇਸ ਦੌਰਾਨ ਪਾਣੀ ਨਿਕਾਸੀ ਦੇ ਪ੍ਰਬੰਧ ਪੁਖਤਾ ਨਾ ਹੋਣ ਕਾਰਨ ਸਟਾਲਾਂ ਵਾਲੇ , ਮੇਲੇ ’ਚ ਸਟਾਲਾਂ ਦੇਖਣ ਆਉਣ ਵਾਲੇ ਅਤੇ ਪ੍ਰਬੰਧਕ ਵੀ ਇਸ ਨੂੰ ਦੇਖ ਮਾਯੂਸ ਦਿਖਾਈ ਦਿੱਤੇ। ਇਸ ਦੌਰਾਨ ਸਰਸ ਮੇਲੇ ਦੇ ਗੇਟ ਤੋਂ ਦਾਖਲ ਹੁੰਦੇ ਹੋਏ ਵੀ ਪਾਣੀ ਖੜ੍ਹਾ ਦਿਖਾਈ ਦਿੱਤਾ। ਫ਼ਿਰ ਨਗਰ ਕੌਂਸਲ ਦੇ ਮੁਲਾਜ਼ਮ ਇਸ ਦੌਰਾਨ ਦੌਰਾਨ ਜਮ੍ਹਾ ਹੋਏ ਪਾਣੀ ਨੂੰ ਸਾਫ਼ ਕਰਦੇ ਹੋਏ ਦਿਖਾਈ ਦਿੱਤੇ। ਉਧਰ ਇੱਥੇ ਮੇਲਾ ਦੇਖਣ ਆਉਣ ਵਾਲੇ ਲੋਕਾਂ ਦਾ ਆਖਣਾ ਸੀ ਕਿ ਇਹ ਸਰਸ ਮੇਲਾ ਕਰਵਾਇਆ ਜਾ ਰਿਹਾ ਹੈ, ਪਰ ਮੀਂਹ ਆਦਿ ਦੇ ਪਾਣੀ ਦੀ ਨਿਕਾਸੀ ਦਾ ਵੀ ਪ੍ਰਬੰਧ ਕੀਤਾ ਜਾਣਾ ਚਾਹੀਦਾ ਸੀ।